ਹਿਮਾਚਲ ਪ੍ਰਦੇਸ਼: ਮਿੰਨੀ ਬੱਸ ਪਲਟਨ ਨਾਲ 2 ਯਾਤਰੀਆਂ ਦੀ ਮੌਤ, 8 ਜ਼ਖਮੀ

05/24/2017 5:48:08 PM

ਸੋਲਨ—ਸੋਲਨ ਦੇ ਥਾਣਾ ਦਾਡਲਾਘਾਟ ਦੇ ਨੇੜੇ ਚਮਾਕੜੀ ਪੁਲ ਦੇ ਨੇੜੇ ਇਕ ਟੂਰਿਸਟ ਬੱਸ ਦੇ ਬੇਕਾਬੂ ਹੋ ਕੇ ਸੜਕ 'ਤੇ ਪਲਟਨ ਨਾਲ ਦਰਦਨਾਕ ਹਾਦਸਾ ਹੋ ਗਿਆ, ਜਿਸ 'ਚ 2 ਔਰਤਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 8 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਮੌਕੇ 'ਤੇ ਹਸਪਤਾਲ ਪਹੁੰਚਾਇਆ ਗਿਆ ਹੈ।

 

ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਦੁਪਹਿਰ 12 ਵਜੇ ਦੇ ਨੇੜੇ-ਤੇੜੇ ਇਹ ਹਾਦਸਾ ਹੋਇਆ। ਇਸ ਹਾਦਸੇ 'ਚ ਔਰਤਾਂ ਦੀ ਟੈਂਪੂ ਦੇ ਹੇਠਾਂ ਆ ਕੇ ਮੌਤ ਹੋ ਗਈ। ਘਟਨਾ ਦਾ ਸ਼ਿਕਾਰ ਹੋਈ ਟੂਰਿਸਟ ਬੱਸ (ਡੀ.ਐਲ. ਨੰਬਰ. ਆਈ.ਵੀ.ਏ.9492) 'ਚ ਲਗਭਗ 18 ਲੋਕ ਬੈਠੇ ਹੋਏ ਸੀ। ਉੱਥੇ ਘਟਨਾ ਵਾਲੀ ਥਾਂ 'ਤੇ ਦਾਡਲਾ ਪੁਲਸ ਮੌਕੇ 'ਤੇ ਪਹੁੰਚ ਗਈ, ਉਨ੍ਹਾਂ ਨੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ। ਜਾਣਕਾਰੀ ਮਿਲੀ ਹੈ ਕਿ ਬੱਸ ਸ਼ਿਮਲਾ ਤੋਂ ਮੰਡੀ ਦੇ ਪਾਸੇ ਜਾ ਰਹੀ ਸੀ। ਇਸ 'ਚ ਇਹ ਹਾਦਸਾ ਹੋ ਗਿਆ। ਫਿਲਹਾਲ ਦਾਡਲਾਘਾਟ ਪੁਲਸ ਮੌਕੇ 'ਤੇ ਮੌਜੂਦ ਹੈ। ਪੁਲਸ ਮਾਮਲੇ ਦੀ ਛਾਣਬੀਣ 'ਚ ਜੁੱਟ ਗਈ ਹੈ।