ਪਾਕਿਸਤਾਨੀ ਪਤਨੀਆਂ ਕਾਰਨ ਆ ਸਕਦੀ ਹੈ ਪਾਕਿ-ਚੀਨ ਦੀ ਦੋਸਤੀ ''ਚ ਦਰਾਰ

04/16/2018 10:16:06 PM

ਨਵੀਂ ਦਿੱਲੀ— ਬੀਤੇ ਕੁਝ ਮਹੀਨਿਆਂ 'ਚ ਚੀਨ 'ਚ ਪਾਕਿਸਤਾਨੀ ਨਾਗਰਿਕਾਂ ਦੇ ਊਈਗੁਰ ਭਾਈਚਾਰੇ ਨਾਲ ਜੁੜੀਆਂ ਪਤਨੀਆਂ ਨੂੰ ਹਿਰਾਸਤ 'ਚ ਲੈ ਕੇ ਸੁਧਾਰਘਰ ਭੇਜਣ ਦੀਆਂ ਰਿਪੋਰਟਾਂ ਦੇ ਸਾਹਮਣੇ ਆਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੀ ਦੋਸਤੀ 'ਚ ਦਰਾਰ ਪੈਂਦੀ ਦਿਖ ਰਹੀ ਹੈ। ਊਈਗੁਰ ਭਾਈਚਾਰੇ ਦੀਆਂ ਔਰਤਾਂ ਨਾਲ ਵਿਆਹ ਕਰਨ ਵਾਲੇ ਪਾਕਿਸਤਾਨੀ ਨਾਗਰਿਕਾਂ ਨੇ ਦੱਸਿਆ ਕਿ ਚੀਨ ਦੀ ਯਾਤਰਾ ਦੌਰਾਨ ਉਨ੍ਹਾਂ ਦੀਆਂ ਪਤਨੀਆਂ ਨੂੰ ਹਿਰਾਸਤ 'ਚ ਲਿਆ ਗਿਆ। ਇਨ੍ਹਾਂ ਔਰਤਾਂ ਨੂੰ ਪਾਕਿਸਤਾਨੀ ਕਲਚਰ ਨੂੰ ਬੜਾਵਾ ਦੇਣ, ਪਾਕਿਸਤਾਨ ਫੋਨ ਕਰਨ ਜਾਂ ਪਾਕਿਸਤਾਨ ਜਾਣ ਤੇ ਪਾਕਿਸਤਾਨ 'ਚ ਸਾਲਾਂ ਤੱਕ ਰਹਿਣ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਹੈ। ਇਸ ਮਾਮਲੇ ਨਾਲ ਜੁੜੇ ਲੋਕਾਂ ਨੇ ਈ.ਟੀ. ਨੂੰ ਦੱਸਿਆ ਕਿ ਇਨ੍ਹਾਂ ਚੀਨੀ ਔਰਤਾਂ 'ਚੋਂ ਕਈ ਦਾ ਵਿਆਹ 20 ਸਾਲ ਪਹਿਲਾਂ ਪਾਕਿਸਤਾਨ 'ਚ ਹੋਇਆ ਸੀ।
ਪਾਕਿਸਤਾਨ ਨੇ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਸੁਲਝਾਉਣ ਦੇ ਲਈ ਚੀਨ ਦੇ ਵਿਦੇਸ਼ ਮੰਤਰਾਲੇ, ਮਿਨੀਸਟ੍ਰੀ ਆਫ ਪਬਲਿਕ ਸਕਿਓਰਿਟੀ ਤੇ ਸ਼ਿਨਜਿਯਾਂਗ ਫਾਰਨ ਅਫੇਅਰਸ ਕਮੇਟੀ ਦੇ ਸਾਹਮਣੇ ਮਾਮਸਾ ਚੁੱਕਿਆ ਹੈ। ਨਾਲ ਹੀ ਪਾਕਿਸਤਾਨ ਨੇ ਇਸਲਾਮਾਬਾਦ ਸਥਿਤ ਚੀਨੀ ਦੂਤਘਰ ਨੂੰ ਸ਼ਿਨਜਿਯਾਂਗ 'ਚ ਹਿਰਾਸਤ 'ਚ ਲਏ ਗਏ ਲੋਕਾਂ ਦੀ ਲਿਸਟ ਵੀ ਸੌਂਪੀ ਹੈ। ਇਸ ਦਾ ਪਾਕਿਸਤਾਨ 'ਚ ਚੀਨੀ ਨਾਗਰਿਕਾਂ ਦੀ ਸੁਰੱਖਿਆ 'ਤੇ ਨਾਕਾਰਾਤਮਕ ਪ੍ਰਭਾਵ ਪੈ ਸਕਦਾ ਹੈ।
ਇਸ ਮਾਮਲੇ ਨਾਲ ਜੁੜੇ ਐਕਸਪਰਟਸ ਨੇ ਦੱਸਿਆ ਕਿ ਇਸ ਮਾਮਲੇ ਦਾ ਸ਼ਿਨਜਿਯਾਂਗ ਸੂਬੇ 'ਚੋਂ ਹੋ ਕੇ ਲੰਘ ਰਹੇ ਬੀ.ਆਰ.ਆਈ. ਦੇ ਫਲੈਗਸ਼ਿਪ ਪ੍ਰੋਜੈਕਟ, ਚੀਨ-ਪਾਕਿਸਤਾਨ ਇਕਨਾਮਿਕ ਕਾਰੀਡੋਰ 'ਤੇ ਵੀ ਬੁਰਾ ਅਸਰ ਪੈ ਸਕਦਾ ਹੈ। ਚੀਨ ਪਹਿਲਾਂ ਹੀ ਆਪਣੀ ਮੁਸਲਿਮ ਆਬਾਦੀ ਦੇ ਵਿਚਕਾਰ ਕਿਸੇ ਤਰ੍ਹਾਂ ਦੀ ਅਸ਼ਾਂਤੀ ਨੂੰ ਲੈ ਕੇ ਡਰਦਾ ਰਹਿੰਦਾ ਹੈ।