ਓਨਾਵ ਰੇਪ ਪੀੜਤਾ ਦੇ ਚਾਚੇ ਨੂੰ ਦਿੱਲੀ ਤਿਹਾੜ ਜੇਲ ਭੇਜਿਆ ਗਿਆ

08/03/2019 5:24:17 PM

ਰਾਏਬਰੇਲੀ— ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਉੱਤਰ ਪ੍ਰਦੇਸ਼ 'ਚ ਓਨਾਵ ਰੇਪ ਪੀੜਤਾ ਦੇ ਚਾਚਾ ਨੂੰ ਸ਼ੁੱਕਰਵਾਰ ਨੂੰ ਦੇਰ ਰਾਤ ਰਾਏਬਰੇਲੀ ਜੇਲ ਤੋਂ ਨਵੀਂ ਦਿੱਲੀ ਸਥਿਤ ਤਿਹਾੜ ਜੇਲ ਭੇਜ ਦਿੱਤਾ ਗਿਆ ਹੈ। ਰਾਏਬਰੇਲੀ ਦੇ ਜ਼ਿਲਾ ਅਧਿਕਾਰੀ ਅਤੇ ਪੁਲਸ ਸੁਪਰਡੈਂਟ ਦੀ ਮੌਜੂਦਗੀ 'ਚ ਓਨਾਵ ਰੇਪ ਪੀੜਤਾ ਦੇ ਚਾਚਾ ਮਹਸ਼ੇ ਸਿੰਘ ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਸੀ.ਆਰ.ਪੀ.ਐੱਫ. ਦੀ ਨਿਗਰਾਨੀ 'ਚ ਸੜਕ ਮਾਰਗ ਤੋਂ ਹੁੰਦੇ ਹੋਏ ਤਿਹਾੜ ਜੇਲ ਲਈ ਰਵਾਨਾ ਕੀਤਾ ਗਿਆ।

ਓਨਾਵ ਰੇਪ ਪੀੜਤਾ ਦੇ ਇਕ ਹਾਦਸੇ 'ਚ ਜ਼ਖਮੀ ਹੋਣ ਤੋਂ ਬਾਅਦ ਹਾਈ ਕੋਰਟ ਨੇ ਸਾਰੇ ਮਾਮਲੇ ਨਵੀਂ ਦਿੱਲੀ 'ਚ ਟਰਾਂਸਫਰ ਕਰਨ ਦੇ ਆਦੇਸ਼ ਦਿੱਤੇ ਸਨ। ਉਸ ਦੀ ਰਵਾਨਗੀ ਦੇ ਸਮੇਂ ਜ਼ਿਲਾ ਅਧਿਕਾਰੀ ਅਤੇ ਪੁਲਸ ਸੁਪਰਡੈਂਟ ਰਾਏਬਰੇਲੀ ਸਮੇਤ ਕਈ ਅਧਿਕਾਰੀ ਮੌਜੂਦ ਸਨ। ਸੀ.ਬੀ.ਆਈ. ਅਤੇ ਸੀ.ਆਰ.ਪੀ.ਐੱਫ. ਦੀ ਨਿਗਰਾਨੀ 'ਚ ਸੜਕ ਮਾਰਗ ਤੋਂ ਕੈਦੀ ਨੂੰ ਤਿਹਾੜ ਜੇਲ ਭੇਜਿਆ ਗਿਆ।


DIsha

Content Editor

Related News