ਇਹ ਹੈ ਇਕ ਅਜਿਹਾ ਮਾਸਕ ਜੋ ਸਕਿੰਟਾਂ 'ਚ ਵਾਇਰਸ ਨੂੰ ਕਰਦਾ ਹੈ ਨਸ਼ਟ, ਕੀਮਤ ਹੈ ਸਿਰਫ਼ ਇੰਨੀ

08/25/2020 1:41:44 PM

ਬਿਜਨੈੱਸ ਡੈਸਕ : ਕੋਰੋਨਾ ਵਾਇਰਸ ਕਾਰਨ ਮਾਸਕ ਪਹਿਨਣਾ ਸਭ ਲਈ ਬੇਹੱਦ ਜ਼ਰੂਰੀ ਹੋ ਗਿਆ ਹੈ। ਕੁੱਝ ਸਮਾਂ ਪਹਿਲਾਂ ਪ੍ਰਦੂਸ਼ਣ ਤੋਂ ਬਚਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਮਾਸਕ ਹੁਣ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਏ ਹਨ ਅਤੇ ਮਾਸਕ ਦੀ ਵੱਧਦੀ ਮੰਗ ਦੇ ਮੱਦੇਨਜ਼ਰ ਬਾਜ਼ਾਰਾਂ ਵਿਚ 10 ਰੁਪਏ ਤੋਂ ਲੈ ਕੇ ਲੱਖਾਂ ਦੀ ਕੀਮਤ ਦੇ ਮਾਸਕ ਵਿੱਕ ਰਹੇ ਹਨ। ਅਜਿਹੇ ਵਿਚ ਯੂਨੀਮਾਸਕ ਨੇ ਇਕ ਅਜਿਹਾ ਮਾਸਕ  (Unimask launched antiviral treated mask) ਪੇਸ਼ ਕੀਤਾ ਹੈ ਜੋ ਬਾਜ਼ਾਰ ਵਿਚ ਐਂਟੀਵਾਇਰਲ ਇਲਾਜ ਨਾਲ ਪੇਸ਼ ਕੀਤਾ ਗਿਆ ਹੈ। 100 ਫ਼ੀਸਦੀ ਕਾਟਨ ਤੋਂ ਤਿਆਰ ਇਹ ਮਾਸਕ ਨਾ ਸਿਰਫ ਸਕਿੱਨ-ਫਰੈਂਡਲੀ ਹੈ, ਸਗੋਂ ਟਿਕਾਊ ਅਤੇ ਵਾਤਾਵਰਣ ਅਨੁਕੂਲ ਵੀ ਹੈ ਅਤੇ ਇਹ ਵਾਰ-ਵਾਰ ਧੋਣ 'ਤੇ ਵੀ ਖ਼ਰਾਬ ਨਹੀਂ ਹੁੰਦਾ।  ਇਸ ਮਾਸਕ ਦੀ ਕੀਮਤ 495 ਰੁਪਏ ਰੱਖੀ ਗਈ ਹੈ। 3 ਵੱਖ-ਵੱਖ ਰੰਗਾਂ - ਸਫੇਦ, ਵਾਈਨ ਰੈਡ, ਅਤੇ ਬਲੂ ਵਿਚ ਉਪਲੱਬਧ ਇਹ ਮਾਸਕ ਸਟਾਈਲ ਆਰਾਮ ਅਤੇ ਸੁਰੱਖਿਆ ਦਾ ਉਪਯੁਕਤ ਸੁਮੇਲ ਹੈ। ਇਹ ਮਾਸਕ ਆਨਲਾਈਨ ਮਾਰਕੇਟਪਲੇਸ ਅਤੇ www.unimask.in 'ਤੇ ਉਪਲੱਬਧ ਹਨ।

ਇਹ ਵੀ ਪੜ੍ਹੋ : ਹਾਂਗਕਾਂਗ 'ਚ ਵਿਅਕਤੀ ਨੂੰ ਦੂਜੀ ਵਾਰ ਹੋਇਆ ਕੋਰੋਨਾ, ਜਾਣੋ WHO ਨੇ ਕੀ ਕਿਹਾ

ਇਹ ਨਵੇਂ ਮਾਸਕ ਫੈਬਰਿਕ 'ਤੇ ਐਂਟੀ-ਵਾਇਰਲ ਟਰੀਟਮੈਂਟ ਨਾਲ 100 ਫ਼ੀਸਦੀ ਉੱਚ ਗੁਣਵੱਤਾ ਵਾਲੇ ਕਾਟਨ ਫੈਬਰਿਕ ਦਾ ਇਸਤੇਮਾਲ ਕਰਕੇ ਬਣਾਏ ਗਏ ਹਨ। ਮਾਸਕ ਨੂੰ ਆਸਟ੍ਰੇਲੀਆ ਤੋਂ ਉਸ ਹੈਲਥਗਾਰਡ ਤਕਨਾਲੋਜੀ ਦਾ ਇਸਤੇਮਾਲ ਕਰਕੇ ਤਿਆਰ ਕੀਤਾ ਗਿਆ ਹੈ, ਜਿਸ ਨੂੰ ਸਾਰਸ-ਕੋਵ 2, ਐਚ1 ਐਨ1, ਬੈਕਟੀਰੀਆ ਅਤੇ ਹੋਰ ਨੁਕਸਾਨਦਾਇਕ ਵਾਇਰਸ ਨੂੰ ਫੈਬਰਿਕ ਨਾਲ ਸੰਪਰਕ ਵਿਚ ਆਉਣ ਦੇ ਬਾਅਦ ਕੁੱਝ ਹੀ ਸਕਿੰਟਾਂ ਵਿਚ ਨਸ਼ਟ ਕਰਣ ਲਈ ਜਾਣਿਆ ਜਾਂਦਾ ਹੈ। ਇਹ ਤਕਨਾਲੋਜੀ ਫੈਬਰਿਕ ਦੇ ਸੰਪਰਕ ਵਿਚ ਆਏ ਵਾਇਰਸ ਨੂੰ 99.94 ਫ਼ੀਸਦੀ ਤੱਕ ਨਸ਼ਟ ਕਰਣ ਵਿਚ ਕਾਰਗਰ ਹੈ।

ਇਹ ਵੀ ਪੜ੍ਹੋ : ਕੀ ਧੋਨੀ ਅਤੇ ਉਨ੍ਹਾਂ ਦੀ ਪਤਨੀ ਫੜਨਗੇ ਭਾਜਪਾ ਦਾ ਪੱਲਾ, ਦੋਵਾਂ 'ਤੇ ਟਿਕੀਆਂ ਪਾਰਟੀ ਦੀਆਂ ਨਜ਼ਰਾਂ

ਯੂਨੀਮਾਸਕ ਦੇ ਸੀ.ਈ.ਓ. ਕਪਿਲ ਭਾਟੀਆ ਨੇ ਨਵੀਂ ਲਾਈਨ-ਅਪ ਦੇ ਲਾਂਚ 'ਤੇ ਕਿਹਾ, 'ਅਸੀਂ ਅਜਿਹੇ ਮਾਸਕ ਦੀ ਨਵੀਂ ਰੇਂਜ ਨਾਲ ਆਪਣੇ ਗਾਹਕਾਂ ਦੇ ਸਿਹਤ ਵਿਚ ਯੋਗਦਾਨ ਕਰਣ ਲਈ ਬੇਹੱਦ ਉਤਸ਼ਾਹਿਤ ਹਾਂ, ਜਿਸ ਨੂੰ ਵਾਤਾਵਰਣ ਸਥਿਤੀਆਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਹ ਮਾਸਕ ਮਜਬੂਤ ਕਾਟਨ ਫੈਬਰਿਕ ਨਾਲ ਬਣਾਏ ਗਏ ਹਨ ਅਤੇ ਇਨ੍ਹਾਂ ਵਿਚ ਸਮਾਨ ਸ਼੍ਰੇਣੀ ਦੇ ਹੋਰ ਮਾਸਕ ਦੀ ਤਰ੍ਹਾਂ ਕੋਈ ਨੁਕਸਾਨਦਾਇਕ ਕੰਪੋਨੈਂਟ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਆਸਟ੍ਰੇਲੀਆ ਤੋਂ ਨਵੀਂ ਹੈਲਥਗਾਰਡ ਤਕਨਾਲੋਜੀ ਨਾਲ ਤਿਆਰ ਇਹ ਮਾਸਕ ਸਾਰਸ-ਕੋਵ-2 ਵਾਇਰਸ ਖ਼ਿਲਾਫ ਵਿਆਪਕ ਸੁਰੱਖਿਆ ਯਕੀਨੀ ਕਰਦੇ ਹਨ।'

cherry

This news is Content Editor cherry