ਯੂਨੀਵਰਸਿਟੀ-ਕਾਲਜਾਂ ''ਚ ਹਿੰਸਕ ਪ੍ਰਦਰਸ਼ਨਾਂ ''ਤੇ ਬੋਲੇ ਫੌਜ ਮੁਖੀ ਰਾਵਤ- ਇਹ ਲੀਡਰਸ਼ਿਪ ਦਾ ਕੰਮ ਨਹੀਂ

12/26/2019 1:22:42 PM

ਨਵੀਂ ਦਿੱਲੀ— ਦੇਸ਼ 'ਚ ਜਾਰੀ ਵਿਰੋਧ-ਪ੍ਰਦਰਸ਼ਨਾਂ ਨੂੰ ਲੈ ਕੇ ਸਿਆਸੀ ਗਲਿਆਰਿਆਂ 'ਚ ਕਾਫ਼ੀ ਬਵਾਲ ਹੋ ਰਿਹਾ ਹੈ। ਆਰਮੀ ਚੀਫ ਜਨਰਲ ਬਿਪਿਨ ਰਾਵਤ ਨੇ ਯੂਨੀਵਰਸਿਟੀਆਂ ਦੇ ਪ੍ਰਦਰਸ਼ਨ 'ਤੇ ਸਵਾਲ ਚੁੱਕੇ। ਦਿੱਲੀ 'ਚ ਇਕ ਪ੍ਰੋਗਰਾਮ 'ਚ ਉਨ੍ਹਾਂ ਨੇ ਮੁਸ਼ਕਲ ਹਾਲਾਤਾਂ 'ਚ ਡਟੇ ਫੌਜ ਦੇ ਜਵਾਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਲੋਕ ਦਿੱਲੀ ਦੀ ਠੰਡ ਤੋਂ ਖੁਦ ਨੂੰ ਬਚਾਉਣ 'ਚ ਜੁਟੇ ਹਨ, ਜਦਕਿ ਸਿਆਚਿਨ 'ਚ ਮੇਰੇ ਜਵਾਨ ਮਾਈਨਸ 10 ਅਤੇ ਮਾਈਨਸ 45 ਡਿਗਰੀ 'ਚ ਸਰਹੱਦ ਦੀ ਰੱਖਿਆ ਕਰ ਰਹੇ ਹਨ।

 

ਹਿੰਸਾ ਭੜਕਾਉਣਾ ਲੀਡਰਸ਼ਿਪ ਦਾ ਕੰਮ ਨਹੀਂ ਹੈ
ਨੈਸ਼ਨਲ ਨਾਗਰਿਕਤਾ ਰਜਿਸਟਰ (ਐੱਨ.ਆਰ.ਸੀ.) ਅਤੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲੈ ਕੇ ਜਾਰੀ ਵਿਰੋਧ ਅਤੇ ਦੇਸ਼ ਦੀਆਂ ਕਈ ਯੂਨੀਵਰਸਿਟੀਆਂ 'ਚ ਪ੍ਰਦਰਸ਼ਨ 'ਤੇ ਵੀ ਆਰਮੀ ਚੀਫ ਨੇ ਸਖਤ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਕਿਸੇ ਯੂਨੀਵਰਸਿਟੀ ਦਾ ਨਾਂ ਲਏ ਬਿਨਾਂ ਕਿਹਾ,''ਨੇਤਾ ਉਹ ਨਹੀਂ ਜੋ ਲੋਕਾਂ ਨੂੰ ਗਲਤ ਦਿਸ਼ਾ 'ਚ ਲੈ ਜਾਵੇ। ਉਨ੍ਹਾਂ ਨੇ ਕਿਹਾ ਕਿ ਹਾਲ ਦੇ ਦਿਨਾਂ 'ਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਵੱਡੀ ਗਿਣਤੀ 'ਚ ਵਿਦਿਆਰਥੀ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਨਿਕਲ ਕੇ ਹਿੰਸਾ ਕਰਨ ਲਈ ਲੋਕਾਂ ਅਤੇ ਭੀੜ ਦੀ ਅਗਵਾਈ ਕਰ ਰਹੇ ਹਨ। ਹਿੰਸਾ ਭੜਕਾਉਣਾ ਲੀਡਰਸ਼ਿਪ ਦਾ ਕੰਮ ਨਹੀਂ ਹੈ।

ਭਾਰਤੀ ਫੌਜ ਦੇ ਜਵਾਨਾਂ ਦੀ ਕੀਤੀ ਤਾਰੀਫ਼
ਸਿਆਚਿਨ ਦੇ ਮੁਸ਼ਕਲ ਹਾਲਾਤਾਂ 'ਚ ਜੁਟੇ ਭਾਰਤੀ ਫੌਜ ਦੇ ਜਵਾਨਾਂ ਦੀ ਤਾਰੀਫ਼ ਕਰਦੇ ਹੋਏ ਆਰਮੀ ਚੀਫ ਨੇ ਕਿਹਾ,''ਅੱਜ ਦੇ ਦਿਨ ਜਦੋਂ ਅਸੀਂ ਸਾਰੇ ਦਿੱਲੀ 'ਚ ਠੰਡ ਤੋਂ ਖੁਦ ਨੂੰ ਬਚਾਉਣ 'ਚ ਜੁਟੇ ਹਨ, ਮੈਂ ਆਪਣੇ ਜਵਾਨਾਂ ਵੱਲ ਸਾਰਿਆਂ ਦਾ ਧਿਆਨ ਖਿੱਚਣਾ ਚਾਹੁੰਦਾ ਹਾਂ। ਸਿਆਚਿਨ ਅਤੇ ਦੂਜੀਆਂ ਉੱਚੀਆਂ ਚੋਟੀਆਂ 'ਤੇ ਤਾਇਨਾਤ ਮੇਰੇ ਜਵਾਨ ਜਿੱਥੇ ਤਾਪਮਾਨ ਵੀ ਮਾਈਨਸ 10 ਤੋਂ ਮਾਈਨਸ 45 ਡਿਗਰੀ ਤੱਕ ਹੈ ਡਟੇ ਹੋਏ ਹਨ।''

ਲੀਡਰਸ਼ਿਪ ਇਕ ਮੁਸ਼ਕਲ ਕੰਮ ਹੈ
ਬਿਪਿਨ ਰਾਵਤ ਨੇ ਲੀਡਰਸ਼ਿਪ 'ਤੇ ਬੋਲਦੇ ਹੋਏ ਕਿਹਾ ਕਿ ਇਹ ਆਸਾਨ ਕੰਮ ਨਹੀਂ ਸਗੋਂ ਬਹੁਤ ਮੁਸ਼ਕਲ ਕੰਮ ਹੈ। ਫੌਜ ਮੁਖੀ ਨੇ ਕਿਹਾ,''ਲੀਡਰਸ਼ਿਪ ਇਕ ਮੁਸ਼ਕਲ ਕੰਮ ਹੈ, ਕਿਉਂਕਿ ਜਦੋਂ ਤੁਸੀਂ ਅੱਗੇ ਵਧਦੇ ਹੋ ਤਾਂ ਵੱਡੀ ਗਿਣਤੀ 'ਚ ਲੋਕ ਤੁਹਾਨੂੰ ਫੋਲੋਅ ਕਰਦੇ ਹਨ। ਇਹ ਦਿੱਸਣ 'ਚ ਆਮ ਲੱਗਦਾ ਹੈ ਪਰ ਇਹ ਬਹੁਤ-ਬਹੁਤ ਮੁਸ਼ਕਲ ਕੰਮ ਹੈ, ਕਿਉਂਕਿ ਤੁਹਾਡੇ ਪਿੱਛੇ ਇਕ ਬਹੁਤ ਵੱਡੀ ਭੀੜ ਹੈ।''


DIsha

Content Editor

Related News