J&K: ਬਾਰਾਮੂਲਾ ''ਚ ਦੂਜੇ ਦਿਨ ਵੀ ਮੁਕਾਬਲਾ ਜਾਰੀ, ਦੋ ਜਵਾਨ ਸ਼ਹੀਦ, ਇੱਕ ਅੱਤਵਾਦੀ ਢੇਰ

08/18/2020 7:28:56 PM

ਸ਼੍ਰੀਨਗਰ - ਬਾਰਾਮੂਲਾ ਦੇ ਕਰੀਰੀ ਇਲਾਕੇ 'ਚ ਜਾਰੀ ਮੁਕਾਬਲੇ ਦੌਰਾਨ ਜ਼ਖ਼ਮੀ ਹੋਏ ਦੋ ਜਵਾਨ ਸ਼ਹੀਦ ਹੋ ਗਏ। ਇਸ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਆਪਰੇਸ਼ਨ ਅਜੇ ਜਾਰੀ ਹੈ। ਕੱਲ ਤੋਂ ਚੱਲ ਰਹੇ ਇਸ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਅਜੇ ਤੱਕ 3 ਅੱਤਵਾਦੀਆਂ ਨੂੰ ਢੇਰ ਕੀਤਾ ਹੈ। ਸਰਚ ਆਪਰੇਸ਼ਨ ਦੌਰਾਨ ਭਾਰੀ ਮਾਤਰਾ 'ਚ ਗੋਲਾ-ਬਾਰੂਦ ਜ਼ਬਤ ਕੀਤਾ ਗਿਆ ਹੈ।

ਬਾਰਾਮੂਲਾ 'ਚ ਅੱਤਵਾਦੀਆਂ ਨੇ ਸੋਮਵਾਰ ਸਵੇਰੇ ਸੀ.ਆਰ.ਪੀ.ਐੱਫ. ਅਤੇ ਪੁਲਸ ਦੀ ਸੰਯੁਕਤ ਨਾਕਾ ਪਾਰਟੀ 'ਤੇ ਹਮਲਾ ਕਰ ਦਿੱਤਾ ਸੀ। ਹਮਲੇ 'ਚ 3 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ 2 ਅੱਤਵਾਦੀ ਮਾਰ ਗਿਰਾਏ ਸਨ। ਇਨ੍ਹਾਂ 'ਚ ਇੱਕ ਲਸ਼ਕਰ-ਏ-ਤੋਇਬਾ ਦਾ ਟਾਪ ਕਮਾਂਡਰ ਸੱਜਾਦ ਉਰਫ ਹੈਦਰ ਸ਼ਾਮਲ ਸੀ। ਇਸ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਹੀ ਕੁਲਗਾਮ 'ਚ ਅੱਤਵਾਦੀਆਂ ਨੇ ਸੈਂਟਰਲ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਕੈਂਪ ਨੂੰ ਨਿਸ਼ਾਨਾ ਬਣਾਇਆ ਸੀ। ਅੱਤਵਾਦੀਆਂ ਨੇ ਨੇਹਮਾ 'ਚ ਕੈਂਪ ਦੇ ਬਾਹਰ ਸੀ.ਆਰ.ਪੀ.ਐੱਫ. ਬੰਕਰ 'ਤੇ ਹਮਲਾ ਕੀਤਾ। ਹਮਲੇ 'ਚ ਇੱਕ ਜਵਾਨ ਜ਼ਖ਼ਮੀ ਹੋਇਆ ਸੀ।

Inder Prajapati

This news is Content Editor Inder Prajapati