ਤਪਦੀ ਸੜਕ ''ਤੇ ਮਹਾਕਾਲ ਦੇ ਸਾਹਮਣੇ ਨਤਮਸਤਕ ਹੋਏ SP ਸਾਬ੍ਹ, ਤਸਵੀਰਾਂ ਵਾਇਰਲ

05/26/2020 11:41:25 AM

ਉੱਜੈਨ— ਲਾਕਡਾਊਨ ਕਾਰਨ ਧਾਰਮਿਕ ਸਥਾਨ ਅਜੇ ਬੰਦ ਹਨ। ਵਿਸ਼ਵ ਪ੍ਰਸਿੱਧ ਮਹਾਕਾਲ ਮੰਦਰ ਦੇ ਕਿਵਾੜ ਵੀ ਬੰਦ ਹਨ। ਮੰਦਰ 'ਚ ਕਿਸੇ ਨੂੰ ਵੀ ਚਾਹੇ ਉਹ ਆਮ ਹੋਵੇ ਜਾਂ ਖਾਸ ਐਂਟਰੀ 'ਤੇ ਪਾਬੰਦੀ ਹੈ। ਕੋਰੋਨਾ ਵਾਇਰਸ ਮਹਾਕਾਲ ਦੀ ਨਗਰੀ ਉੱਜੈਨ 'ਚ ਵੀ ਕਹਿਰ ਵਰ੍ਹਾ ਰਿਹਾ ਹੈ। ਕੋਰੋਨਾ ਕਹਿਰ ਨੂੰ ਦੇਖਦਿਆਂ ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਜ਼ਿਲ੍ਹੇ ਦੇ ਕਲੈਕਟਰ ਅਤੇ ਐੱਸ. ਪੀ. ਦਾ ਤਬਾਦਲਾ ਕਰ ਦਿੱਤਾ ਸੀ। ਉਸ ਤੋਂ ਬਾਅਦ ਮਨੋਜ ਸਿੰਘ ਉੱਜੈਨ ਦੇ ਐੱਸ. ਪੀ. ਬਣੇ। ਉੱਜੈਨ ਵਿਚ ਅਹੁਦਾ ਸੰਭਾਲਣ ਤੋਂ ਪਹਿਲਾਂ ਐੱਸ. ਪੀ. ਮਨੋਜ ਸਿੰਘ ਮਹਾਕਾਲ ਮੰਦਰ ਦੇ ਬਾਹਰ ਹੀ ਨਤਮਸਤਕ ਹੋਏ ਅਤੇ ਮਹਾਕਾਲ ਦਾ ਆਸ਼ੀਰਵਾਦ ਲਿਆ। ਧੁੱਪ ਅਤੇ ਤਪਦੀ ਸੜਕ 'ਤੇ ਹੀ ਮਨੋਜ ਮੰਦਰ ਦੇ ਬਾਹਰ ਨਤਮਸਤਕ ਹੋਏ ਅਤੇ ਸ਼ਹਿਰ ਨੂੰ ਕੋਰੋਨਾ ਮੁਕਤ ਕਰਨ ਲਈ ਭਗਵਾਨ ਨੂੰ ਪ੍ਰਾਰਥਨਾ ਕੀਤੀ। ਐੱਸ. ਪੀ. ਦੀ ਇਹ ਤਸਵੀਰ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। 

ਐੱਸ. ਪੀ. ਮਨੋਜ ਦੀ ਇਹ ਤਸਵੀਰ 23 ਮਈ ਦੀ ਦੱਸੀ ਜਾ ਰਹੀ ਹੈ। ਮੰਦਰ ਸਾਹਮਣੇ ਉਨ੍ਹਾਂ ਨੇ ਆਪਣੀ ਗੱਡੀ ਰੋਕੀ। ਗੱਡੀ ਵਿਚ ਹੀ ਉਨ੍ਹਾਂ ਨੇ ਆਪਣੇ ਬੂਟ ਉਤਾਰੇ ਅਤੇ ਤਪਦੀ ਸੜਕ 'ਤੇ ਤੁਰ ਪਏ। ਉਸ ਤੋਂ ਬਾਅਦ ਉਹ ਮੰਦਰ ਦੇ ਸਾਹਮਣੇ ਪਹੁੰਚ ਗਏ। ਮੰਦਰ ਦੇ ਸਾਹਮਣੇ ਖੜ੍ਹੇ ਹੋ ਕੇ ਐੱਸ. ਪੀ. ਮਨੋਜ ਨੇ ਪਹਿਲਾਂ ਮਹਾਕਾਲ ਨੂੰ ਪ੍ਰਣਾਮ ਕੀਤਾ। ਪ੍ਰਣਾਮ ਕਰਨ ਤੋਂ ਬਾਅਦ ਉਹ ਮਹਾਕਾਲ ਦੇ ਸਾਹਮਣੇ ਨਤਮਸਤਕ ਹੋਏ। ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੈ।

ਐੱਸ. ਪੀ. ਮਨੋਜ ਦੀ ਤਸਵੀਰ ਦੇਖ ਤਾਂ ਇਹ ਹੀ ਲੱਗ ਰਿਹਾ ਹੈ ਕਿ ਉਹ ਮਹਾਕਾਲ ਨੂੰ ਪ੍ਰਾਰਥਨਾ ਕਰ ਰਹੇ ਹਨ ਕਿ ਸਾਡੇ ਸ਼ਹਿਰ ਨੂੰ ਕੋਰੋਨਾ ਮੁਕਤ ਕਰ ਦਿਓ। ਓਧਰ ਤਸਵੀਰ ਵਾਇਰਲ ਹੋਣ ਤੋਂ ਬਾਅਦ ਉੱਜੈਨ ਦੇ ਐੱਸ. ਪੀ. ਨੇ ਕਿਹਾ ਕਿ ਉਨ੍ਹਾਂ ਨੇ ਮਹਾਕਾਲ ਤੋਂ ਸ਼ਹਿਰ ਨੂੰ ਕੋਰੋਨਾ ਮੁਕਤ ਕਰਨ ਲਈ ਪ੍ਰਾਰਥਨਾ ਕੀਤੀ ਹੈ। ਕੋਰੋਨਾ ਦੀ ਵਜ੍ਹਾ ਨਾਲ ਉੱਜੈਨ ਰੈੱਡ ਜ਼ੋਨ ਵਿਚ ਹੈ। ਸ਼ਹਿਰ 'ਚ ਲਗਾਤਾਰ ਵਾਇਰਸ ਵੱਧਦਾ ਹੀ ਜਾ ਰਿਹਾ ਹੈ। ਲਾਕਡਾਊਨ ਦੀ ਵਜ੍ਹਾ ਕਰ ਕੇ ਮੰਦਰ ਬੰਦ ਹਨ। ਅਜਿਹੇ ਵਿਚ ਐੱਸ. ਪੀ. ਨੇ ਨਿਯਮ ਦਾ ਪਾਲਣ ਕੀਤਾ ਹੈ। ਉਨ੍ਹਾਂ ਇਕ ਸਾਧਾਰਨ ਵਿਅਕਤੀ ਵਾਂਗ ਬਾਹਰ ਤੋਂ ਹੀ ਮਹਾਕਾਲ ਨੂੰ ਨਮਨ ਕੀਤਾ ਹੈ।

Tanu

This news is Content Editor Tanu