ਭੇਦਭਰੀ ਹਾਲਤ ''ਚ ਬਿਨਾਂ ਕੱਪੜਿਆਂ ਦੇ ਪਾਈਪ ''ਤੇ ਲਟਕੀ ਮਿਲੀ ਨੂੰਹ, ਸੱਸ ਦੀਆਂ ਨਿਕਲੀਆਂ ਚੀਕਾਂ

06/27/2017 4:26:55 PM

ਅੰਬਿਕਾਪੁਰ — ਸ਼ਹਿਰ 'ਚ ਇਕ 28 ਸਾਲ ਦੀ ਵਿਆਹੁਤਾ ਦੀ ਬਿਨ੍ਹਾਂ ਕੱਪੜਿਆਂ ਦੇ ਪੱਖੇ 'ਤੇ ਲਟਕੀ ਹੋਈ ਲਾਸ਼ ਮਿਲੀ ਹੈ ਵਿਆਹੁਤਾ ਦਾ ਆਪਣੇ ਪਤੀ ਨਾਲ ਰੋਜ਼ ਝਗੜਾ ਹੁੰਦਾ ਸੀ ਜਿਸ ਕਾਰਨ ਉਹ ਆਪਣੀ ਸੱਸ ਤੋਂ ਵੱਖ ਆਪਣੇ ਬੱਚਿਆਂ ਨਾਲ ਰਹਿੰਦੀ ਸੀ। ਮ੍ਰਿਤਕਾਂ ਦੀ ਲਾਸ਼ 'ਤੇ ਕਈ ਸੱਟਾਂ ਦੇ ਨਿਸ਼ਾਨ ਮਿਲੇ ਹਨ ਅਤੇ ਗਲੇ 'ਚ ਵੀ ਦੋ ਫੰਦੇ ਦੇ ਨਿਸ਼ਾਨ ਹਨ। ਸੱਸ ਨੇ ਜਦੋਂ ਆਪਣੀ ਨੂੰਹ ਨੂੰ ਇਸ ਹਾਲਤ 'ਚ ਦੇਖਿਆ ਤਾਂ ਉਹ ਚੀਖਦੀ ਹੋਈ ਘਰ ਤੋਂ ਬਾਹਰ ਆ ਗਈ। 
ਖਟਿਕਪਾਰਾ ਨਿਵਾਸੀ 28 ਸਾਲ ਦੀ ਅਰਚਨਾ ਤਿਰਕੀ ਆਪਣੇ ਪਤੀ ਰਵੀ ਕੇਰਕੇਟੱਟਾ, ਸੱਸ ਅਤੇ ਪੁੱਤਰ ਨਾਲ ਰਹਿੰਦੀ ਸੀ। ਬਾਅਦ 'ਚ ਝਗੜਾ ਹੋਣ ਦੇ ਕਾਰਨ ਉਹ ਆਪਣੀ ਸੱਸ ਤੋਂ ਵੱਖ ਹੋ ਕੇ ਰਹਿਣ ਲੱਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅਰਚਨਾ ਦੀ ਆਪਣੇ ਪਤੀ ਨਾਲ ਨਹੀਂ ਬਣਦੀ ਸੀ, ਜਿਸ ਕਾਰਨ ਰੋਜ਼ ਹੀ ਉਨ੍ਹਾਂ ਦੀ ਆਪਸ 'ਚ ਕੁੱਟਮਾਰ ਹੁੰਦੀ ਸੀ। 
ਰਵੀ ਪਿਛਲੇ 20 ਦਿਨਾਂ ਤੋਂ ਕੰਮ ਦੇ ਮਾਮਲੇ 'ਚ ਬਾਹਰ ਗਿਆ ਹੋਇਆ ਸੀ। ਵੀਰਵਾਰ ਦੀ ਰਾਤ ਗਰਮੀ ਦੇ ਕਾਰਨ ਅਰਚਨਾ ਦਰਵਾਜ਼ਾ ਖੋਲ੍ਹ ਕੇ ਸੌਂ ਰਹੀ ਸੀ ਅਤੇ ਸੱਸ ਨਾਲ ਵਾਲੇ ਮਕਾਨ 'ਚ ਸੌਂ ਰਹੀ ਸੀ।


ਸਵੇਰੇ 5:30 ਵਜੇ ਜਦੋਂ ਉਸਦੀ ਸੱਸ ਨੇ ਕਮਰੇ 'ਚ ਜਾ ਕੇ ਦੇਖਿਆ ਤਾਂ ਉਸਦੀ ਲਾਸ਼ ਪਾਇਪ 'ਤੇ ਦੁਪੱਟੇ ਨਾਲ ਲਟਕ ਰਹੀ ਸੀ। ਅਰਚਨਾ ਦੇ ਸਰੀਰ 'ਤੇ ਇਕ ਵੀ ਕੱਪੜਾ ਨਹੀਂ ਸੀ। ਉਸਦੇ ਕੱਪੜੇ ਬੈੱਡ 'ਤੇ ਪਏ ਹੋਏ ਸਨ। ਆਪਣੀ ਨੂੰਹ ਨੂੰ ਇਸ ਹਾਲਤ 'ਚ ਦੇਖ ਕੇ ਸੱਸ ਘਬਰਾ ਗਈ ਅਤੇ ਚੀਕਦੀ ਹੋਈ ਬਾਹਰ ਆ ਗਈ। ਆਵਾਜ਼ ਸੁਣ ਕੇ ਗੁਆਂਢੀ ਵੀ ਆ ਗਏ ਅਤੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ।
ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ।
ਅਰਚਨਾ ਦੀ ਛੋਟੀ ਭੈਣ ਨੇ ਦੋਸ਼ ਲਗਾਇਆ ਹੈ ਕਿ ਉਸਦੇ ਜੀਜੇ ਦਾ ਕਿਸੇ ਦੂਸਰੀ ਔਰਤ ਨਾਲ ਨਾਜਾਇਜ਼ ਸੰਬੰਧ ਹਨ। ਇਸ ਲਈ ਉਹ ਅਰਚਨਾ ਨਾਲ ਰੋਜ਼ ਹੀ ਲੜਦਾ ਰਹਿੰਦਾ ਸੀ।
ਪੁਲਸ ਦੇ ਮੁਤਾਬਕ ਮ੍ਰਿਤਕਾਂ ਨੂੰ ਦੋ ਵਾਰ ਫੰਦੇ 'ਤੇ ਲਟਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਹਿਲੀ ਕੋਸ਼ਿਸ਼ 'ਚ ਫੰਦਾ ਟੁੱਟ ਗਿਆ ਅਤੇ ਬਾਅਦ 'ਚ ਦੂਸਰੀ ਕੋਸ਼ਿਸ਼ 'ਚ ਫੰਦੇ 'ਤੇ ਲਟਕਾਇਆ ਗਿਆ ਹੈ।