ਧਾਰਮਿਕ ਸਥਾਨ, ਮਾਲਜ਼ ਤੇ ਰੈਸਟੋਰੈਂਟ ਖੁੱਲ੍ਹੇ, ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ

06/08/2020 10:39:13 AM

ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਤੇਜ਼ੀ ਨਾਲ ਵੱਧ ਰਿਹਾ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਰੋਜ਼ਾਨਾ 9 ਤੋਂ 10 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਭ ਦੇ ਦਰਮਿਆਨ ਅੱਜ ਤੋਂ ਭਾਵ ਸੋਮਵਾਰ ਨੂੰ ਦੇਸ਼ 'ਚ ਅਨਲਾਕ-1 ਦੀ ਸ਼ੁਰੂਆਤ ਹੋ ਰਹੀ ਹੈ। ਸੋਮਵਾਰ ਨੂੰ ਦੇਸ਼ 'ਚ ਧਾਰਮਿਕ ਸਥਾਨ, ਰੈਸਟੋਰੈਂਟ ਅਤੇ ਮਾਲਜ਼ ਖੁੱਲ੍ਹ ਗਏ ਹਨ ਅਤੇ ਇਸ ਦੇ ਨਾਲ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਹਨ, ਜਿਨ੍ਹਾਂ ਦਾ ਮੰਨਣਾ ਹਰ ਇਕ ਲਈ ਬੇਹੱਦ ਜ਼ਰੂਰੀ ਹੈ। ਦੱਸ ਦੇਈਏ ਕਿ ਤਾਲਾਬੰਦੀ-5 ਦੇਸ਼ 'ਚ 30 ਜੂਨ ਤੱਕ ਜਾਰੀ ਰਹੇਗਾ, ਇਸ ਦੌਰਾਨ ਸਰਕਾਰ ਵਲੋਂ ਕਈ ਤਰ੍ਹਾਂ ਦੀ ਛੋਟ ਦਿੱਤੀ ਗਈ ਹੈ। 24 ਮਾਰਚ ਤੋਂ ਜਦੋਂ ਤਾਲਾਬੰਦੀ ਦੀ ਸ਼ੁਰੂਆਤ ਹੋਈ ਸੀ, ਉਦੋਂ ਤੋਂ ਦੇਸ਼ ਦੇ ਧਾਰਮਿਕ ਸਥਾਨ ਬੰਦ ਸਨ। ਹੁਣ ਕਰੀਬ ਦੋ ਮਹੀਨੇ ਬਾਅਦ ਜਦੋਂ ਧਾਰਮਿਕ ਸਥਾਨ ਖੁੱਲ੍ਹੇ ਤਾਂ ਸੋਮਵਾਰ ਨੂੰ ਭਗਤਾਂ ਦੀ ਭੀੜ ਉਮੜ ਪਈ। 

ਧਾਰਮਿਕ ਸਥਾਨ 'ਚ ਐਂਟਰੀ ਲਈ ਕੁਝ ਜ਼ਰੂਰੀ ਨਿਯਮ—
— ਇਕ-ਦੂਜੇ ਤੋਂ 6 ਫੁੱਟ ਦੀ ਦੂਰੀ
— ਮਾਸਕ ਪਹਿਨਾ ਬੇਹੱਦ ਜ਼ਰੂਰੀ
— ਚੱਪਲ-ਬੂਟ ਗੱਡੀ 'ਚ ਉਤਾਰਨੇ ਹੋਣਗੇ
— ਪ੍ਰਾਰਥਨਾ/ਇਬਾਦਤ ਲਈ ਘਰ ਤੋਂ ਚਟਾਈ ਲਿਆਓ
— ਮੂਰਤੀਆਂ ਨੂੰ ਛੂਹਣ 'ਤੇ ਮਨਾਹੀ, ਪ੍ਰਸਾਦ ਵੀ ਨਹੀਂ ਮਿਲੇਗਾ
— ਭਜਨ-ਕੀਰਤਨ ਦਾ ਸਮੂਹਕ ਪ੍ਰੋਗਰਾਮ ਨਹੀਂ ਹੋਵੇਗਾ।

ਰੈਸਟੋਰੈਂਟ 'ਚ ਨਿਯਮ ਸਖਤ—
— ਰੈਸਟੋਰੈਂਟ 'ਚ ਜਾ ਰਹੇ ਹੋ ਤਾਂ ਮਾਸਕ ਜ਼ਰੂਰ ਪਹਿਨੋ
— ਸਾਬਣ ਨਾਲ ਹੱਥ ਧੋਣ ਦਾ ਇੰਤਜ਼ਾਮ
— ਫੋਨ 'ਚ ਆਰੋਗਿਆ ਸੇਤੂ ਐਪ ਜ਼ਰੂਰੀ
— ਹਰ ਇਸਤੇਮਾਲ ਤੋਂ ਬਾਅਦ ਟੇਬਲ/ਮੇਜ ਨੂੰ ਸੈਨੇਟਾਈਜ਼ ਕਰਨਾ ਜ਼ਰੂਰੀ
— ਆਰਡਰ ਅਤੇ ਪੇਮੈਂਟ ਆਨਲਾਈਨ ਕਰਨਾ ਜ਼ਰੂਰੀ
— 50 ਫੀਸਦੀ ਬੈਠਣ ਦੀ ਸਮਰੱਥਾ

ਮਾਲਜ਼ 'ਚ ਸ਼ਾਪਿੰਗ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ—
— ਲਿਫਟ ਅਤੇ ਏਸਕੇਲੇਟਰਸ 'ਚ ਸੀਮਤ ਲੋਕਾਂ ਦੀ ਐਂਟਰੀ
— ਸ਼ੋਅਰੂਮ ਵਿਚ ਚੇਂਜਿੰਗ ਏਰੀਆ ਅਜੇ ਬੰਦ ਹੀ ਰਹੇਗਾ
— ਇਕ ਦੁਕਾਨ 'ਤੇ ਇਕੋਂ ਸਮੇਂ 5 ਗਾਹਕਾਂ ਨੂੰ ਮਨਜ਼ੂਰੀ
—ਮਲਟੀਕੰਪਲੈਕਸ ਜਾਂ ਕਿਡਜ਼ ਪਲੇਅ ਏਰੀਆ ਵੀ ਬੰਦ ਰਹੇਗਾ।


Tanu

Content Editor

Related News