ਬੈਠਕ ਤੋਂ ਬਾਅਦ ਬੋਲੇ ਖੇਤੀਬਾੜੀ ਮੰਤਰੀ, ਯੂਨੀਅਨਾਂ ਦੀ ਸੋਚ ''ਚ ਕਿਸਾਨ ਹਿੱਤ ਨਹੀਂ

01/22/2021 7:44:55 PM

ਨਵੀਂ ਦਿੱਲੀ - ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਬਣੇ ਗਤੀਰੋਧ 'ਤੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਅੱਜ (22 ਜਨਵਰੀ) ਦੀ ਬੈਠਕ ਵੀ ਬੇਨਤੀਜਾ ਖ਼ਤਮ ਹੋ ਗਈ ਹੈ। ਬੈਠਕ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਗੱਲਬਾਤ ਇੱਕ ਵਾਰ ਫਿਰ ਬੇਨਤੀਜਾ ਰਹੀ ਹੈ। ਕਿਸਾਨ ਯੂਨੀਅਨਾਂ ਦੀ ਸੋਚ ਵਿੱਚ ਕਿਸਾਨਾਂ ਦਾ ਕਲਿਆਣ ਨਹੀਂ ਹੈ, ਇਸ ਲਈ ਹੱਲ ਨਹੀਂ ਨਿਕਲ ਰਿਹਾ ਹੈ। ਭਾਰਤ ਸਰਕਾਰ ਦੀ ਕੋਸ਼ਿਸ਼ ਸੀ ਕਿ ਉਹ ਸਹੀ ਰਸਤੇ 'ਤੇ ਵਿਚਾਰ ਕਰਨ ਪਰ ਯੂਨਿਅਨ ਕਾਨੂੰਨ ਵਾਪਸੀ 'ਤੇ ਅੜੇ ਰਹੇ। ਸਰਕਾਰ ਨੇ ਇੱਕ ਤੋਂ ਬਾਅਦ ਇੱਕ ਪ੍ਰਸਤਾਵ ਦਿੱਤੇ ਪਰ ਉਹ ਨਹੀਂ ਮੰਨੇ। ਜਦੋਂ ਅੰਦੋਲਨ ਦੀ ਨਾਪਾਕੀ ਨਸ਼ਟ ਹੋ ਜਾਂਦੀ ਹੈ ਤਾਂ ਫ਼ੈਸਲਾ ਨਹੀਂ ਹੁੰਦਾ, ਇਹੀ ਹੋ ਰਿਹਾ ਹੈ।
ਇਹ ਵੀ ਪੜ੍ਹੋ- ਸ਼ਿਮੋਗਾ ਧਮਾਕੇ ਦੀਆਂ ਸਾਹਮਣੇ ਆਈਆਂ ਤਸਵੀਰਾਂ, ਗੱਡੀ ਦੇ ਉੱਡੇ ਪਰਖੱਚੇ, ਦਰੱਖ਼ਤ ਵੀ ਹੋਏ ਤਬਾਹ

ਨਰੇਂਦਰ ਤੋਮਰ ਨੇ ਸਖ਼ਤ ਤੇਵਰ ਦਿਖਾਂਦੇ ਹੋਏ ਕਿਹਾ, ਅੰਦੋਲਨ ਦੌਰਾਨ ਲਗਾਤਾਰ ਇਹ ਕੋਸ਼ਿਸ਼ ਹੋਈ ਕਿ ਜਨਤਾ  ਅਤੇ ਕਿਸਾਨਾਂ ਵਿਚਾਲੇ ਗਲਤਫਹਿਮੀਆਂ ਫੈਲੇ। ਇਸ ਦਾ ਫਾਇਦਾ ਚੁੱਕ ਕੇ ਕੁੱਝ ਲੋਕ ਜੋ ਹਰ ਚੰਗੇ ਕੰਮ ਦਾ ਵਿਰੋਧ ਕਰਨ ਦੇ ਆਦਿ ਹੋ ਚੁੱਕੇ ਹਨ, ਉਹ ਕਿਸਾਨਾਂ ਦੇ ਮੋਡੇ ਦਾ ਇਸਤੇਮਾਲ ਆਪਣੇ ਰਾਜਨੀਤਕ ਫਾਇਦੇ ਲਈ ਕਰ ਸਕਣ। ਵਿਸ਼ੇਸ਼ ਰੂਪ ਨਾਲ ਪੰਜਾਬ ਦੇ ਕਿਸਾਨ ਅਤੇ ਕੁੱਝ ਸੂਬਿਆਂ ਦੇ ਕਿਸਾਨ ਖੇਤੀਬਾੜੀ ਕਾਨੂਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਹਨ। 

ਨਰੇਂਦਰ ਸਿੰਘ ਤੋਮਰ ਨੇ ਕਿਹਾ, ਅਸੀਂ ਕਿਸਾਨ ਯੂਨੀਅਨ ਨੂੰ ਕਿਹਾ ਕਿ ਜੋ ਪ੍ਰਸਤਾਵ ਤੁਹਾਨੂੰ ਦਿੱਤਾ ਹੈ ਕਿ ਇੱਕ ਤੋਂ ਡੇਢ ਸਾਲ ਤੱਕ ਕਾਨੂੰਨ ਨੂੰ ਮੁਲਤਵੀ ਕਰਕੇ ਕਮੇਟੀ ਬਣਾ ਕੇ ਅੰਦੋਲਨ ਵਿੱਚ ਚੁੱਕੇ ਗਏ ਮੁੱਦਿਆਂ 'ਤੇ ਵਿਚਾਰ ਕਰਨ ਦਾ ਪ੍ਰਸਤਾਵ ਬਿਹਤਰ ਹੈ, ਉਸ 'ਤੇ ਫਿਰ ਵਿਚਾਰ ਕਰੋ। ਕਿਸਾਨ ਜੇਕਰ ਫ਼ੈਸਲੇ 'ਤੇ ਪਹੁੰਚ ਸੱਕਦੇ ਹਨ ਤਾਂ ਸਾਨੂੰ ਦੱਸੋ। ਕੱਲ ਅਸੀਂ ਫਿਰ ਗੱਲ ਕਰਾਂਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 

Inder Prajapati

This news is Content Editor Inder Prajapati