ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ 1 ਅਰਬ ਡਾਲਰ ਦੇ ਹਥਿਆਰਾਂ ਦੀ ਵਿਕਰੀ ਨੂੰ ਦਿੱਤੀ ਮਨਜ਼ੂਰੀ

11/20/2019 11:03:39 PM

ਵਾਸ਼ਿੰਗਟਨ - ਟਰੰਪ ਪ੍ਰਸ਼ਾਸਨ ਨੇ ਅਮਰੀਕੀ ਕਾਂਗਰਸ ਨੂੰ ਦੱਸਿਆ ਹੈ ਕਿ ਉਸ ਨੇ ਭਾਰਤ ਨੂੰ 1 ਅਰਬ ਅਮਰੀਕੀ ਡਾਲਰ ਮੁੱਲ ਦੀ ਨੌ-ਸੈਨਾ ਦੀਆਂ ਤੋਪਾਂ ਨੂੰ ਵੇਚਣ ਦਾ ਫੈਸਲਾ ਲਿਆ ਹੈ। ਇਸ ਪ੍ਰਸਤਾਵਿਤ ਵਿਕਰੀ ਦੇ ਨਾਲ ਹੀ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਦੀ ਲਿਸਟ 'ਚ ਸ਼ਾਮਲ ਹੋ ਜਾਵੇਗਾ, ਜਿਸ ਨੂੰ ਅਮਰੀਕਾ ਨੇ ਆਪਣੇ ਨੌ-ਸੈਨਾ ਤੋਪਾਂ ਦੇ ਮੋਡ-4 ਦੀ ਵਿਕਰੀ ਦਾ ਫੈਸਲਾ ਕੀਤਾ ਹੈ। ਇਨ੍ਹਾਂ ਤੋਪਾਂ ਦਾ ਇਸਤੇਮਾਲ ਜੰਗੀ ਬੇੜਿਆਂ ਅਤੇ ਜਹਾਜ਼ ਜਹਾਜ਼ਾਂ ਖਿਲਾਫ ਅਤੇ ਤੱਟਾਂ 'ਤੇ ਬੰਬਾਰੀ ਲਈ ਕੀਤਾ ਜਾਂਦਾ ਹੈ ਅਤੇ ਇਸ ਫੈਸਲੇ ਨਾਲ ਭਾਰਤੀ ਨੌ-ਸੈਨਾ ਦੀ ਘਾਤਕ ਸਮਰੱਥਾ 'ਚ ਵਾਧਾ ਹੋਵੇਗਾ।

ਰੱਖਿਆ ਸਹਿਯੋਗ ਏਜੰਸੀ ਨੇ ਮੰਗਲਵਾਰ ਨੂੰ ਜਾਰੀ ਆਪਣੇ ਬਿਆਨ 'ਚ ਆਖਿਆ ਕਿ 13 ਐੱਮ. ਕੇ.-45 ਪੰਜ ਇੰਚ/62 ਕੈਲੀਬਰ (ਐੱਮ. ਓ. ਡੀ.-4) ਨੌ-ਸੈਨਾ ਤੋਪਾਂ ਅਤੇ ਉਨ੍ਹਾਂ ਨਾਲ ਸਬੰਧਿਤ ਉਪਕਰਣਾਂ ਦੀ ਪ੍ਰਸਤਾਵਿਤ ਵਿਦੇਸ਼ੀ ਫੌਜੀ ਵਿਕਰੀ ਦੀ ਅਨੁਮਾਨਿਤ ਲਾਗਤ 1.0210 ਅਰਬ ਡਾਲਰ ਹੈ। ਬਿਆਨ 'ਚ ਆਖਿਆ ਗਿਆ ਹੈ ਕਿ ਬੀ. ਏ. ਈ. ਸਿਸਟਮਸ ਲੈਂਡ ਐਂਡ ਆਰਮਾਮੈਂਟਸ ਵੱਲੋਂ ਬਣਾਏ ਜਾਣ ਵਾਲੇ ਇਨ੍ਹਾਂ ਹਥਿਆਰਾਂ ਦੀ ਪ੍ਰਸਤਾਵਿਤ ਵਿਕਰੀ ਨਾਲ ਭਾਰਤ ਨੂੰ ਦੁਸ਼ਮਣਾਂ ਦੇ ਹਥਿਆਰਾਂ ਨਾਲ ਮੌਜੂਦਾ ਅਤੇ ਭਵਿੱਖ ਦੇ ਜ਼ੋਖਮਾਂ ਨਾਲ ਨਜਿੱਠਣ 'ਚ ਮਦਦ ਮਿਲੇਗੀ।

ਬਿਆਨ 'ਚ ਅੱਗੇ ਆਖਿਆ ਗਿਆ ਹੈ ਐੱਮ. ਕੇ.-45 ਗਨ ਸਿਸਟਮ ਨਾਲ ਅਮਰੀਕਾ ਅਤੇ ਹੋਰ ਸਬੰਧੀ ਬਲਾਂ ਦੇ ਨਾਲ ਅੰਤਰ-ਸਮਰੱਥਾ ਵਧਾਉਣ ਦੇ ਨਾਲ-ਨਾਲ ਐਂਟੀ ਸਰਫੇਸ ਜੰਗ ਅਤੇ ਐਂਟੀ ਏਅਰ ਰੱਖਿਆ ਮਿਸ਼ਨ ਦਾ ਸੰਚਾਲਨ ਕਰਨ ਦੀ ਸਮਰੱਥਾ ਮਿਲੇਗੀ। ਇਸ 'ਚ ਆਖਿਆ ਗਿਆ ਹੈ ਇਕ ਇਸ ਵਧੀ ਹੋਈ ਸਮਰੱਥਾ ਦੀ ਮਦਦ ਨਾਲ ਭਾਰਤ ਖੇਤਰੀ ਖਤਰਿਆਂ ਨਾਲ ਨਜਿੱਠਣ ਅਤੇ ਆਪਣੀ ਜ਼ਮੀਨ ਦੀ ਰੱਖਿਆ ਕਰਨ 'ਚ ਜ਼ੋਖਮ ਹੋਵੇਗਾ। ਇਸ 'ਚ ਅੱਗੇ ਆਖਿਆ ਗਿਆ ਹੈ ਕਿ ਇਸ ਉਪਕਰਣ ਦੀ ਪ੍ਰਸਤਾਵਿਤ ਵਿਕਰੀ ਨਾਲ ਖੇਤਰ 'ਚ ਬੁਨਿਆਦੀ ਫੌਜ ਸੰਤੁਲਨ 'ਚ ਬਦਲਾਅ ਨਹੀਂ ਹੋਵੇਗਾ। ਬਿਆਨ ਮੁਤਾਬਕ ਇਸ ਸੰਭਾਵਿਤ ਵਿਕਰੀ ਦੀ ਜਾਣਕਾਰੀ ਦੀ ਕਾਨੂੰਨੀ ਮਨਜ਼ੂਰੀ ਜ਼ਰੂਰੀ ਹੈ ਅਤੇ ਇਸ ਦਾ ਇਹ ਮਤਲਬ ਨਹੀਂ ਹੈ ਕਿ ਵਿਕਰੀ ਹੋ ਚੁੱਕੀ ਹੈ। ਅਜੇ ਤੱਕ ਇਨ੍ਹਾਂ ਤੋਪਾਂ ਨੂੰ ਆਸਟ੍ਰੇਲੀਆ, ਜਾਪਾਨ ਅਤੇ ਦੱਖਣੀ ਕੋਰੀਆ ਨੂੰ ਹੀ ਵੇਚਿਆ ਗਿਆ ਹੈ। ਥਾਈਲੈਂਡ ਨੂੰ ਮੋਡ-4 ਦਾ ਨਵਾਂ ਐਡੀਸ਼ਨ ਦਿੱਤਾ ਗਿਆ ਹੈ। ਬ੍ਰਿਟੇਨ ਅਤੇ ਕੈਨੇਡਾ ਜਿਹੇ ਆਪਣੇ ਮਿੱਤਰ ਦੇਸ਼ਾਂ ਨੂੰ ਵੀ ਅਮਰੀਕਾ ਇਨ੍ਹਾਂ ਤੋਪਾਂ ਦੀ ਵਿਕਰੀ ਕਰਨ ਲਈ ਵਚਨਬੱਧ ਹੈ।

Khushdeep Jassi

This news is Content Editor Khushdeep Jassi