ਚੋਣਾਂ ਨੂੰ ਲੈ ਕੇ ਟਵਿੱਟਰ 'ਤੇ ਹੋਈ ਰਾਹੁਲ-ਰਾਹੁਲ, ਮੋਦੀ-ਮੋਦੀ...

12/12/2018 4:58:29 PM

ਨਵੀਂ ਦਿੱਲੀ— ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਡੀ ਗਿਣਤੀ 'ਚ ਲੋਕ ਫਾਲੋਅ ਕਰਦੇ ਹਨ। ਟਵਿੱਟਰ ਨੇ ਦੱਸਿਆ ਕਿ ਅਸੀਂ ਭਾਰਤੀ ਨਾਗਰਿਕਾਂ ਨੂੰ 5 ਸੂਬਿਆਂ— ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼, ਰਾਜਸਥਾਨ, ਮਿਜ਼ੋਰਮ ਅਤੇ ਤੰਲੇਗਾਨਾ 'ਚ ਵਿਧਾਨ ਸਭਾ ਚੋਣਾਂ 2018 ਦੀ ਜਾਣਕਾਰੀ ਦਿੱਤੀ ਸੀ। ਟਵਿੱਟਰ ਨੇ ਇਕ ਬਿਆਨ 'ਚ ਦੱਸਿਆ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ 1 ਅਕਤੂਬਰ ਤੋਂ 11 ਦਸੰਬਰ ਦਰਮਿਆਨ 66 ਲੱਖ ਤੋਂ ਵੱਧ ਟਵੀਟ ਕੀਤੇ ਗਏ। ਇਸ 'ਚ ਨਿਊਜ਼, ਸਿਆਸੀ ਦਲਾਂ, ਉਮੀਦਵਾਰਾਂ ਦੀ ਜਿੱਤ-ਹਾਰ ਵਰਗੇ ਗਰਮ ਚੋਣਾਵੀ ਵਿਸ਼ੇ ਸ਼ਾਮਲ ਰਹੇ। 

 



ਟਵਿੱਟਰ ਨੇ ਇਹ ਵੀ ਦੱਸਿਆ ਕਿ ਰਾਜ ਨੇਤਾਵਾਂ, ਵੱਖ-ਵੱਖ ਦਲਾਂ ਨੇ ਚੋਣ ਮੁਹਿੰਮ ਵਿਚ ਟਵਿੱਟਰ ਦੀ ਵਰਤੋਂ ਕਰ ਕੇ ਲੋਕਾਂ ਨਾਲ ਸੰਪਰਕ ਕਾਇਮ ਕੀਤਾ। ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਟਵਿੱਟਰ 'ਤੇ ਸਭ ਤੋਂ ਜ਼ਿਆਦਾ ਚਰਚਾ ਹੋਈ। ਇਸ ਤੋਂ ਇਲਾਵਾ 5 ਸੂਬਿਆਂ ਦੇ ਉਮੀਦਵਾਰਾਂ ਜਿਵੇਂ ਕਿ ਰਾਜਸਥਾਨ 'ਚ ਵਸੁੰਧਰਾ ਰਾਜੇ ਦੀ ਸਭ ਤੋਂ ਵਧ ਚਰਚਾ ਹੋਈ। ਤੇਲੰਗਾਨਾ 'ਚ ਕੇ. ਟੀ. ਰਾਮਾ ਰਾਓ (ਕੇ. ਟੀ. ਆਰ.), ਮੱਧ ਪ੍ਰਦੇਸ਼ ਵਿਚ ਸ਼ਿਵਰਾਜ ਸਿੰਘ ਚੌਹਾਨ ਅਤੇ ਛੱਤੀਸਗੜ੍ਹ 'ਚ ਮੁੱਖ ਮੰਤਰੀ ਰਮਨ ਸਿੰਘ ਦੀ ਸਭ ਤੋਂ ਵੱਧ ਚਰਚਾ ਹੋਈ।

Tanu

This news is Content Editor Tanu