ਬਜ਼ੁਰਗ ਜੋੜੇ ਦਾ ਅਨੋਖਾ ਪਿਆਰ, ਦੋਹਾਂ ਨੇ ਇਕੱਠੇ ਛੱਡਿਆ ਸੰਸਾਰ

12/11/2023 5:16:43 PM

ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਤੋਂ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਜੋੜੇ ਨੇ ਜਨਮ ਤੋਂ ਬਾਅਦ ਮੌਤ 'ਚ ਵੀ ਸਾਥ ਨਿਭਾਇਆ ਹੈ। ਪਹਿਲਾਂ ਪਤਨੀ ਨੇ ਦੁਨੀਆ ਨੂੰ ਅਲਵਿਦਾ ਕਿਹਾ ਅਤੇ ਉਸ ਦੇ ਠੀਕ 40 ਮਿੰਟਾਂ ਬਾਅਦ ਪਤੀ ਦੀ ਵੀ ਮੌਤ ਹੋ ਗਈ। ਦੋਹਾਂ ਦੀ ਇਕੱਠੇ ਵਿਦਾਈ ਹੋਈ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਢੋਲ-ਨਗਾੜਿਆਂ ਨਾਲ ਸ਼ਮਸ਼ਾਨ ਘਾਟ ਤੱਕ ਉਨ੍ਹਾਂ ਦੀ ਯਾਤਰਾ ਕੱਢੀ। ਦੋਹਾਂ ਦਾ ਇਕ ਹੀ ਚਿਖਾ 'ਤੇ ਅੰਤਿਮ ਸੰਸਕਾਰ ਕੀਤਾ ਗਿਆ। ਦੱਸਣਯੋਗ ਹੈ ਕਿ 73 ਸਾਲ ਪਹਿਲੇ ਫਤਿਹਪੁਰ ਪਿੰਡ ਦੇ ਰਹਿਣ ਵਾਲੇ ਚਾਂਦੀਰਾਮ ਨੇ ਭਗਵਤੀ ਦੇਵੀ ਨਾਲ ਵਿਆਹ ਕੀਤਾ ਸੀ ਅਤੇ ਜਿਸ ਤੋਂ ਬਾਅਦ ਕਈ ਸਾਲ ਬਾਅਦ ਇਕ ਪੁੱਤ ਅਤੇ ਚਾਰ ਧੀਆਂ ਹੋਈਆਂ। ਦੋਹਾਂ ਦਾ ਪਿਆਰ ਇੰਨਾ ਡੂੰਘਾ ਸੀ ਕਿ 90 ਸਾਲ ਦੀ ਉਮਰ ਤੱਕ ਦੋਵੇਂ ਇਕ-ਦੂਜੇ ਤੋਂ ਵੱਖ ਨਹੀਂ ਹੋਏ। ਉੱਥੇ ਹੀ ਆਪਣੇ ਪੁੱਤ ਅਤੇ ਪੋਤਿਆਂ ਨੂੰ ਵੀ ਉਹ ਹਮੇਸ਼ਾ ਇਕ ਹੀ ਗੱਲ ਕਹਿੰਦੇ ਸਨ ਕਿ ਅਸੀਂ ਦੋਵੇਂ ਨਾਲ ਜਿਵਾਂਗੇ ਅਤੇ ਨਾਲ ਹੀ ਮਰਾਂਗੇ। ਇਹ ਸਾਡਾ ਪਹਿਲਾ ਜਨਮ ਹੈ, ਇਸ ਦੇ ਅੱਗੇ ਵੀ ਅਸੀਂ ਮੁੜ ਜਨਮ ਲੈ ਕੇ ਇਸੇ ਤਰੀਕੇ ਨਾਲ ਰਹਾਂਗੇ।

ਇਹ ਵੀ ਪੜ੍ਹੋ : ਪਾਸਪੋਰਟ ਵੈਰੀਫਿਕੇਸ਼ਨ ਲਈ ਥਾਣੇ ਗਈ ਔਰਤ ਦੇ ਸਿਰ 'ਤੇ ਲੱਗੀ ਗੋਲ਼ੀ, ਵੇਖੋ ਵੀਡੀਓ

ਦੱਸਣਯੋਗ ਹੈ ਕਿ ਚਾਂਦੀਰਾਮ ਪਿੰਡ ਕੋਰਾਲੀ ਸਥਿਤ ਸੀਨੀਅਰ ਸੈਕੰਡਰੀ ਸਕੂਲ ਤੋਂ ਅਧਿਆਪਕ ਦੇ ਅਹੁਦੇ ਤੋਂ ਰਿਟਾਇਰ ਸਨ। ਉਨ੍ਹਾਂ ਦੀ ਪਤਨੀ ਭਗਵਤੀ ਦੇਵੀ ਘਰੇਲੂ ਔਰਤ ਸੀ। ਚਾਂਦੀਰਾਮ ਦੇ ਪੁੱਤ ਰਤਨ ਗੋਡ ਵੀ ਊਂਚਾ ਪਿੰਡ ਸਥਿਤ ਸੀਨੀਅਰ ਸੈਕੰਡਰੀ ਸਕੂਲ 'ਚ ਅਧਿਆਪਕ ਵਜੋਂ ਤਾਇਨਾਤ ਹਨ। ਰਿਟਾਇਰਮੈਂਟ ਤੋਂ ਬਾਅਦ ਵੀ ਚਾਂਦੀਰਾਮ ਨੇ ਪੜ੍ਹਨਾ ਲਿਖਣਾ ਨਹੀਂ ਛੱਡਿਆ। ਉਹ ਗੀਤਾ ਦਾ ਪਾਠ ਲਗਾਤਾਰ ਕਰਦੇ ਰਹਿੰਦੇ ਸਨ। ਉੱਥੇ ਹੀ ਉਨ੍ਹਾਂ ਨੇ ਆਪਣਾ ਰਿਟਾਇਰਮੈਂਟ ਦੇ ਬਾਅਦ ਦਾ ਜੀਵਨ ਲੋਕਾਂ ਦੀ ਸੇਵਾ ਲਈ ਵੀ ਸਮਰਪਿਤ ਕਰ ਦਿੱਤਾ ਸੀ ਅਤੇ ਸਮਾਜ ਸੇਵਾ ਦੇ ਕੰਮ 'ਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਜਿਵੇਂ ਹੀ ਚਾਂਦੀਰਾਮ ਨੂੰ ਉਨ੍ਹਾਂ ਦੀ ਪੋਤੀ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ ਹੈ। ਠੀਕ 40 ਮਿੰਟ ਬਾਅਦ ਚਾਂਦੀਰਾਮ ਦੀ ਵੀ ਵਿਲਾਪ ਕਰਦੇ ਹੋਏ ਮੌਤ ਹੋ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha