ਬਾਰਾਬੰਕੀ ''ਚ ਮਕਾਨ ਡਿੱਗਣ ਦੀਆਂ ਦੋ ਵੱਖ-ਵੱਖ ਘਟਨਾਵਾਂ ''ਚ ਦੋ ਦੀ ਮੌਤ

Monday, Aug 28, 2017 - 08:42 PM (IST)

ਬਾਰਾਬੰਕੀ— ਉੱਤਰ ਪ੍ਰਦੇਸ਼ 'ਚ ਪਿਛਲੇ ਕਈ ਦਿਨਾਂ 'ਤੋਂ ਪੈ ਰਹੇ ਮੀਂਹ ਕਾਰਨ ਬਾਰਾਬੰਕੀ ਜ਼ਿਲੇ 'ਚ ਵੱਖ ਵੱਖ ਇਲਾਕਿਆਂ 'ਚ ਮਕਾਨ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖਮੀ ਹੋ ਗਏ।
ਪੁਲਸ ਨੇ ਦੱਸਿਆ ਕਿ ਰਸੂਲਪੁਰ ਇਲਾਕੇ 'ਚ ਇਕ ਮਕਾਨ ਡਿੱਗ ਗਿਆ ਹੈ, ਜਿਸ ਦੇ ਮਲਬੇ 'ਚ ਦਬ ਕੇ ਸ਼ਾਮੂ ਅਵਸਥੀ ਦੀ ਮੌਤ ਹੋ ਗਈ। ਉਸ ਦੇ ਇਲਾਵਾ ਇਕ ਔਰਤ ਤੇ ਨਾਬਾਲਗ ਵੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੂਜੀ ਘਟਨਾ 'ਚ ਕਾਂਟੀ ਪਿੰਡ 'ਚ ਕੰਧ ਡਿੱਗਣ ਨਾਲ 20 ਸਾਲਾਂ ਸ਼ਾਮ ਲਾਲ ਦੀ ਮੌਤ ਹੋ ਗਈ। ਘਟਨਾ ਦੇ ਬਾਅਦ ਮੌਕੇ 'ਤੇ ਪਹੁੰਚੇ ਸੀਨੀਅਰ ਅਧਿਕਾਰੀਆਂ ਨੇ ਪੀੜਤ ਪਰਿਵਾਰ ਨੂੰ ਆਰਥਿਕ ਸਹਾਇਤਾ ਦਵਾਉਣ ਦਾ ਭਰੋਸਾ ਦਿੱਤਾ ਹੈ।


Related News