ਅਮਰੀਕੀ ਰਾਸ਼ਟਰਪਤੀ ਨੇ ਟਾਲਿਆ ਜੀ-7 ਸੰਮੇਲਨ, ਭਾਰਤ ਨੂੰ ਵੀ ਸ਼ਾਮਲ ਕਰਨਾ ਚਾਹੁੰਦੇ ਹਨ ਟਰੰਪ

05/31/2020 12:30:11 PM

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੀ-7 ਸੰਮੇਲਨ ਨੂੰ ਪੁਰਾਣਾ ਦੱਸਿਆ। ਉਨ੍ਹਾਂ ਜੂਨ ਵਿਚ ਵ੍ਹਾਈਟ ਹਾਊਸ ਵਿਚ ਹੋਣ ਵਾਲੇ ਇਸ ਦੇ ਸਿਖਰ ਸੰਮੇਲਨ ਨੂੰ ਸ਼ਨੀਵਾਰ ਨੂੰ ਟਾਲਣ ਦੀ ਘੋਸ਼ਣਾ ਕੀਤੀ ਅਤੇ ਵਿਸ਼ਵ ਦੀ ਉੱਚ ਅਰਥ ਵਿਵਸਥਾਵਾਂ ਵਾਲੇ ਦੇਸ਼ਾਂ ਦੇ ਇਸ ਸਮੂਹ ਵਿਚ ਭਾਰਤ ਅਤੇ ਕੁਝ ਹੋਰ ਦੇਸ਼ਾਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ।

ਟਰੰਪ ਨੇ ਫਲੋਰੀਡਾ ਤੋਂ ਵਾਸ਼ਿੰਗਟਨ ਡੀ. ਸੀ. ਜਾਂਦੇ ਹੋਏ ਏਅਰ ਫੋਰਸ ਵਨ ਜਹਾਜ਼ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਇਸ ਨੂੰ ਸਤੰਬਰ ਤੱਕ ਮੁਲਤਵੀ ਕਰ ਰਹੇ ਹਨ ਅਤੇ ਇਸ ਵਿਚ ਰੂਸ, ਦੱਖਣੀ ਕੋਰੀਆ, ਆਸਟਰੇਲੀਆ ਅਤੇ ਭਾਰਤ ਨੂੰ ਸ਼ਾਮਲ ਕੀਤੇ ਜਾਣ ਦੀ ਯੋਜਨਾ ਹੈ। ਉਨ੍ਹਾਂ ਕਿਹਾ, ਮੈਨੂੰ ਨਹੀਂ ਲੱਗਦਾ ਕਿ ਜੀ-7 ਦੇ ਤੌਰ 'ਤੇ ਇਹ ਦੁਨੀਆ ਵਿਚ ਚੱਲ ਰਿਹਾ ਹੈ,ਉਸ ਦਾ ਉਚਿਤ ਤਰੀਕੇ ਨਾਲ ਪ੍ਰਤੀਨਿਧਤਵ ਕਰਦਾ ਹੈ। ਇਹ ਦੇਸ਼ਾਂ ਦਾ ਬਹੁਤ ਪੁਰਾਣਾ ਸਮੂਹ ਹੈ। ਵ੍ਹਾਈਟ ਹਾਊਸ ਦੀ ਰਣਨੀਤਕ ਸੰਚਾਰ ਦੇ ਡਾਇਰੈਕਟਰ ਐਲਿਸਾ ਨੇ ਕਿਹਾ ਕਿ ਇਹ ਸਾਡੇ ਪਰੰਪਰਿਕ ਸਾਥੀਆਂ ਨੂੰ ਇਕੱਠੇ ਲਿਆਉਣਾ ਹੈ ਅਤੇ ਚਰਚਾ ਕਰਨੀ ਹੈ ਕਿ ਚੀਨ ਨਾਲ ਭਵਿੱਖ ਵਿਚ ਨਜਿੱਠਿਆ ਜਾਵੇ। ਜਰਮਨੀ ਦੀ ਚਾਂਸਲਰ ਏਂਜੇਲਾ ਮਾਰਕਲ ਦੇ ਦਫਤਰ ਨੇ ਸ਼ਨੀਵਾਰ ਨੂੰ ਕਿਹਾ ਕਿ ਜਦ ਤੱਕ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਰਹਿੰਦਾ ਹੈ ਤਦ ਤੱਕ ਉਹ ਸਿਖਰ ਸੰਮੇਲਨ ਵਿਚ ਹਿੱਸਾ ਨਹੀਂ ਲਵੇਗੀ।

 

ਜੀ-7 ਦੁਨੀਆ ਦੀ ਸਭ ਤੋਂ ਵੱਡੀ ਅਤੇ ਸੰਪੰਨ ਅਰਥ ਵਿਵਸਥਾਵਾਂ ਵਾਲੇ 7 ਦੇਸ਼ਾਂ ਦਾ ਮੰਚ ਹੈ। ਇਸ ਵਿਚ ਫਰਾਂਸ, ਜਰਮਨੀ, ਇਟਲੀ, ਜਾਪਾਨ, ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਦੇ ਮੁੱਖ ਕੌਮਾਂਤਰੀ ਅਰਥ ਵਿਵਸਥਾ ਅਤੇ ਮੁਦਰਾ ਦੇ ਮੁੱਦਿਆਂ 'ਤੇ ਹਰ ਸਾਲ ਬੈਠਕ ਕਰਦੇ ਹਨ। ਇਸ ਸਾਲ ਜੀ-7 ਮੁਖੀ ਆਮ ਤੌਰ 'ਤੇ ਕਿਸੇ ਇਕ ਜਾਂ ਦੋ ਦੇਸ਼ਾਂ ਦੇ ਮੁਖੀ ਨੂੰ ਵਿਸ਼ੇਸ਼ ਹੁਕਮ ਦੇ ਤੌਰ 'ਤੇ ਸੱਦਾ ਦਿੰਦੇ ਹਨ। ਪਿਛਲੇ ਸਾਲ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-7 ਸਿਖਰ ਸੰਮੇਲਨ ਲਈ ਸੱਦਾ ਦਿੱਤਾ ਸੀ। 

Lalita Mam

This news is Content Editor Lalita Mam