ਲਾਪ੍ਰਵਾਹੀ: ਕਲਾਸ ਰੂਮ ''ਚ ਸੌਂ ਗਿਆ ਬੱਚਾ, 7 ਘੰਟੇ ਸਕੂਲ ''ਚ ਰਿਹਾ ਬੰਦ ਤੇ ਫਿਰ...

02/15/2023 3:44:18 PM

ਗੋਰਖਪੁਰ- ਉੱਤਰ ਪ੍ਰਦੇਸ਼ 'ਚ ਗੋਰਖਪੁਰ 'ਚ ਇਕ ਮਾਸੂਮ ਬੱਚਾ ਕਲਾਸ ਰੂਮ 'ਚ ਸੁੱਤਾ ਰਿਹਾ। ਅਧਿਆਪਕ ਛੁੱਟੀ ਹੋਣ ਮਗਰੋਂ ਸਕੂਲ ਨੂੰ ਤਾਲਾ ਲਾ ਕੇ ਚਲੇ ਗਏ। ਨੀਂਦ ਖੁੱਲ੍ਹਣ ਮਗਰੋਂ ਬੱਚਾ ਜਮਾਤ ਦੇ ਇਕ ਕਮਰੇ ਰੋਂਦਾ ਰਿਹਾ। ਇਹ ਘਟਨਾ ਜ਼ਿਲ੍ਹੇ ਦੇ ਚਾਰਗਵਾਂ ਬਲਾਕ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਪਰਮੇਸ਼ਵਰਪੁਰ ਦਰਘਾਟ ਦੀ ਹੈ। ਬੱਚਾ ਸਰਕਾਰੀ ਪ੍ਰਾਇਮਰੀ ਸਕੂਲ 'ਚ ਪੜ੍ਹਦਾ ਤੀਜੀ ਜਮਾਤ ਦਾ ਵਿਦਿਆਰਥੀ ਹੈ ਅਤੇ ਉਹ ਕਰੀਬ ਸੱਤ ਘੰਟੇ ਤੱਕ ਸਕੂਲ 'ਚ ਬੰਦ ਰਿਹਾ।

ਇਹ ਵੀ ਪੜ੍ਹੋ- ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, 5 ਧੀਆਂ ਦੇ ਪਿਓ ਦਾ ਗੋਲੀ ਮਾਰ ਕੇ ਕਤਲ

ਸਕੂਲ ਦਾ ਸਟਾਫ਼ ਇਹ ਜਾਂਚ ਕੀਤੇ ਬਿਨਾਂ ਘਰ ਚਲਾ ਗਿਆ ਕਿ ਛੁੱਟੀ ਹੋਣ ਤੋਂ ਬਾਅਦ ਕੋਈ ਵਿਦਿਆਰਥੀ ਤਾਂ ਨਹੀਂ ਪਿੱਛੇ ਰਹਿ ਗਿਆ। ਜਦੋਂ 7 ਸਾਲਾ ਬੱਚਾ ਘਰ ਨਹੀਂ ਪਹੁੰਚਿਆ ਤਾਂ ਉਸ ਦੇ ਮਾਪੇ ਉਸ ਨੂੰ ਲੱਭਦੇ ਹੋਏ ਸਕੂਲ ਪਹੁੰਚੇ। ਉਨ੍ਹਾਂ ਪੁਲਸ ਨੂੰ ਵੀ ਸੂਚਿਤ ਕੀਤਾ। ਬੱਚੇ ਦੀ ਭਾਲ ਕਰਦੇ ਹੋਏ ਪੁਲਸ ਵੀ ਸਕੂਲ ਪਹੁੰਚੀ ਅਤੇ ਅੰਦਰੋਂ ਉਸ ਦੇ ਰੋਣ ਦੀ ਆਵਾਜ਼ ਸੁਣੀ। 

ਇਹ ਵੀ ਪੜ੍ਹੋ- ਲਹਿਰੀ ਬਾਈ ਨੇ ਬਣਾਇਆ 'ਸ਼੍ਰੀ ਅੰਨ' ਦਾ ਬੀਜ ਬੈਂਕ, PM ਮੋਦੀ ਵੀ ਕਰ ਚੁੱਕੇ ਨੇ ਤਾਰੀਫ਼

ਪੁਲਸ ਨੇ ਸਕੂਲ ਦਾ ਤਾਲਾ ਤੋੜ ਕੇ ਬੱਚੇ ਨੂੰ ਬਾਹਰ ਕੱਢਿਆ। ਰਿਪੋਰਟਾਂ ਅਨੁਸਾਰ 7 ਸਾਲਾ ਲੜਕਾ ਆਪਣੀ ਕਲਾਸ ਰੂਮ ਵਿਚ ਸੌਂ ਗਿਆ ਅਤੇ ਸਟਾਫ਼ ਸਕੂਲ ਨੂੰ ਤਾਲਾ ਲਗਾ ਕੇ ਬਿਨਾਂ ਕਿਸੇ ਚੈਕਿੰਗ ਦੇ ਚਲਾ ਗਿਆ। ਬਾਹਰ ਨਿਕਲਣ ਮਗਰੋਂ ਵਿਦਿਆਰਥੀ ਪਵਨ ਨੇ ਦੱਸਿਆ ਕਿ ਛੁੱਟੀ ਹੋਣ ਤੋਂ ਪਹਿਲਾਂ ਹੀ ਉਹ ਕਲਾਸ ਰੂਮ ਵਿਚ ਸੌਂ ਗਿਆ ਸੀ। ਛੁੱਟੀ ਹੋਣ ਮਗਰੋਂ ਕਿਸੇ ਨੇ ਕਮਰੇ 'ਚ ਧਿਆਨ ਨਾਲ ਨਹੀਂ ਵੇਖਿਆ। ਕਮਰਾ ਬੰਦ ਕਰ ਕੇ ਅਧਿਆਪਕ ਚਲੇ ਗਏ।

ਇਹ ਵੀ ਪੜ੍ਹੋ- ਪ੍ਰੋ. ਸਰਚਾਂਦ ਸਿੰਘ ਬਣੇ ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ

Tanu

This news is Content Editor Tanu