ਕਸ਼ਮੀਰ ''ਤੇ ਯੂ.ਐੱਨ. ''ਚ ਪਾਕਿ ਨੂੰ ਭਾਰਤ ਨੇ ਦਿੱਤਾ ਮੂੰਹ-ਤੋੜ ਜਵਾਬ

09/17/2017 12:08:34 AM

ਨਵੀਂ ਦਿੱਲੀ (ਅਨਸ)— ਕਸ਼ਮੀਰ ਨੂੰ ਲੈ ਕੇ ਭਾਰਤ ਨੇ ਇਕ ਵਾਰ ਮੁੜ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ (ਯੂ. ਐੱਨ.) 'ਚ ਵੀ ਮੂੰਹ-ਤੋੜ ਜਵਾਬ ਦਿੱਤਾ ਹੈ। ਆਰਗੇਨਾਈਜ਼ੇਸ਼ਨ ਆਫ ਦਿ ਇਸਲਾਮਿਕ ਕੋਆਪਰੇਸ਼ਨ (ਓ. ਆਈ. ਸੀ.) ਵਲੋਂ ਪਾਕਿਸਤਾਨ ਦੇ ਇਕ ਬਿਆਨ ਨੂੰ ਭਾਰਤ ਨੇ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਨਸੀਹਤ ਦਿੱਤੀ ਹੈ ਕਿ ਓ. ਆਈ. ਸੀ. ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ।
ਅਸਲ ਵਿਚ ਓ. ਆਈ. ਸੀ. ਵਲੋਂ ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿਚ ਭਾਰਤ ਵਲੋਂ ਸੂਬੇ ਦੇ ਮਨੁੱਖੀ ਅਧਿਕਾਰਾਂ ਦੇ ਹਨਨ ਅਤੇ ਉਥੇ ਰਹਿ ਰਹੇ ਮੁਸਲਮਾਨਾਂ ਦੇ ਫੈਸਲੇ ਨੂੰ ਰੱਦ ਕਰਨ ਦਾ ਦੋਸ਼ ਲਾਇਆ ਸੀ। ਇਸ ਦਾ ਜਵਾਬ ਦਿੰਦੇ ਹੋਏ ਯੂ. ਐੱਨ. ਵਿਚ ਭਾਰਤ ਵਲੋਂ ਸਥਾਈ ਮਿਸ਼ਨ ਦੇ ਸਕੱਤਰ ਸਮਿਤ ਸੇਠੀ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਓ. ਆਈ. ਸੀ. ਆਪਣੇ ਬਿਆਨ ਵਿਚ ਭਾਰਤ ਦੇ ਅਨਿੱਖੜਵੇਂ ਅਤੇ ਅਣਵੰਡੇ ਸੂਬੇ ਜੰਮੂ-ਕਸ਼ਮੀਰ ਨੂੰ ਲੈ ਕੇ ਗਲਤ ਤੇ ਭੁਲੇਖਾਪਾਊ ਜਾਣਕਾਰੀ ਯੂ. ਐੱਨ. ਵਿਚ ਰੱਖ ਰਹੀ ਹੈ।