ਇਸ ਸਕੀਮ ਦੇ ਤਹਿਤ ਹਰ ਮਹੀਨੇ ਮਿਲੇਗੀ 60 ਹਜ਼ਾਰ ਰੁਪਏ ਤੱਕ ਦੀ ਪੈਨਸ਼ਨ

06/07/2019 1:23:32 PM

ਨਵੀਂ ਦਿੱਲੀ — ਆਪਣੇ ਬਿਹਤਰ ਭਵਿੱਖ ਲਈ ਅਸੀਂ ਸਖਤ ਮਿਹਨਤ ਤਾਂ ਕਰਦੇ ਹਾਂ ਪਰ ਮਹਿੰਗਾਈ ਦੇ ਇਸ ਦੌਰ 'ਚ ਅਸੀਂ ਆਪਣੇ ਸਪਨੇ ਪੂਰੇ ਕਰਨ 'ਚ ਕਈ ਵਾਰ ਪਿੱਛੇ ਰਹਿ ਜਾਂਦੇ ਹਾਂ। ਇਸ ਲਈ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰਿਟਾਇਰਮੈਂਟ ਦੇ ਬਾਅਦ ਲੋਕ ਪੈਨਸ਼ਨ ਦੀ ਸਹੂਲਤ ਲੈਂਦੇ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਸਰਕਾਰ ਦੀ ਅਜਿਹੀ ਯੋਜਨਾ ਬਾਰੇ ਦੱਸ ਰਹੇ ਹਾਂ ਜਿਸਦੇ ਤਹਿਤ ਤੁਸੀਂ ਥੋੜ੍ਹਾ ਜਿਹਾ ਨਿਵੇਸ਼ ਕਰਕੇ ਹਰ ਮਹੀਨੇ 60 ਹਜ਼ਾਰ ਰੁਪਏ ਤੱਕ ਦੀ ਪੈਨਸ਼ਨ ਲੈ ਸਕਦੇ ਹੋ।

ਜਾਣੋ ਸਕੀਮ ਬਾਰੇ

ਨੈਸ਼ਨਲ ਪੈਨਸ਼ਨ ਸਕੀਮ(NPS) ਦੇ ਤਹਿਤ ਤੁਸੀਂ ਪ੍ਰਤੀ ਮਹੀਨੇ ਪੰਜ ਹਜ਼ਾਰ ਰੁਪਏ ਦਾ ਨਿਵੇਸ਼ ਕਰਕੇ ਰਿਟਾਇਰਮੈਂਟ ਦੇ ਬਾਅਦ ਹਰ ਮਹੀਨੇ 60 ਹਜ਼ਾਰ ਰੁਪਏ ਦੀ ਪੈਨਸ਼ਨ ਲੈ ਸਕਦੇ ਹੋ। ਸਿਰਫ ਇੰਨਾ ਹੀ ਨਹੀਂ ਤੁਹਾਨੂੰ 23 ਲੱਖ ਰੁਪਏ ਦੀ ਰਾਸ਼ੀ ਵੀ ਮਿਲੇਗੀ।

ਇਸ ਸਕੀਮ ਨਾਲ 18 ਤੋਂ 60 ਸਾਲ ਦੀ ਉਮਰ ਤੱਕ ਦੇ ਲੋਕ ਵੀ ਜੁੜ ਸਕਦੇ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਸਕੀਮ ਸਿਰਫ ਸਰਕਾਰੀ ਕਰਮਚਾਰੀਆਂ ਲਈ ਹੀ ਸੀ। ਪਰ ਸਾਲ 2009 'ਚ ਇਸ ਸਕੀਮ ਨੂੰ ਪ੍ਰਾਈਵੇਟ ਸੈਕਟਰ 'ਚ ਕੰਮ ਕਰਨ ਵਾਲੇ ਕਮਰਚਾਰੀਆਂ ਲਈ ਵੀ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਸਕੀਮ ਦੇ ਤਹਿਤ ਨਿਵੇਸ਼ ਕੀਤੇ ਗਏ ਪੈਸੇ ਨੂੰ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਵੈਲਪਮੈਂਟ ਅਥਾਰਟੀ(PFRDA) ਦੁਆਰਾ ਰਜਿਸਟਰਡ ਪੈਨਸ਼ਨ ਫੰਡ ਮੈਨੇਜਰਸ ਨੂੰ ਦਿੱਤਾ ਜਾਂਦਾ ਹੈ।

ਜੇਕਰ ਤੁਹਾਡੀ ਉਮਰ 25 ਸਾਲ ਹੈ ਅਤੇ ਤੁਸੀਂ 35 ਸਾਲ ਤੱਕ ਹਰ ਮਹੀਨੇ 5 ਹਜ਼ਾਰ ਰੁਪਏ ਨਿਵੇਸ਼ ਕਰਦੇ ਹੋ ਤਾਂ ਕੁੱਲ ਨਿਵੇਸ਼ 21 ਲੱਖ ਰੁਪਏ ਹੋਵੇਗਾ। ਮੰਨ ਲਓ ਤੁਹਾਨੂੰ 8 ਫੀਸਦੀ ਰਿਟਰਨ ਮਿਲਦਾ ਹੈ ਅਤੇ ਕੁੱਲ ਕਾਰਪਸ 1.15 ਕਰੋੜ ਰੁਪਏ ਹੋਵੇਗਾ। ਇਨ੍ਹਾਂ ਵਿਚੋਂ 80 ਫੀਸਦੀ ਦੀ ਰਕਮ ਨਾਲ ਐਨੂਅਟੀ ਖਰੀਦਦੇ ਹਾਂ ਤਾਂ ਇਹ ਵੈਲਿਊ ਕਰੀਬ 93 ਲੱਖ ਰੁਪਏ ਹੋਵੇਗੀ ਅਤੇ ਲੰਪ ਸਮ ਵੈਲਿਊ 23 ਲੱਖ ਦੇ ਕਰੀਬ ਹੋਵੇਗੀ। ਐਨੂਅਟੀ ਰੇਟ 8 ਫੀਸਦੀ ਹੋਵੇ ਤਾਂ 60 ਦੀ ਉਮਰ ਬਾਅਦ ਹਰ ਮਹੀਨੇ 61 ਹਜ਼ਾਰ ਰੁਪਏ ਦੇ ਕਰੀਬ ਪੈਨਸ਼ਨ ਬਣੇਗੀ। ਇਸ ਦੇ ਨਾਲ ਵੱਖ ਤੋਂ 23 ਲੱਖ ਰੁਪਏ ਦਾ ਫੰਡ ਵੀ ਮਿਲੇਗਾ।

ਇਸ ਸਹੂਲਤ ਦਾ ਲਾਭ ਲੈਣ ਲਈ ਤੁਸੀਂ ਨੇੜੇ ਦੇ ਬੈਂਕ ਵਿਚ ਜਾ ਕੇ ਖਾਤਾ ਖੁੱਲ੍ਹਵਾ ਸਕਦੇ ਹੋ। ਸਕੀਮ ਦੇ ਤਹਿਤ ਦੋ ਤਰ੍ਹਾਂ ਦੇ ਖਾਤੇ ਹੁੰਦੇ ਹਨ। ਟਿਅਰ-1 ਅਤੇ ਟਿਅਰ-2 ਖਾਤਾ।  ਟਿਅਰ-1 ਖਾਤਾ ਖੁੱਲ੍ਹਵਾਉਣਾ ਹਰ ਕਿਸੇ ਲਈ ਲਾਜ਼ਮੀ ਹੁੰਦਾ ਹੈ। ਇਸ ਦੇ ਨਾਲ ਹੀ ਟਿਅਰ-2 ਖਾਤਾ ਕੋਈ ਵੀ ਟਿਅਰ-1 ਖਾਤਾ ਖੁੱਲਵਾਉਣ ਵਾਲਾ ਸ਼ੁਰੂ ਕਰ ਸਕਦਾ ਹੈ। ਜੇਕਰ ਤੁਸੀਂ ਟਿਅਰ-2 ਖਾਤਾ ਖੁੱਲ੍ਹਵਾਉਂਦੇ ਹੋ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਨਿਵੇਸ਼ ਕਰ ਸਕੋਗੇ ਅਤੇ ਫੰਡ ਕਢਵਾ ਸਕਦੇ ਹੋ।