ਆਸਾਮ ਦੀ ਪੁਲਸ ਅਕੈਡਮੀ ’ਚ ਭਿੜੇ ਮਣੀਪੁਰ ਪੁਲਸ ਦੇ ਸਿਖਿਆਰਥੀ, 7 ਜ਼ਖਮੀ

02/04/2024 8:12:08 PM

ਗੋਲਾਘਾਟ (ਆਸਾਮ), (ਭਾਸ਼ਾ)- ਆਸਾਮ ਦੇ ਗੋਲਾਘਾਟ ਜ਼ਿਲੇ ’ਚ ਲਚਿਤ ਬੋਰਫੁਕਨ ਪੁਲਸ ਅਕੈਡਮੀ ’ਚ ਸਿਖਲਾਈ ਲੈ ਰਹੇ ਮਣੀਪੁਰ ਪੁਲਸ ਦੇ ਕੈਡਿਟਾਂ ਦੇ 2 ਗਰੁੱਪਾਂ ’ਚ ਝੜਪ ਹੋਣ ਕਾਰਨ ਘੱਟੋ-ਘੱਟ 7 ਸਿਖਿਆਰਥੀ ਜ਼ਖ਼ਮੀ ਹੋ ਗਏ। ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਇਹ ਜਾਣਕਾਰੀ ਦਿੱਤੀ।

ਡੇਰਗਾਂਵ ਸਥਿਤ ਅਕੈਡਮੀ ’ਚ ਸ਼ਨੀਵਾਰ ਰਾਤ ਦੇ ਖਾਣੇ ਦੌਰਾਨ ਇਕ ਸਿਖਿਆਰਥੀ ਸਥਾਨਕ ਬਜ਼ਾਰ ਤੋਂ ਸ਼ਰਾਬ ਲੈ ਕੇ ਆਇਆ ਸੀ। ਇਸ ਪਿੱਛੋਂ ਉਸ ਅਤੇ ਇਕ ਹੋਰ ਸਿਖਿਆਰਥੀ ਨੇ ਇਕ-ਦੂਜੇ ਨੂੰ ਗਾਲ੍ਹਾਂ ਕੱਢੀਆਂ। ਫਿਰ ਦੋ ਗਰੁੱਪਾਂ ਵਿਚਾਲੇ ਹੱਥੋਪਾਈ ਹੋ ਗਈ।

Rakesh

This news is Content Editor Rakesh