ਜੰਮੂ-ਕਸ਼ਮੀਰ: ਮੁਕਾਬਲੇ ’ਚ ਦੋ ਪੁਲਸ ਮੁਲਾਜ਼ਮ ਅਤੇ ਫ਼ੌਜ ਦਾ ਜਵਾਨ ਜ਼ਖ਼ਮੀ, ਹਿਰਾਸਤ ’ਚ ਅੱਤਵਾਦੀ

10/24/2021 2:01:31 PM

ਜੰਮੂ— ਜੰਮੂ-ਕਸ਼ਮੀਰ ਦੇ ਪੁੰਛ ’ਚ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਇਸ ਮੁਕਾਬਲੇ 2 ਪੁਲਸ ਮੁਲਾਜ਼ਮ ਅਤੇ ਫ਼ੌਜ ਦਾ ਇਕ ਜਵਾਨ ਜ਼ਖਮੀ ਹੋ ਗਏ ਹਨ। ਇਸ ਦੌਰਾਨ ਇਕ ਜ਼ਖਮੀ ਅੱਤਵਾਦੀ ਨੂੰ ਹਿਰਾਸਤ ’ਚ ਲਏ ਜਾਣ ’ਚ ਸਫ਼ਲਤਾ ਮਿਲੀ ਹੈ। ਪੁਲਸ ਬੁਲਾਰੇ ਨੇ ਕਿਹਾ ਕਿ ਲਸ਼ਕਰ-ਏ-ਤੋਇਬਾ ਦੇ ਇਕ ਪਾਕਿਸਤਾਨੀ ਅੱਤਵਾਦੀ ਜਿਆ ਮੁਸਤਫਾ ਨੂੰ ਇਸ ਜਾਰੀ ਮੁਹਿੰਮ ’ਚ ਸ਼ਾਮਲ ਅੱਤਵਾਦੀਆਂ ਦੇ ਟਿਕਾਣਿਆਂ ਦੀ ਪਛਾਣ ਕਰਾਉਣ ਲਈ ਭਾਟਾ ਧੁਰੀਆਨ ਲਿਜਾਇਆ ਗਿਆ ਹੈ। 

ਬੁਲਾਰੇ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਜਦੋਂ ਟੀਮ ਅੱਤਵਾਦੀਆਂ ਦੇ ਟਿਕਾਣੇ ਕੋਲ ਪਹੁੰਚੀ ਤਾਂ ਅੱਤਵਾਦੀਆਂ ਨੇ ਪੁਲਸ ਅਤੇ ਫ਼ੌਜ ਦੇ ਜਵਾਨਾਂ ’ਤੇ ਮੁੜ ਤੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਵਿਚ ਦੋ ਪੁਲਸ ਮੁਲਾਜ਼ਮ ਅਤੇ ਫ਼ੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਜ਼ਖ਼ਮੀ ਜਵਾਨਾਂ ਨੂੰ ਨੇੜੇ ਦੇ ਇਕ ਸੁਰੱਖਿਆ ਕੇਂਦਰ ’ਚ ਇਲਾਜ ਚੱਲ ਰਿਹਾ ਹੈ। ਇਹ ਮੁਹਿੰਮ ਜਾਰੀ ਹੈ। 

ਜ਼ਿਕਰਯੋਗ ਹੈ ਕਿ 11 ਅਕਤੂਬਰ ਨੂੰ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਦੇ ਇਕ ਸਮੂਹ ਅਤੇ ਸੁਰੱਖਿਆ ਫੋਰਸਾਂ ’ਚ ਵਿਚਾਲੇ ਇਕ ਭਿਆਨਕ ਮੁਕਾਬਲਾ ਸ਼ੁਰੂ ਹੋਇਆ ਸੀ, ਜੋ ਅਜੇ ਵੀ ਜਾਰੀ ਹੈ। ਅੱਤਵਾਦੀ ਟਿਕਾਣੇ ਬਦਲ-ਬਦਲ ਕੇ ਸੁਰੱਖਿਆ ਦਸਤਿਆਂ ’ਤੇ ਹਮਲਾ ਕਰ ਰਹੇ ਹਨ। ਅੱਤਵਾਦੀਆਂ ਦੇ ਹਮਲੇ ਵਿਚ ਹੁਣ ਤੱਕ ਦੋ ਜੂਨੀਅਰ ਕਮਿਸ਼ਨ ਅਧਿਕਾਰੀਆਂ ਸਮੇਤ 9 ਫ਼ੌਜੀ ਸ਼ਹੀਦ ਹੋ ਗਏ ਹਨ।

Tanu

This news is Content Editor Tanu