ਮਨੁੱਖਤਾ ਸ਼ਰਮਸਾਰ! ਢਾਈ ਸਾਲ ਦੀ ਬੱਚੀ ਨਾਲ ਦਰਿੰਦਗੀ

12/30/2019 5:38:15 PM

ਅਹਿਮਦਾਬਾਦ (ਭਾਸ਼ਾ)— ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਇਕ ਅਣਪਛਾਤੇ ਵਿਅਕਤੀ ਵਲੋਂ ਢਾਈ ਸਾਲ ਦੀ ਬੱਚੀ ਨੂੰ ਅਗਵਾ ਕਰ ਕੇ ਉਸ ਨਾਲ ਰੇਪ ਕਰਨ ਦੀ ਘਟਨਾ ਸਾਹਮਣੇ ਆਈ ਹੈ। ਬੱਚੀ ਦਾ ਪਰਿਵਾਰ ਬੋਪਲ-ਆਮਬਲੀ ਰੋਡ 'ਤੇ ਝੋਂਪੜੀ ਵਿਚ ਰਹਿੰਦਾ ਹੈ। ਸਹਾਇਕ ਪੁਲਸ ਕਮਿਸ਼ਨਰ ਵੀ. ਜੀ. ਪਟੇਲ ਨੇ ਸੋਮਵਾਰ ਨੂੰ ਦੱਸਿਆ ਕਿ ਬੱਚੀ ਸ਼ਨੀਵਾਰ ਨੂੰ ਲਾਪਤਾ ਹੋ ਗਈ ਸੀ। 

ਪੁਲਸ ਵਲੋਂ ਕੀਤੀ ਗਈ ਤਲਾਸ਼ੀ 'ਚ ਬੱਚੀ ਉਸੇ ਖੇਤਰ ਵਿਚ ਐਤਵਾਰ ਨੂੰ ਮਿਲੀ। ਉਨ੍ਹਾਂ ਦੱਸਿਆ ਕਿ ਡਾਕਟਰੀ ਜਾਂਚ 'ਚ ਪਤਾ ਲੱਗਾ ਕਿ ਬੱਚੀ ਨਾਲ ਰੇਪ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਸ ਨੇ ਐਤਵਾਰ ਨੂੰ ਇਕ ਅਣਪਛਾਤੇ ਵਿਅਕਤੀ ਵਿਰੁੱਧ ਅਗਵਾ ਅਤੇ ਰੇਪ ਦਾ ਮੁਕੱਦਮਾ ਦਰਜ ਕੀਤਾ ਗਿਆ। ਬੱਚੀ ਦੇ ਮਾਤਾ-ਪਿਤਾ ਮਜ਼ਦੂਰ ਹਨ। ਪਟੇਲ ਨੇ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ ਤੋਂ ਖੇਤਰ ਵਿਚ ਇਕ ਸ਼ੱਕੀ ਵਿਅਕਤੀ ਦਾ ਪਤਾ ਲੱਗਾ ਹੈ, ਜਿਸ ਬਾਰੇ ਜਾਂਚ ਜਾਰੀ ਹੈ।


Tanu

Content Editor

Related News