ਨਵ-ਨਿਯੁਕਤ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਜੀਵਨ ਦੇ ਅਣਛੂਹੇ ਪਹਿਲੂ

07/22/2022 12:55:15 AM

ਨਵੀਂ ਦਿੱਲੀ : ਤੁਸੀਂ ਚਿੱਟੀ ਸਾੜ੍ਹੀ 'ਚ ਬ੍ਰਹਮਾਕੁਮਾਰੀ ਭੈਣਾਂ ਨੂੰ ਆਤਮਾ, ਪ੍ਰਮਾਤਮਾ ਅਤੇ ਆਤਮ-ਗਿਆਨ ਦੀਆਂ ਗੱਲਾਂ ਕਰਦੇ ਦੇਖਿਆ ਤੇ ਸੁਣਿਆ ਹੋਵੇਗਾ। ਦੇਸ਼ ਦੀ ਨਵੀਂ ਚੁਣੀ ਗਈ ਰਾਸ਼ਟਰਪਤੀ ਦ੍ਰੌਪਦੀ ਦ੍ਰੌਪਦੀ ਮੁਰਮੂ ਵੀ ਉਨ੍ਹਾਂ ਵਾਂਗ ਹੀ ਇਕ "ਰਾਜਾ ਯੋਗਿਨੀ" ਹੈ। ਦੇਸ਼ ਅਤੇ ਦੁਨੀਆਦੇ ਕਈ ਦੇਸ਼ਾਂ 'ਚ ਅਧਿਆਤਮ ਜ਼ਰੀਏ ਕਰੋੜਾਂ ਲੋਕਾਂ ਦੀ ਜੀਵਨ ਪਰਿਵਰਤਨ ਕਰਨ ਲਈ ਕੰਮ ਰਹੀ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵਵਿਦਿਆਲਿਆਂ ਤੋਂ ਮੁਰਮੂ ਨੇ ਨਾ ਸਿਰਫ ਦਿਲੋਂ ਜੁੜੀ ਹੋਈ ਹੈ, ਬਲਕਿ ਉਨ੍ਹਾਂ ਵਾਂਗ ਇਕ ਸੰਨਿਆਸੀ ਜੀਵਨ ਵੀ ਬਤੀਤ ਕਰਦੀ ਹੈ ਅਤੇ ਸੰਸਥਾ ਦੇ ਇਕ ਸਰਗਰਮ ਮੈਂਬਰ ਵਾਂਗ ਲੋਕਾਂ ਦੇ ਜੀਵਨ ਨੂੰ ਬਦਲਣ ਲਈ ਯਤਨਸ਼ੀਲ ਹੈ। ਮੁਰਮੂ ਦਾ ਇਸ ਵਿਲੱਖਣ ਸੰਸਥਾ ਦੇ ਨਿਰਾਕਾਰ 'ਸ਼ਿਵ ਬਾਬਾ' ਨਾਲ ਭਾਵਨਾਤਮਕ ਸਬੰਧ ਹੈ। ਇਸ ਗੱਲ ਦਾ ਜ਼ਿਕਰ ਮੁਰਮੂ ਨੇ ਕੁਝ ਸਾਲ ਪਹਿਲਾਂ ਸੰਸਥਾ ਦੇ ਹੈੱਡਕੁਆਰਟਰ ਮਾਊਂਟ ਆਬੂ ਵਿਖੇ ਇਕ ਪ੍ਰੋਗਰਾਮ ਦੌਰਾਨ ਝਾਰਖੰਡ ਦੇ ਰਾਜਪਾਲ ਹੁੰਦਿਆਂ ਕੀਤਾ ਸੀ ਅਤੇ ਆਪਣੀਆਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਵੀ ਸ਼ਿਵ ਬਾਬਾ ਨੂੰ ਦਿੱਤਾ ਸੀ।

ਅੱਜ ਮੈਂ ਤੁਹਾਡੇ ਨਾਲ ਅਵਯਕਤ ਮੁਰਲੀ ਕਲਾਸ 'ਚ ਸ਼ਾਮਲ ਹੋਈ ਹਾਂ, ਮੈਨੂੰ ਮਾਣ ਹੈ, ਬਾਬਾ ਨੇ ਮੈਨੂੰ ਕਈ ਵਾਰ ਬੁਲਾਇਆ ਹੈ।... ਮੈਂ ਜੋ ਵੀ ਹਾਂ, ਬਾਬਾ ਕਰਕੇ ਹਾਂ।

ਪਹਿਲਾਂ ਮੁਰਮੂ ਦਾ ਲਗਾਅ ਭਗਤੀ ਮਾਰਗ ਦੀਆਂ ਕਈ ਸੰਸਥਾਵਾਂ ਨਾਲ ਸੀ ਪਰ ਉਨ੍ਹਾਂ ਨੂੰ ਉਹ ਰੂਹਾਨੀ ਸੰਤੁਸ਼ਟੀ ਨਹੀਂ ਮਿਲੀ ਜੋ ਉਹ ਚਾਹੁੰਦੇ ਸਨ। ਜਦੋਂ ਮੁਰਮੂ 2009 'ਚ ਝਾਰਖੰਡ ਦੇ ਰਾਜਪਾਲ ਸਨ ਤਾਂ ਉਹ ਪਹਿਲੀ ਵਾਰ ਇਸ ਸੰਸਥਾ ਦੇ ਸੰਪਰਕ ਵਿੱਚ ਆਏ ਸਨ। ਦ੍ਰੌਪਦੀ ਮੁਰਮੂ ਨੇ 4 ਸਾਲਾਂ ਦੇ ਅੰਦਰ ਆਪਣੀ ਜ਼ਿੰਦਗੀ 'ਚ 3 ਦੁਖਾਂਤ ਦੇਖੇ। 2010 ਅਤੇ 2014 ਦੇ ਵਿਚਕਾਰ ਦ੍ਰੌਪਦੀ ਦੇ 2 ਪੁੱਤਰਾਂ ਅਤੇ ਪਤੀ ਦੀ ਮੌਤ ਹੋ ਗਈ। ਵੱਡੇ ਪੁੱਤਰ ਦੀ ਰਹੱਸਮਈ ਢੰਗ ਨਾਲ ਮੌਤ ਹੋ ਗਈ ਸੀ। ਕਰੀਬੀ ਦੋਸਤਾਂ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਦੇ ਘਰ ਪਾਰਟੀ ਕਰਨ ਗਿਆ ਸੀ। ਰਾਤ ਨੂੰ ਘਰ ਪਰਤਿਆ, ਜਦੋਂ ਸਵੇਰੇ ਦਰਵਾਜ਼ਾ ਖੜਕਾਇਆ ਤਾਂ ਨਹੀਂ ਖੁੱਲ੍ਹਿਆ। ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉਹ ਮ੍ਰਿਤਕ ਪਾਇਆ ਗਿਆ। 2 ਸਾਲ ਬਾਅਦ ਛੋਟੇ ਪੁੱਤਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਵੱਡੇ ਪੁੱਤਰ ਦੀ ਮੌਤ ਨਾਲ ਦ੍ਰੌਪਦੀ ਟੁੱਟ ਗਈ ਸੀ। ਉਹ ਕਹਿੰਦੀ ਹੈ ਕਿ ਉਹ ਕਈ ਮਹੀਨਿਆਂ ਤੋਂ ਡਿਪ੍ਰੈਸ਼ਨ ਤੋਂ ਉਭਰ ਨਹੀਂ ਸਕੀ, ਫਿਰ ਉਸ ਨੇ ਅਧਿਆਤਮਿਕਤਾ ਦਾ ਸਹਾਰਾ ਲਿਆ ਅਤੇ ਸਦਮੇ ਨੂੰ ਦੂਰ ਕਰਨ ਲਈ ਧਿਆਨ ਵੱਲ ਰੁਖ ਕੀਤਾ। ਉਹ ਕਹਿੰਦੀ ਹੈ ਕਿ ਉਸੇ ਨੇ ਉਨ੍ਹਾਂ ਨੂੰ ਪਹਾੜ ਵਰਗੇ ਦੁੱਖਾਂ ਨੂੰ ਸਹਿਣ ਦੀ ਤਾਕਤ ਦਿੱਤੀ।

ਅੱਖਾਂ 'ਚੋਂ ਗੰਗਾ ਵਹਿੰਦੀ ਸੀ, ਮੈਂ ਜ਼ਿੰਦਗੀ ਜਿਊਣੀ ਹੈ, ਅੱਗੇ ਵਧਣਾ ਹੈ, ਤਾਕਤ ਦੇਣ ਲਈ ਸ਼ਾਂਤੀ ਚਾਹੀਦੀ ਹੈ, ਜੋ ਮੈਨੂੰ ਅੱਗੇ ਲਿਜਾ ਸਕੇ।

ਉਥੋਂ ਦੀਆਂ ਭੈਣਾਂ ਨੇ ਮੈਨੂੰ ਪਿਆਰ ਦਿੱਤਾ, ਖਾਣਾ ਖਿਲਾਇਆ। ਹੌਲੀ-ਹੌਲੀ ਮੈਂ ਦਿਖਿਆ ਕਿ ਕੋਈ ਅਜਿਹੀ ਸ਼ਕਤੀ ਮੈਨੂੰ ਸਹਾਰਾ ਦੇ ਰਹੀ ਸੀ, ਮੈਨੂੰ ਦੱਸਿਆ ਗਿਆ। ਮੁਰਮੂ ਨੇ ਰਾਜਯੋਗੀ ਬਣਨ ਲਈ ਬਹੁਤ ਤਪੱਸਿਆ ਕੀਤੀ ਪਰ ਆਪਣਾ ਜੀਵਨ ਅਤੇ ਰੁਟੀਨ ਬਦਲ ਲਿਆ। ਸ਼ੁਰੂਆਤ ਵਿੱਚ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਉਹ ਪਿੱਛੇ ਨਹੀਂ ਹਟੇ। ਬ੍ਰਹਮਾਕੁਮਾਰੀਆਂ ਭੈਣਾਂ ਨਾਲ ਮਿਲ ਕੇ ਪਿੰਡ ਵਿੱਚ ਜਾ ਕੇ ਲੋਕਾਂ ਦੀ ਜ਼ਿੰਦਗੀ ਬਦਲਣ ਲਈ ਯਤਨ ਕਰਨ ਲੱਗੇ।

ਤੁਹਾਨੂੰ 3.30 ਵਜੇ ਉਠਣਾ, ਆਪਣੇ ਮੋਬਾਇਲ 'ਤੇ ਅਲਾਰਮ ਦੇਣਾ ਹੈ। ..ਇਹ ਸਹੀ ਤਰੀਕਾ ਹੈ।

ਰਾਇਰੰਗਪੁਰ ਵਿਖੇ ਦ੍ਰੌਪਦੀ ਦੇ ਘਰ ਵਿੱਚ ਵੀ ਉਨ੍ਹਾਂ ਦਾ ਪੂਜਾ ਵਾਲਾ ਕਮਰਾ ਉਸੇ ਤਰ੍ਹਾਂ ਹੈ, ਜਿਵੇਂ ਬ੍ਰਹਮਾਕੁਮਾਰੀ ਸੈਂਟਰ ਦਾ। ਉਹ ਸ਼ਿਵ ਬਾਬਾ ਦਾ ਧਿਆਨ ਕਰਦੀ ਹੈ। ਮੁਰਮੂ ਦਾ ਕਹਿਣਾ ਹੈ ਕਿ ਉਹ ਬ੍ਰਹਮਾਕੁਮਾਰੀ ਸੈਂਟਰ 'ਚ ਹੋਣ ਵਾਲੀਆਂ ਮੁਰਲੀ ਕਲਾਸਾਂ ਵਿੱਚ ਨਿਯਮਤ ਤੌਰ 'ਤੇ ਜਾਂਦੀ ਸੀ ਅਤੇ ਹੌਲੀ-ਹੌਲੀ ਬ੍ਰਹਮਾਕੁਮਾਰੀ ਦੇ ਗਿਆਨ ਨੂੰ ਜੀਵਨ ਵਿੱਚ ਅਪਣਾਉਣ ਨਾਲ ਉਸ ਦੀ ਸ਼ਖਸੀਅਤ 'ਚ ਤਬਦੀਲੀ ਆਉਣ ਲੱਗੀ।

ਮੇਰਾ ਕਿਰਦਾਰ, ਚਿਹਰਾ ਅਲੱਗ ਸੀ, ਮੈਂ ਗੁੱਸੇ ਵਾਲੀ ਸੀ, ਹੁਣ ਹੌਲੀ-ਹੌਲੀ ਬਹੁਤ ਘੱਟ ਗਿਆ ਹੈ।

ਓਡਿਸ਼ਾ 'ਚ ਜਿਸ ਸੈਂਟਰ 'ਤੇ ਉਹ ਜਾਇਆ ਕਰਦੀ ਸੀ, ਗਵਰਨਰ ਬਣਨ ਤੋਂ ਬਾਅਦ ਪ੍ਰੋਟੋਕੋਲ ਕਾਰਨ ਉਨ੍ਹਾਂ ਨੂੰ ਉਥੇ ਨਿਯਮਿਤ ਜਾਣਾ ਛੱਡਣਾ ਪਿਆ ਪਰ ਉਨ੍ਹਾਂ ਨੇ ਰਾਜਯੋਗ ਅਤੇ ਗਿਆਨ ਨਹੀਂ ਛੱਡਿਆ।

ਪ੍ਰੋਟੋਕੋਲ ਦੇ ਕਾਰਨ ਸੈਂਟਰ 'ਚ ਨਹੀਂ ਜਾ ਪਾਉਂਦੀ ਸੀ। ਰਾਜ ਭਵਨ ਵਿੱਚ ਵੀ ਆਪਣਾ ਰੁਟੀਨ ਨਹੀਂ ਬਦਲੀ ਅਤੇ ਉਥੇ ਵੀ ਰੂਹਾਨੀ ਮਾਹੌਲ ਬਣਾ ਦਿੱਤਾ। ਉਹ ਕਹਿੰਦੀ ਹੈ ਕਿ ਭਲੇ ਹੀ ਉਹ ਆਪਣੇ ਸੈਂਟਰ ਨਹੀਂ ਜਾ ਪਾਉਂਦੀ ਸੀ ਪਰ ਰਾਜਪਾਲ ਬਣਨ ਤੋਂ ਬਾਅਦ ਉਨ੍ਹਾਂ ਨੂੰ ਸੇਵਾ ਲਈ ਦੇਸ਼ ਦੇ ਕਈ ਸ਼ਹਿਰਾਂ ਦੇ ਸੈਂਟਰਾਂ 'ਚ ਜਾਣ ਦੋ ਮੌਕਾ ਮਿਲ ਗਿਆ। ਇਲਜਮ ਰਾਜ ਭਵਨ 'ਚ ਗਈ। ਮੈਂ ਖੁਸ਼ਕਿਸਮਤ ਮਹਿਸੂਸ ਕਰਦੀ ਹਾਂ। ਜੇ ਕੋਈ ਮੈਨੂੰ ਸੈਂਟਰ ਵਿੱਚ ਬੁਲਾਉਂਦਾ ਹੈ ਤਾਂ ਮੈਂ ਨਾਂਹ ਨਹੀਂ ਕਹਿੰਦੀ। ਇਸ ਲਈ ਵਾਰ-ਵਾਰ ਜਾਂਦੀ ਹਾਂ, ਚੰਗਾ ਲੱਗਦਾ ਹੈ।

ਦ੍ਰੌਪਦੀ ਹਮੇਸ਼ਾ ਆਪਣੇ ਨਾਲ ਇਕ ਅਨੁਵਾਦਕ ਅਤੇ ਸ਼ਿਵ ਬਾਬਾ ਦੀ ਇਕ ਛੋਟੀ ਜਿਹੀ ਪੁਸਤਿਕਾ ਰੱਖਦੀ ਹੈ ਤਾਂ ਕਿ ਕਿਤੇ ਦੂਸਰੀ ਜਗ੍ਹਾ ਜਾ ਕੇ ਵੀ ਉਸ ਦਾ ਧਿਆਨ ਨਾ ਟੁੱਟੇ। ਮੁਰਮੂ ਦਾ ਕਹਿਣਾ ਹੈ ਕਿ ਸ਼ਿਵ ਬਾਬਾ ਨੇ ਖੁਦ ਉਸ ਨੂੰ ਬ੍ਰਹਮ ਸੇਵਾਵਾਂ ਲਈ ਚੁਣਿਆ ਹੈ ਕਿਉਂਕਿ ਉਹ ਉਸ ਨੂੰ ਬਹੁਤ ਪਿਆਰ ਕਰਦੇ ਹਨ। ਜੰਗਲਾਂ 'ਚ ਜਿੱਥੇ ਵੀ ਬਾਬਾ ਦੇ ਬੱਚੇ ਰਹਿੰਦੇ ਹਨ, ਬਾਬਾ ਆਪਣੇ ਬੱਚਿਆਂ ਨੂੰ ਚੁਣ ਲੈਂਦਾ ਹੈ, ਮੈਨੂੰ ਪਤਾ ਨਹੀਂ ਮੈਂ ਬਾਬਾ ਨੂੰ ਕਿੰਨਾ ਪਿਆਰ ਕਰਦੀ ਹਾਂ ਪਰ ਬਾਬਾ ਮੈਨੂੰ ਬਹੁਤ ਪਿਆਰ ਕਰਦੇ ਹਨ। 

ਮੁਰਮੂ ਦੇ ਦੇਸ਼ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਬ੍ਰਹਮਾਕੁਮਾਰੀ ਸੰਸਥਾ 'ਚ ਖੁਸ਼ੀ ਦੀ ਲਹਿਰ ਹੈ। ਸੰਸਥਾ ਦਾ ਮੰਨਣਾ ਹੈ ਕਿ ਮੁਰਮੂ ਦੇ ਰਾਸ਼ਟਰਪਤੀ ਬਣਨ ਨਾਲ ਉਨ੍ਹਾਂ ਦੀ ਸ਼ਖਸੀਅਤ ਦੇਸ਼ ਦੇ ਕਰੋੜਾਂ ਨਾਗਰਿਕਾਂ ਨੂੰ ਨੈਤਿਕ ਮੁੱਲ, ਸੰਸਕਾਰ ਅਤੇ ਅਧਿਆਤਮ ਦੇ ਜ਼ਰੀਏ ਜੀਵਨ ਵਿੱਚ ਪਰਿਵਰਤਨ ਲਿਆਉਣ ਦੇ ਪ੍ਰੇਰਣਾ ਦੇਵੇਗਾ।

Mukesh

This news is Content Editor Mukesh