ਦਿੱਲੀ ''ਚ ਡਾਂਗਾਂ-ਸੋਟਿਆਂ ਨਾਲ ਕੁੱਟਮਾਰ ਤੋਂ ਬਾਅਦ ਦੋ ਸਕਿਓਰਿਟੀ ਗਾਰਡਾਂ ਦੀ ਮੌਤ

06/14/2020 10:10:56 PM

ਨਵੀਂ ਦਿੱਲੀ (ਭਾਸ਼ਾ): ਬਾਹਰੀ ਦਿੱਲੀ ਦੇ ਨਰੇਲਾ ਵਿਚ ਕੁਝ ਲੋਕਾਂ ਵਲੋਂ ਕਥਿਤ ਤੌਰ 'ਤੇ ਡਾਂਗਾਂ-ਸੋਟਿਆਂ ਨਾਲ ਕੁੱਟਮਾਰ ਤੋਂ ਬਾਅਦ 2 ਨਿੱਜੀ ਸੁਰੱਖਿਆ ਗਾਰਡਾਂ ਦੀ ਮੌਤ ਹੋ ਗਈ। ਨਰੇਲਾ ਦੀ ਗੌਤਮ ਕਾਲੋਨੀ ਨਿਵਾਸੀ ਅਮਿਤ (22) ਤੇ ਸੁਨੀਲ (24) 'ਤੇ ਹਮਲਾ ਕਰਨ ਵਾਲਿਆਂ ਦਾ ਅਜੇ ਪਤਾ ਨਹੀਂ ਲੱਗਿਆ ਹੈ। ਪੁਲਸ ਮੁਤਾਬਕ ਦੋਵੇਂ ਗਾਰਡ ਸ਼ਨੀਵਾਰ ਰਾਤ ਦੀ ਡਿਊਟੀ 'ਤੇ ਸਨ ਤਦੇ ਇਕ ਨਿੱਜੀ ਕੰਪਨੀ ਦੇ ਕੰਪਲੈਕਸ ਵਿਚ ਇਕ ਇਮਾਰਤ ਦੇ ਅੰਦਰ ਡਾਂਗਾਂ-ਸੋਟਿਆਂ ਨਾਲ ਉਨ੍ਹਾਂ ਨੂੰ ਕੁੱਟਿਆ ਗਿਆ। ਉਨ੍ਹਾਂ ਦੀਆਂ ਚੀਕਾਂ ਸੁਣ ਕੇ ਹੋਰ ਗਾਰਡ ਮੌਕੇ 'ਤੇ ਪਹੁੰਚੇ ਪਰ ਹਮਲਾਵਰ ਕੋਲ ਦੇ ਜੰਗਲ ਵਿਚ ਫਰਾਰ ਹੋ ਗਏ। 

ਪੁਲਸ ਡਿਪਟੀ ਕਮਿਸ਼ਨਰ (ਬਾਹਰੀ-ਉੱਤਰ) ਗੌਰਵ ਸ਼ਰਮਾ ਨੇ ਕਿਹਾ ਕਿ ਪਹਿਲਾਂ ਅਮਿਤ ਤੇ ਸੁਨੀਲ ਨੂੰ ਐੱਮ.ਵੀ. ਹਸਪਤਾਲ ਪਹੁੰਚਾਇਆ ਗਿਆ ਤੇ ਫਿਰ ਉਥੋਂ ਉਨ੍ਹਾਂ ਨੂੰ ਬੀ.ਐੱਸ.ਏ. ਹਸਪਤਾਲ ਭੇਜਿਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ।

Baljit Singh

This news is Content Editor Baljit Singh