ਓਨਾਵ ਰੇਪ ਕੇਸ : ਸੁਪਰੀਮ ਕੋਰਟ ਨੇ 2 ਹਫ਼ਤਿਆਂ ਅੰਦਰ ਜਾਂਚ ਪੂਰੀ ਕਰਨ ਲਈ ਕਿਹਾ

09/06/2019 12:43:00 PM

ਨਵੀਂ ਦਿੱਲੀ— ਓਨਾਵ ਰੇਪ ਪੀੜਤਾ ਨਾਲ ਹੋਏ ਸੜਕ ਹਾਦਸੇ ਮਾਮਲੇ 'ਚ ਸੁਪਰੀਮ ਕੋਰਟ ਨੇ ਜਲਦ ਜਾਂਚ ਪੂਰੀ ਕਰਨ ਲਈ ਕਿਹਾ ਹੈ। ਸ਼ੁੱਕਰਵਾਰ ਨੂੰ ਹੋਈ ਸੁਣਵਾਈ 'ਚ ਸੁਪਰੀਮ ਕੋਰਟ ਨੇ ਸੀ.ਬੀ.ਆਈ. ਨੂੰ ਆਦੇਸ਼ ਦਿੱਤਾ ਹੈ ਕਿ ਉਹ 2 ਹਫਤਿਆਂ 'ਚ ਕੇਸ ਦੀ ਜਾਂਚ ਪੂਰੀ ਕਰੇ। ਇਸ ਤੋਂ ਇਲਾਵਾ ਏਮਜ਼ 'ਚ ਹੀ ਪੀੜਤਾ ਲਈ ਸਪੈਸ਼ਲ ਕੋਰਟ ਵੀ ਲਗਾਈ ਜਾ ਸਕਦੀ ਹੈ। ਦਰਅਸਲ ਸਪੈਸ਼ਲ ਜੱਜ ਨੇ ਪੀੜਤਾ ਦੀ ਜਾਂਚ ਲਈ ਏਮਜ਼ 'ਚ ਕੋਰਟ ਲਗਾਉਣ ਦੀ ਗੁਜਾਰਿਸ਼ ਕੀਤੀ ਸੀ। ਹੁਣ ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਨੂੰ ਜਲਦ ਇਸ 'ਤੇ ਫੈਸਲਾ ਲੈਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਰੇਪ ਪੀੜਤਾ ਦਾ ਦਿੱਲੀ ਏਮਜ਼ 'ਚ ਇਲਾਜ ਚੱਲ ਰਿਹਾ ਹੈ। ਪੀੜਤਾ ਦੇ ਵਕੀਲ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ। ਸੀ.ਬੀ.ਆਈ. ਨੇ ਸੜਕ ਹਾਦਸੇ ਵਾਲੀ ਘਟਨਾ 'ਚ ਪੀੜਤਾ ਦਾ ਬਿਆਨ ਦਰਜ ਕਰ ਲਿਆ ਹੈ। ਬਿਆਨ 'ਚ ਪੀੜਤਾ ਨੇ ਉਸ ਹਾਦਸੇ ਨੂੰ ਸਾਜਿਸ਼ ਦੱਸਿਆ ਹੈ।

ਦਿੱਲੀ ਸਥਿਤ ਏਮਜ਼ 'ਚ ਭਰਤੀ ਪੀੜਤਾ ਨੇ ਇਕ ਨਿਊਜ਼ ਚੈਨਲ ਨਾਲ ਗੱਲ ਕੀਤੀ। ਇਸ ਦੌਰਾਨ ਪੀੜਤਾ ਨੇ ਵਿਧਾਇਕ ਕੁਲਦੀਪ ਸਿੰਘ ਸੇਂਗਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ,''ਕੁਲਦੀਪ ਸਿੰਘ ਸੇਂਗਰ ਨੇ ਹੀ ਰਾਏਬਰੇਲੀ ਹਾਈਵੇਅ 'ਤੇ ਹੋਏ ਹਾਦਸੇ 'ਚ ਮੈਨੂੰ ਮਾਰਨ ਦੀ ਸਾਜਿਸ਼ ਰਚੀ ਸੀ। ਇਸ ਗੱਲ 'ਤੇ ਕੋਈ ਸ਼ੱਕ ਨਹੀਂ ਹੈ। 28 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਰਾਏਬਰੇਲੀ 'ਚ ਇਕ ਟਰੱਕ ਨੇ ਰੇਪ ਪੀੜਤਾ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਸੀ, ਜਿਸ 'ਚ ਉਸ ਦੇ 2 ਰਿਸ਼ਤੇਦਾਰਾਂ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਵਕੀਲ ਜ਼ਖਮੀ ਹੋ ਗਿਆ ਸੀ। ਓਨਾਵ ਦੀ ਰਹਿਣ ਵਾਲੀ ਪੀੜਤਾ ਦਾ ਦੋਸ਼ ਹੈ ਕਿ ਉੱਤਰ ਪ੍ਰਦੇਸ਼ ਦੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੇ 2017 'ਚ ਉਸ ਨਾਲ ਰੇਪ ਕੀਤਾ ਸੀ। ਉਸ ਸਮੇਂ ਪੀੜਤਾ ਨਾਬਾਲਗ ਸੀ। ਸੇਂਗਰ ਭਾਜਪਾ ਤੋਂ ਪਿਛਲੇ ਮਹੀਨੇ ਬਰਖ਼ਾਸਤ ਕੀਤੇ ਜਾ ਚੁਕੇ ਹਨ। ਰੇਪ ਪੀੜਤਾ ਦੇ ਚਾਚਾ ਨੇ ਸੜਕ ਹਾਦਸੇ 'ਚ ਸੇਂਗਰ ਦੇ ਕਰੀਬੀਆਂ ਦਾ ਹੱਥ ਹੋਣ ਦਾ ਦੋਸ਼ ਲਗਾਇਆ ਹੈ।

DIsha

This news is Content Editor DIsha