ਜੰਮੂ ਕਸ਼ਮੀਰ ਦੇ ਅਵੰਤੀਪੋਰਾ ''ਚ ਸੁਰੱਖਿਆ ਫ਼ੋਰਸਾਂ ਨੇ 2 ਅੱਤਵਾਦੀ ਕੀਤੇ ਢੇਰ

07/11/2022 3:17:10 PM

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਅਵੰਤੀਪੋਰਾ 'ਚ ਸੋਮਵਾਰ ਨੂੰ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ ਹਨ। ਸੁਰੱਖਿਆ ਫ਼ੋਰਸਾਂ ਨੇ ਅੱਜ ਯਾਨੀ ਸੋਮਵਾਰ ਸਵੇਰੇ ਵੰਦਾਕਪੋਰਾ ਇਲਾਕੇ 'ਚ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਸ਼ੁਰੂ ਕੀਤੀ। ਸੁਰੱਖਿਆ ਫ਼ੋਰਸ ਜਿਵੇਂ ਹੀ ਲੁਕੇ ਹੋਏ ਅੱਤਵਾਦੀਆਂ ਵੱਲ ਵਧੀ, ਉਦੋਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਫ਼ੋਰਸਾਂ ਦੀ ਜਵਾਬੀ ਕਾਰਵਾਈ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ।

ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ ਹਨ। ਪੁਲਸ ਨੇ ਦੱਸਿਆ ਕਿ ਸੁਰੱਖਿਆ ਫ਼ੋਰਸਾਂ ਦੀ ਮੁਹਿੰਮ ਜਾਰੀ ਹੈ। ਹਾਦਸੇ ਵਾਲੀ ਜਗ੍ਹਾ 'ਤੇ ਸੁਰੱਖਿਆ ਫ਼ੋਰਸਾਂ ਦੀਆਂ ਵਾਧੂ ਟੁੱਕੜੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਪੁਲਸ ਨੇ ਕਿਹਾ ਸੀ ਕਿ ਜੈਸ਼-ਏ-ਮੁਹੰਮਦ ਦਾ ਇਕ ਸੀਨੀਅਰ ਅੱਤਵਾਦੀ ਅਵੰਤੀਪੋਰਾ 'ਚ ਫਸਿਆ ਹੋਇਆ ਹੈ। ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ ਵਿਜੇ ਕੁਮਾਰ ਨੇ ਕਿਹਾ ਕਿ ਅੱਤਵਾਦੀ ਦੀ ਪਛਾਣ ਕੈਸਰ ਕੋਕਾ ਵਜੋਂ ਕੀਤੀ ਗਈ ਹੈ, ਜੋ 2018 ਤੋਂ ਸਰਗਰਮ ਅੱਤਵਾਦੀ ਹੈ।


DIsha

Content Editor

Related News