ਭਾਰਤ ਆਉਣ ਤੋਂ ਬਾਅਦ ਉਜਮਾ ਨੇ ਕਿਹਾ- ਪਾਕਿਸਤਾਨ ਹੈ ਮੌਤ ਦਾ ਖੂਹ

05/25/2017 5:42:47 PM

ਨਵੀਂ ਦਿੱਲੀ— ਪਾਕਿਸਤਾਨ ਤੋਂ ਦੇਸ਼ ਵਾਪਸ ਆਉਣ ਤੋਂ ਬਾਅਦ ਉਜਮਾ ਨੇ ਆਪਣੀ ਆਪਬੀਤੀ ਸੁਣਾਈ। ਉਜਮਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਪਾਕਿਸਤਾਨ ਤੋਂ ਕੱਢਣ ਦਾ ਸਿਹਰਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜੀ ਨੂੰ ਜਾਂਦਾ ਹੈ, ਮੈਂ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ। ਉਜਮਾ ਨੇ ਦੱਸਿਆ ਕਿ ਸੁਸ਼ਮਾ ਜੀ ਦਾ ਮੈਨੂੰ ਫੋਨ ਆਉਂਦਾ ਸੀ ਕਿ ਤੂੰ ਭਾਰਤ ਦੀ ਬੇਟੀ ਹੈ, ਤੈਨੂੰ ਕੁਝ ਨਹੀਂ ਹੋਵੇਗਾ। ਉਹ ਹਮੇਸ਼ਾ ਤਸੱਲੀ ਦਿੰਦੀ ਰਹਿੰਦੀ ਸੀ, ਜਿਸ ਨਾਲ ਮੈਨੂੰ ਵੱਡਾ ਹੌਂਸਲਾ ਮਿਲਿਆ। ਅੱਜ ਮੈਂ ਭਾਰਤ ਆ ਕੇ ਖੁੱਲ੍ਹ ਕੇ ਸਾਹ ਲਿਆ ਹੈ। ਮੈਂ ਪਾਕਿਸਤਾਨ ਘੁੰਮਣ ਗਈ ਸੀ, ਜਿੱਥੇ ਪਾਕਿਸਤਾਨ ਦੇ ਇਕ ਸ਼ਖਸ ਨੇ ਧੋਖੇ ਨਾਲ ਮੇਰੇ ਨਾਲ ਵਿਆਹ ਕੀਤਾ ਸੀ। 
ਉਜਮਾ ਨੇ ਕਿਹਾ ਕਿ ਪਾਕਿਸਤਾਨ ਮੌਤ ਦਾ ਖੂਹ ਹੈ। ਉਸ ਨੇ ਕਿਹਾ ਕਿ ਪਾਕਿਸਤਾਨ ਜਾਣਾ ਬਹੁਤ ਸੌਖਾ ਹੈ ਪਰ ਉੱਥੋਂ ਆਉਣਾ ਬਹੁਤ ਮੁਸ਼ਕਲ ਹੈ। ਉਜਮਾ ਨੇ ਕਿਹਾ ਕਿ ਜੋ ਮੁਸਲਿਮ ਲੜਕੀਆਂ ਸੋਚਦੀਆਂ ਹਨ ਕਿ ਪਾਕਿਸਤਾਨ ਚੰਗਾ ਹੈ ਪਰ ਜੋ ਉੱਥੇ ਜਾਂਦੀਆਂ ਹਨ, ਉਹ ਰੋ ਰਹੀਆਂ ਹਨ। ਉਹ ਵੀ ਚਾਹੁੰਦੀਆਂ ਹਨ ਕਿਸੇ ਤਰ੍ਹਾਂ ਇੰਡੀਆ ਆ ਜਾਣ। ਉਜਮਾ ਨੇ ਕਿਹਾ ਕਿ ਪਾਕਿਸਤਾਨ ''ਚ ਔਰਤਾਂ ਛੱਡੋ, ਉੱਥੇ ਤਾਂ ਆਦਮੀ ਵੀ ਸੁਰੱਖਿਅਤ ਨਹੀਂ ਹਨ। 
ਉਜਮਾ ਦੇ ਪਾਕਿਸਤਾਨ ਤੋਂ ਵਾਪਸ ਆਉਣ ''ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਉਜਮਾ ਮਾਮਲੇ ''ਚ ਪਾਕਿਤਸਾਨ ਸਰਕਾਰ ਨੇ ਸਾਡੀ ਮਦਦ ਕੀਤੀ ਹੈ। ਸੁਸ਼ਮਾ ਨੇ ਕਿਹਾ ਕਿ ਪਾਕਿਸਤਾਨ ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਵਿਭਾਗ ਦਾ ਉਜਮਾ ਦੀ ਮਦਦ ਕਰਨ ਲਈ ਸ਼ੁਕਰੀਆ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣਾ ਫਰਜ਼ ਅਦਾ ਕੀਤਾ ਹੈ।

Disha

This news is News Editor Disha