ਭਾਰਤੀ ਸ਼ਾਂਤੀ ਦੂਤ ਸੁਮਨ ਗਾਵਨੀ ਨੂੰ ਸੰਯੁਕਤ ਰਾਸ਼ਟਰ ਜੈਂਡਰ ਐਡਵੋਕੇਟ ਅਵਾਰਡ

05/26/2020 1:56:10 AM

ਸੰਯੁਕਤ ਰਾਸ਼ਟਰ - ਸੰਯੁਕਤ ਰਾਸ਼ਟਰ ਫੌਜ ਜੈਂਡਰ ਐਡਵੋਕੇਟ ਅਵਾਰਡ ਲਈ ਦੱਖਣੀ ਸੂਡਾਨ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਵਿਚ ਤਾਇਨਾਤ ਭਾਰਤੀ ਫੌਜ ਦੀ ਅਧਿਕਾਰੀ ਅਤੇ ਮਹਿਲਾ ਸ਼ਾਂਤੀ ਦੂਤ ਅਤੇ ਬ੍ਰਾਜ਼ੀਲ ਦੀ ਫੌਜ ਦੀ ਇਕ ਕਮਾਂਡਰ ਦੀ ਚੋਣ ਕਰਦੇ ਹੋਏ ਸੰਯੁਕਤ ਰਾਸ਼ਟਰ ਪ੍ਰਮੁੱਖ ਐਂਟੋਨੀਓ ਗੁਤਾਰੇਸ ਨੇ ਦੋਹਾਂ ਨੂੰ ਪ੍ਰਭਾਵਸ਼ਾਲੀ ਆਦਰਸ਼ ਦੱਸਿਆ। ਮੇਜਰ ਸੁਮਨ ਗਾਵਨੀ ਅਤੇ ਬ੍ਰਾਜ਼ੀਲ ਦੀ ਨੌ-ਸੈਨਾ ਅਧਿਕਾਰੀ ਕਮਾਂਡਰ ਕਰਲਾ ਮੋਂਟੇਇਰੋ ਡੇ ਕਾਸਤਰੋ ਅਰਾਓਜੋ ਨੂੰ ਸੰਯੁਕਤ ਰਾਸ਼ਟਰ ਸ਼ਾਂਤੀ ਦੂਤ ਅੰਤਰਰਾਸ਼ਟਰੀ ਦਿਵਸ ਦੇ ਦਿਨ 29 ਮਈ ਨੂੰ ਆਯੋਜਿਤ ਇਕ ਆਨਲਾਈਨ ਪ੍ਰੋਗਰਾਮ ਵਿਚ ਸਨਮਾਨਿਤ ਕੀਤਾ ਜਾਵੇਗਾ। ਮਿਲਟਰੀ ਸੁਪਰਵਾਈਜ਼ਰ ਗਾਵਨੀ ਨੇ ਹਾਲ ਹੀ ਵਿਚ ਦੱਖਣੀ ਸੂਡਾਨ ਵਿਚ ਆਪਣਾ ਮਿਸ਼ਨ ਪੂਰਾ ਕੀਤਾ ਹੈ। ਗੁਤਾਰੇਸ ਨੇ ਦੋਹਾਂ ਅਧਿਕਾਰੀਆਂ ਨੂੰ ਪ੍ਰਭਾਵਸ਼ਾਲੀ ਆਦਰਸ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਆਪਣੇ ਕੰਮ ਦੇ ਜ਼ਰੀਏ ਉਹ ਨਵੇਂ ਵਿਚਾਰਾਂ ਨੂੰ ਪੇਸ਼ ਕਰਦੀਆਂ ਹਨ ਅਤੇ ਭਾਈਚਾਰਿਆਂ ਵਿਚ ਵਿਸ਼ਵਾਸ ਜਗਾਉਂਦੀਆਂ ਹਨ।

Khushdeep Jassi

This news is Content Editor Khushdeep Jassi