ਓਨਾਵ ਕੇਸ : ਲਖਨਊ ''ਚ ਹੀ ਹੋਵੇਗਾ ਪੀੜਤਾ ਦਾ ਇਲਾਜ, ਤਿਹਾੜ ਜੇਲ ''ਚ ਸ਼ਿਫਟ ਹੋਣਗੇ ਚਾਚਾ

08/02/2019 1:05:13 PM

ਨਵੀਂ ਦਿੱਲੀ— ਓਨਾਵ ਰੇਪ ਮਾਮਲੇ 'ਚ ਸੁਪਰੀਮ ਕੋਰਟ ਨੇ ਇਕ ਵਾਰ ਫਿਰ ਵੱਡਾ ਫੈਸਲਾ ਸੁਣਾਇਆ ਹੈ। ਸਰਵਉੱਚ ਅਦਾਲਤ ਨੇ ਸ਼ੁੱਕਰਵਾਰ ਨੂੰ ਰਾਏਬਰੇਲੀ ਜੇਲ 'ਚ ਬੰਦ ਪੀੜਤਾ ਦੇ ਚਾਚਾ ਨੂੰ ਦਿੱਲੀ ਦੀ ਤਿਹਾੜ ਜੇਲ 'ਚ ਸ਼ਿਫਟ ਕਰਨ ਦਾ ਆਦੇਸ਼ ਦਿੱਤਾ ਹੈ। ਕੋਰਟ ਨੇ ਇਹ ਆਦੇਸ਼ ਸੁਰੱਖਿਆ ਕਾਰਨਾਂ ਕਰ ਕੇ ਦਿੱਤਾ ਹੈ। ਇਸ ਤੋਂ ਇਲਾਵਾ ਪੀੜਤਾ ਦਾ ਇਲਾਜ ਲਖਨਊ 'ਚ ਹੀ ਕੀਤਾ ਜਾਵੇਗਾ, ਉਸ ਨੂੰ ਦਿੱਲੀ ਸ਼ਿਫਟ ਨਹੀਂ ਕੀਤਾ ਜਾਵੇਗਾ। ਰੇਪ ਪੀੜਤਾ ਦੇ ਵਕੀਲਾਂ ਵਲੋਂ ਕੋਰਟ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਪੀੜਤਾ ਦਾ ਪਰਿਵਾਰ ਲਖਨਊ 'ਚ ਹੀ ਇਲਾਜ ਕਰਵਾਉਣਾ ਚਾਹੁੰਦਾ ਹੈ, ਅਜਿਹੇ 'ਚ ਉਹ ਨਹੀਂ ਚਾਹੁੰਦੇ ਹਨ ਕਿ ਪੀੜਤਾ ਨੂੰ ਦਿੱਲੀ ਸ਼ਿਫਟ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਕੋਰਟ ਨੇ ਕਿਹਾ ਸੀ ਕਿ ਜੇਕਰ ਪੀੜਤਾ ਦਾ ਪਰਿਵਾਰ ਚਾਹੇ ਤਾਂ ਉਸ ਦਾ ਇਲਾਜ ਦਿੱਲੀ 'ਚ ਕੀਤਾ ਸਕਦਾ ਹੈ। ਸੁਪਰੀਮ ਕੋਰਟ ਨੂੰ ਪੀੜਤਾ ਦੀ ਸਿਹਤ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਕੋਰਟ ਨੂੰ ਦੱਸਿ ਆਗਿਆ ਹੈ ਕਿ ਪੀੜਤਾ ਹਾਲੇ ਲਖਨਊ ਦੇ ਹਸਪਤਾਲ 'ਚ ਭਰਤੀ ਹੈ, ਉਹ ਆਈ.ਸੀ.ਯੂ. 'ਚ ਹੀ ਹੈ ਪਰ ਗੰਭੀਰ ਨਹੀਂ ਹੈ।

ਕੋਰਟ ਦੀ ਸੁਣਵਾਈ ਦੌਰਾਨ ਉੱਤਰ ਪ੍ਰਦੇਸ਼ ਸਰਕਾਰ ਵਲੋਂ ਦਲੀਲ ਦਿੱਤੀ ਗਈ ਸੀ ਕਿ ਪੀੜਤਾ ਦਾ ਚਾਚਾ ਰਾਏਬਰੇਲੀ ਜੇਲ 'ਚ ਸੁਰੱਖਿਅਤ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ਦਲੀਲ ਨੂੰ ਨਹੀਂ ਸੁਣਿਆ ਅਤੇ ਚਾਚਾ ਨੂੰ ਦਿੱਲੀ ਦੀ ਤਿਹਾੜ ਜੇਲ 'ਚ ਸ਼ਿਫਟ ਕਰਨ ਦਾ ਆਦੇਸ਼ ਦੇ ਦਿੱਤਾ ਹੈ। ਜਿਸ ਤੋਂ ਬਾਅਦ ਯੂ.ਪੀ. ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਜਿਹਾ ਕਰਨ 'ਚ ਕੋਈ ਪਰੇਸ਼ਾਨੀ ਨਹੀਂ ਹੈ। ਕੋਰਟ ਨੇ ਪੀੜਤਾ ਦੇ ਮਾਮਲੇ ਨੂੰ ਹੁਣ ਸੁਪਰੀਮ ਕੋਰਟ ਦੀ ਦੂਜੀ ਬੈਂਚ ਨੂੰ ਸੌਂਪ ਦਿੱਤਾ ਹੈ, ਜੋ ਪੂਰੇ ਕੇਸ 'ਚ ਨਜ਼ਰ ਬਣਾਏ ਰੱਖੇਗੀ। ਇੰਨਾ ਹੀ ਨਹੀਂ ਪੀੜਤਾ ਦੇ ਇਲਾਜ 'ਤੇ ਵੀ ਲਗਾਤਾਰ ਰਿਪੋਰਟ ਲੈਂਦੀ ਰਹੇਗੀ। ਇਸ ਤੋਂ ਇਲਾਵਾ ਚੀਫ ਜਸਟਿਸ ਨੇ ਇਸ ਦੇ ਨਾਲ ਹੀ ਮੀਡੀਆ ਨੂੰ ਆਦੇਸ਼ ਦਿੱਤਾ ਹੈ ਕਿ ਉਹ ਓਨਾਵ ਰੇਪ ਪੀੜਤਾ ਦੀ ਪਛਾਣ ਨੂੰ ਸਾਹਮਣੇ ਨਾ ਲਿਆਉਣ। ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਪੀੜਤਾ ਦੇ ਵਕੀਲ ਦੇ ਘਰ ਦੇ ਬਾਹਰ ਸੀ.ਆਰ.ਪੀ.ਐੱਫ. ਤਾਇਨਾਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੋ ਵਕੀਲ ਪੀੜਤਾ ਦੇ ਚਾਚਾ ਦਾ ਕੇਸ ਲੜ ਰਿਹਾ ਹੈ, ਉਸ ਨੂੰ ਵੀ ਸੁਰੱਖਿਆ ਦਿੱਤੀ ਗਈ ਹੈ। ਵਕੀਲ ਦੇ ਨਾਲ ਹੁਣ ਓਨਾਵ ਪੁਲਸ ਦਾ ਇਕ ਸਿਪਾਹੀ ਰਹੇਗਾ।


DIsha

Content Editor

Related News