ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਭਰੀ ਸਭਾ ''ਚ ਅਫਸਰ ਨੂੰ ਕੱਢੀ ਗਾਲ

02/17/2018 8:07:01 PM

ਨਵੀਂ ਦਿੱਲੀ— ਕੇਂਦਰੀ ਮਹਿਲਾ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਯੂ. ਪੀ. ਦੇ ਬਰੇਲੀ 'ਚ ਇਕ ਬੈਠਕ ਦੌਰਾਨ ਗੁੱਸੇ 'ਚ ਆ ਕੇ ਉਥੇ ਮੌਜੂਦ ਇਕ ਅਫਸਰ ਨੂੰ ਸਰੇਆਮ ਗਾਲ ਕੱਢ ਕੇ ਉਸ ਦੀ ਬੇਇਜ਼ਤੀ ਕੀਤੀ, ਜਿਸ ਕਾਰਨ ਉਹ ਵਿਵਾਦਾਂ 'ਚ ਘਿਰ ਗਈ ਹੈ।
ਕੀ ਹੈ ਪੂਰਾ ਮਾਮਲਾ
ਮੇਨਕਾ ਗਾਂਧੀ ਪਨੇ ਸੰਸਦੀ ਖੇਤਰ ਪੀਲੀਭੀਤ ਦੇ ਬਰੇਲੀ 'ਚ ਇਕ ਬੈਠਕ ਕਰ ਰਹੀ ਸੀ, ਜਿਸ ਦੌਰਾਨ ਉਥੇ ਜਨਤਾ ਨੇ ਉਨ੍ਹਾਂ ਕੋਲ ਕੋਟਾ ਸਿਸਟਮ 'ਚ ਭ੍ਰਿਸ਼ਟਾਚਾਰ ਨੂੰ ਲੈ ਕੇ ਸ਼ਿਕਾਇਤ ਕੀਤੀ। ਇਸ 'ਤੇ ਮੇਨਕਾ ਗਾਂਧੀ ਨੇ ਗੁੱਸੇ 'ਚ ਆ ਕੇ ਇਕ ਅਫਸਰ ਨੂੰ ਫਟਕਾਰ ਲਗਾਉਂਦੇ ਅਤੇ ਇਸ ਦੇ ਨਾਲ ਹੀ ਉਥੇ ਮੌਜੂਦ ਸਪਲਾਈ ਇੰਸਪੈਕਟਰ ਨੂੰ ਸਾਰਿਆਂ ਸਾਹਮਣੇ ਗਾਲ ਕੱਢਦੇ ਹੋਏ ਕਿਹਾ 'ਤੂੰ ਹਰਾਮਜਾਦੇ ਦੀ ਤਰ੍ਹਾਂ ਮੋਟਾ ਹੋ ਰਿਹਾ ਹੈ'। ਮੇਨਕਾ ਨੇ ਕਿਹਾ ਕਿ ਮੈਂ ਤੇਰੀ ਆਮਦਨ ਤੋਂ ਜ਼ਿਆਦਾ ਸੰਪਤੀ ਦੀ ਜਾਂਚ ਕਰਵਾਵਾਂਗੀ। ਇਸ ਤੋਂ ਇਲਾਵਾ ਮੇਨਕਾ ਗਾਂਧੀ ਨੇ ਕਿਹਾ ਕਿ ਸ਼ਰਮ ਕਰੋ ਕੀ ਇੱਜ਼ਤ ਹੈ ਤੁਹਾਡੀ, ਆਦਮੀ ਇੱਜ਼ਤ ਲਈ ਜਿਊਂਦਾ ਹੈ, ਇਸ ਤਰ੍ਹਾਂ ਨਾਲ ਨਹੀਂ।