ਯੂਕ੍ਰੇਨ ਸੰਕਟ : ਸੂਮੀ ਤੋਂ ਜਲਦ ਹੋਵੇਗੀ ਭਾਰਤੀਆਂ ਦੀ ਨਿਕਾਸੀ, ਦੂਤਘਰ ਦਾ ਵਿਦਿਆਰਥੀਆਂ ਨੂੰ ਸੰਦੇਸ਼-ਤਿਆਰ ਰਹੋ

03/07/2022 1:10:34 AM

ਨੈਸ਼ਨਲ ਡੈਸਕ-ਰੂਸ ਤੇ ਯੂਕ੍ਰੇਨ ਦਰਮਿਆਨ ਜਾਰੀ ਘਮਾਸਾਨ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ ਭਾਰਤ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਇਸ ਦਰਮਿਆਨ, ਸੂਮੀ 'ਚ ਫਸੇ ਭਾਰਤੀਆਂ ਨੂੰ ਕੱਢਣ ਦੀ ਕੋਸ਼ਿਸ਼ ਤੇਜ਼ ਹੋ ਗਈ ਹੈ। ਯੂਕ੍ਰੇਨ 'ਚ ਭਾਰਤੀ ਰਾਜਦੂਤ ਨੇ ਵਿਦਿਆਰਥੀਆਂ ਨੂੰ ਤਿਆਰ ਰਹਿਣ ਨੂੰ ਕਿਹਾ ਹੈ। ਦੂਤਘਰ ਵੱਲੋਂ ਕਿਹਾ ਗਿਆ ਹੈ ਕਿ ਤਾਰੀਖ਼ ਅਤੇ ਸਮਾਂ ਜਲਦ ਹੀ ਦੱਸ ਦਿੱਤਾ ਜਾਵੇਗਾ। ਯੂਕ੍ਰੇਨ ਦੇ ਪੋਲਟਾਵਾ 'ਚ ਭਾਰਤੀ ਦੂਤਘਰ ਦੀ ਇਕ ਟੀਮ ਮੌਜੂਦ ਹੈ। ਦੱਸਿਆ ਜਾ ਰਿਹਾ ਹੈ ਕਿ ਪੋਲਵਾਟਾ ਦੇ ਰਸਤੇ ਪੱਛਮੀ ਸਰਹੱਦ ਤੋਂ ਭਾਰਤੀ ਵਿਦਿਆਰਥੀਆਂ ਨੂੰ ਬਚਾਇਆ ਜਾਵੇਗਾ।

ਇਹ ਵੀ ਪੜ੍ਹੋ : ਯੂਕ੍ਰੇਨ ਦੇ ਅਨਾਥ ਯਹੂਦੀਆਂ ਨੂੰ ਇਜ਼ਰਾਈਲ ਭੇਜਿਆ ਗਿਆ

ਸੂਮੀ 'ਚ ਮੌਜੂਦ ਨਿਰਾਸ਼ ਵਿਦਿਆਰਥੀਆਂ ਨੇ ਸ਼ਨੀਵਾਰ ਨੂੰ ਇਕ ਵੀਡੀਓ ਕਲਿੱਪ ਪੋਸਟ ਕਰਦੇ ਹੋਏ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਲੜਾਈ ਦਰਮਿਆਨ ਭਿਆਨਕ ਠੰਡ 'ਚ ਰੂਸੀ ਸਰਹੱਦ ਤੱਕ ਚੱਲ ਕੇ ਜਾਣ ਦਾ ਜੋਖਮ ਚੁੱਕਣ ਦਾ ਫੈਸਲਾ ਕੀਤਾ ਸੀ, ਜਿਸ ਨਾਲ ਭਾਰਤ 'ਚ ਸੱਤਾ ਦੇ ਗਲਿਆਰਾਂ 'ਚ ਉਨ੍ਹਾਂ ਦੀ ਸੁਰੱਖਿਆ ਦੇ ਬਾਰੇ 'ਚ ਖ਼ਦਸ਼ਾ ਵਧ ਗਿਆ ਸੀ। ਵੀਡੀਓ ਵਾਇਰਲ ਹੋਣ ਦੇ ਤੁਰੰਤ ਬਾਅਦ ਭਾਰਤ ਸਰਕਾਰ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਜਲਦ ਹੀ ਉਥੋਂ ਕੱਢ ਲਿਆ ਜਾਵੇਗਾ।

ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ਨੂੰ ਦਿੱਤੀ ਚਿਤਾਵਨੀ

ਮੈਡੀਕਲ ਦੇ ਵਿਦਿਆਰਥੀ ਆਸ਼ਿਕ ਹੁਸੈਨ ਸਰਕਾਰ ਨੇ ਟਵੀਟ ਕਰਦੇ ਹੋਏ ਕਿਹਾ ਕਿ ਰੋਜ਼ਾਨਾ ਸਵੇਰੇ 6 ਵਜੇ ਸੂਮੀ 'ਚ ਵਿਦਿਆਰਥੀ ਸੜਕ 'ਤੇ ਬੱਸਾਂ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ। ਰੋਜ਼ਾਨਾ ਅਸੀਂ ਇਹ ਮੰਨਦੇ ਹਾਂ ਕਿ ਅੱਜ ਅਸੀਂ ਇਥੋ ਨਿਕਲ ਜਾਵੇਗਾ ਪਰ ਰੋਜ਼ਾਨਾ ਤਾਰੀਖ਼ ਬਦਲਦੀ ਰਹਿੰਦੀ ਹੈ। ਇਸ ਲਈ ਕਿਰਪਾ ਸਾਡੀਆਂ ਉਮੀਦਾਂ ਨਾ ਤੋੜੋ। ਸ਼ਹਿਰ 'ਚ ਜ਼ਿਆਦਾਤਰ ਸੜਕਾਂ ਅਤੇ ਪੁੱਲ ਟੁੱਟ ਚੁੱਕੇ ਹਨ ਅਤੇ ਕੋਈ ਆਵਾਜਾਈ ਉਪਲੱਬਧ ਨਹੀਂ ਹੈ।

ਇਹ ਵੀ ਪੜ੍ਹੋ : ਰੋਮ ਵਿਖੇ ਯੂਕ੍ਰੇਨ ਹਮਲੇ ਦੇ ਵਿਰੋਧ 'ਚ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar