ਉਨਾਵ ਰੇਪ ਕੇਸ : ਕੁਲਦੀਪ ਸੇਂਗਰ ਦੋਸ਼ੀ ਕਰਾਰ, ਫੈਸਲਾ ਸੁਣ ਕੇ ਰੋਣ ਲੱਗਾ

12/16/2019 4:46:31 PM

ਲਖਨਊ— ਉਨਾਵ ਰੇਪ ਕੇਸ 'ਚ ਭਾਜਪਾ ਤੋਂ ਕੱਢੇ ਗਏ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਨੇ ਆਪਣੇ ਹੁਕਮ 'ਚ ਕਿਹਾ ਕਿ ਸੇਂਗਰ ਦੀ ਸਜ਼ਾ ਦਾ ਐਲਾਨ ਕੱਲ ਯਾਨੀ ਕਿ 17 ਦਸੰਬਰ ਨੂੰ ਹੋਵੇਗਾ। ਕੋਰਟ ਨੇ ਸੇਂਗਰ ਦੀ ਮੋਬਾਇਲ ਲੋਕੇਸ਼ਨ ਨੂੰ ਅਹਿਮ ਸਬੂਤ ਮੰਨਿਆ। ਸੇਂਗਰ ਨੂੰ ਆਈ. ਪੀ. ਸੀ. ਦੀ ਧਾਰਾ-376, ਸੈਕਸ਼ਨ 5 (ਸੀ) ਅਤੇ ਪੋਕਸੋ ਐਕਟ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ। ਮਹਿਲਾ ਦੋਸ਼ੀ ਸ਼ਸ਼ੀ ਸਿੰਘ ਨੂੰ ਪੁਲਸ ਨੇ ਦੋਸ਼ ਮੁਕਤ ਕਰਾਰ ਦਿੱਤਾ।

ਦੋਸ਼ੀ ਠਹਿਰਾਏ ਜਾਣ ਦੇ ਤੁਰੰਤ ਬਾਅਦ ਕੁਲਦੀਪ ਸਿੰਘ ਸੇਂਗਰ ਅਦਾਲਤ 'ਚ ਹੀ ਰੋਣ ਲੱਗਾ। ਉਹ ਆਪਣੀ ਭੈਣ ਨਾਲ ਬੈਠਾ ਰੋਂਦਾ ਨਜ਼ਰ ਆਇਆ। ਸੇਂਗਰ ਨੇ 2017 'ਚ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਰੇਪ ਕੀਤਾ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਅਗਸਤ 2019 'ਚ ਸੇਂਗਰ ਨੂੰ ਭਾਜਪਾ 'ਚੋਂ ਕੱਢ ਦਿੱਤਾ ਗਿਆ ਸੀ। ਅਦਾਲਤ ਨੇ 9 ਅਗਸਤ ਨੂੰ ਸੇਂਗਰ ਵਿਰੁੱਧ ਅਪਰਾਧਕ ਸਾਜਿਸ਼ ਰਚਣ, ਰੇਪ, ਅਗਵਾ ਅਤੇ ਪੋਕਸੋ ਐਕਟ ਸੰਬੰਧਤ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ ਸਨ।

Tanu

This news is Content Editor Tanu