ਉਧਵ ਠਾਕਰੇ ਹੋਣਗੇ ਮਹਾਰਾਸ਼ਟਰ ਦੇ ਮੁੱਖ ਮੰਤਰੀ : ਸ਼ਰਦ ਪਵਾਰ

11/22/2019 7:38:54 PM

ਨਵੀਂ ਦਿੱਲੀ — ਮਹਾਰਾਸ਼ਟਰ 'ਚ ਕਾਂਗਰਸ ਐੱਨ.ਸੀ.ਪੀ. ਅਤੇ ਸ਼ਿਵ ਸੇਨਾ ਦੀ ਸ਼ੁੱਕਰਵਾਰ ਨੂੰ ਬੈਠਕ ਤੋਂ ਬਾਅਦ ਐੱਨ.ਸੀ.ਪੀ. ਨੇਤਾ ਸ਼ਰਦ ਪਵਾਰ ਨੇ ਕਿਹਾ ਕਿ ਉਧਵ ਠਾਕਰੇ ਦੀ ਅਗਵਾਈ 'ਚ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਉਧਵ ਠਾਕਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਹੋਣਗੇ। ਕਾਂਗਰਸ-ਐੱਨ.ਸੀ.ਪੀ. ਅਤੇ ਸ਼ਿਵ ਸੇਨਾ ਦੇ ਨੇਤਾਵਾਂ ਨਾਲ ਮੁੰਬਈ 'ਚ ਹੋਈ ਬੈਠਕ ਤੋਂ ਬਾਹਰ ਨਿਕਲਣ ਤੋਂ ਬਾਅਦ ਸ਼ਰਦ ਪਵਾਰ ਨੇ ਕਿਹਾ ਕਿ ਬੈਠਕ 'ਚ ਉਧਵ ਠਾਕਰੇ ਦੇ ਨਾਂ 'ਤੇ ਸਹਿਮਤੀ ਬਣੀ ਹੈ ਅਤੇ ਉਨ੍ਹਾਂ ਦੀ ਲੀਡਰਸ਼ਿਪ 'ਚ ਇਹ ਸਰਕਾਰ ਬਣੇਗੀ। ਸ਼ਿਵ ਸੇਨਾ ਪ੍ਰਧਾਨ ਠਾਕਰੇ ਨੇ ਸ਼ੁੱਕਰਵਾਰ ਨੂੰ ਆਪਣੀ ਪਾਰਟੀ ਦੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਅਤੇ ਸੂਬੇ 'ਚ ਰਾਜਨੀਤਕ ਹਾਲਾਤ ਬਾਰੇ ਉਨ੍ਹਾਂ ਨਾਲ ਚਰਚਾ ਕੀਤੀ। ਇਸ ਤੋਂ ਪਹਿਲਾਂ ਠਾਕਰੇ ਨੇ ਕੱਲ ਰਾਤ ਮੁੰਬਈ 'ਚ ਐੱਨ.ਸੀ.ਪੀ. ਪ੍ਰਧਾਨ ਸ਼ਰਦ ਪਵਾਰ ਤੋਂ ਮੁਲਾਕਾਤ ਕੀਤੀ ਸੀ। ਜ਼ਿਕਰਯੋਗ ਹੈ ਕਿ 12 ਨਵੰਬਰ ਤੋਂ ਮਹਾਰਾਸ਼ਟਰ ਰਾਸ਼ਟਰਪਤੀ ਸ਼ਾਸਨ ਦੇ ਅਧੀਨ ਹੈ।

Inder Prajapati

This news is Content Editor Inder Prajapati