ਟਰੂਡੋ ਨੇ ਖਾਲਿਸਤਾਨ ਸਮਰਥਕਾਂ ਦੇ ਮੁੱਦੇ 'ਤੇ ਭਾਰਤ ਦੀ ਸੰਵੇਦਨਸ਼ੀਲਤਾ ਨੂੰ ਨਹੀਂ ਸਮੱਝਿਆ

02/26/2018 1:43:38 AM

ਓਟਾਵਾ — ਕੈਨੇਡਾ ਦੇ ਸਾਬਕਾ ਸਿਹਤ ਮੰਤਰੀ ਉਜੱਲ ਦੋਸਾਂਝ ਨੇ ਕਿਹਾ ਹੈ ਕਿ ਕੈਨੇਡਾ ਦੇ ਰਾਜਨੇਤਾ ਖਾਲਿਸਤਾਨ ਸਮਰਥਕਾਂ ਦੇ ਮੁੱਦਿਆਂ 'ਤੇ ਭਾਰਤ ਦੀ ਸੰਵੇਦਨਸ਼ੀਲਤਾ ਨੂੰ ਸਮਝਣ 'ਚ ਨਾਕਾਮ ਰਹੇ ਹਨ। ਉਨ੍ਹਾਂ ਦਾ ਇਹ ਬਿਆਨ ਕੈਨੇਡੀਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੇ ਸਮੇਂ ਆਇਆ ਹੈ, ਜਦੋਂ ਉਨ੍ਹਾਂ 'ਤੇ ਖਾਲਿਸਤਾਨ ਸਮਰਥਕ  ਲੋਕਾਂ ਨਾਲ ਮਿਲਣ ਲੱਗੇ ਹਨ।
ਦੋਸਾਂਝ ਨੇ ਕਿਹਾ, 'ਭਾਰਤ ਖਾਲਿਸਤਾਨੀ ਗਤੀਵਿਧੀਆਂ ਨੂੰ ਲੈ ਕੇ ਬਹੁਤ ਸੰਵੇਦਨਸ਼ੀਲ ਹੈ, ਕਿਉਂਕਿ 1947 'ਚ ਦੇਸ਼ ਦੀ ਵੰਡ ਹੋਈ ਸੀ ਅਤੇ ਉਸ ਸਮੇਂ 1.4 ਕਰੋੜ ਲੋਕ ਮਾਰੇ ਗਏ ਸਨ। ਭਾਰਤੀ ਕਿਸੇ ਵੀ ਹਾਲਾਤ 'ਚ ਹੁਣ ਦੂਜੀ ਵੰਡ ਨਹੀਂ ਹੋਣ ਦੇਣਗੇ। ਦੋਸਾਂਝ ਨੇ ਭਾਰਤ ਸਰਕਾਰ ਨੂੰ ਵੀ ਇਸ ਮੁੱਦੇ ਨੂੰ ਠੋਸ ਤਰੀਕਿਆਂ ਤੋਂ ਕੈਨੇਡਾ ਸਰਕਾਰ ਦੇ ਸਾਹਮਣੇ ਨਾ ਰੱਖਣ ਦੇ ਲਈ ਲੰਬੇ ਹੱਥੀ ਲਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਕੈਨੇਡਾ ਭਾਰਤ ਦੇ ਨਾਲ ਮਜ਼ਬੂਤ ਸਬੰਧ ਰੱਖਣਾ ਚਾਹੁੰਦਾ ਹੈ, ਤਾਂ ਉਸ ਨੂੰ ਵੱਖਵਾਦੀਆਂ ਦੀ ਵਡਿਆਈ ਕਰਨ ਤੋਂ ਬੱਚਣਾ ਹੋਵੇਗਾ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 7 ਦਿਨਾਂ ਦੇ ਭਾਰਤ ਦੌਰੇ 'ਤੇ ਸਨ। ਕੈਨੇਡੀਅਨ ਪੀ. ਐੱਮ. ਲਈ ਆਯੋਜਿਤ ਡਿਨਰ ਪਾਰਟੀ 'ਚ ਭਾਰਤੀ ਮੰਤਰੀ 'ਤੇ ਹਮਲੇ ਦੇ ਦੋਸ਼ੀ ਨੂੰ ਸੱਦਾ ਦਿੱਤਾ ਗਿਆ ਸੀ। ਬੀਤੇ ਵੀਰਵਾਰ ਨੂੰ ਇਸ ਪ੍ਰੋਗਰਾਮ ਦਾ ਆਯੋਜਨ ਦਿੱਲੀ 'ਚ ਕੈਨੇਡਾ ਦੇ ਹਾਈ ਕਮਿਸ਼ਨ ਨੇ ਕਰਾਇਆ, ਜਿੱਥੇ ਸਿੱਖ ਵੱਖਵਾਦੀ ਜਸਪਾਲ ਅਟਵਾਲ ਨੂੰ ਬਤੌਰ ਮਹਿਮਾਨ ਵੱਜੋਂ ਸੱਦਾ ਦਿੱਤਾ ਗਿਆ ਸੀ। ਬਾਅਦ 'ਚ ਟਰੂਡੋ ਵੱਲੋਂ ਪੱਤਰਕਾਰਾਂ ਨੂੰ ਦਿੱਤੇ ਜਵਾਬ 'ਚ ਸਾਫ ਕੀਤਾ ਗਿਆ ਕਿ ਅਟਵਾਲ ਨੂੰ ਦਿੱਤੇ ਸੱਦੇ ਨੂੰ ਰੱਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਟਵਾਲ ਨੇ ਸਾਲ 1986 'ਚ ਭਾਰਤੀ ਕੈਬਨਿਟ ਮੰਤਰੀ ਮਲਕੀਤ ਸਿੰਘ ਸਿੱਧੂ 'ਤੇ ਹਮਲੇ ਕੀਤਾ ਸੀ। ਜ਼ਿਕਰਯੋਗ ਹੈ ਕਿ ਜਸਪਾਲ ਅਟਵਾਲ ਨੇ ਜਸਟਿਨ ਟਰੂਡੋ ਦੀ ਪਤਨੀ ਸੋਫੀ ਟਰੂਡੋ ਨਾਲ 20 ਫਰਵਰੀ ਨੂੰ ਮੁੰਬਈ 'ਚ ਆਯੋਜਿਤ ਇਕ ਪ੍ਰੋਗਰਾਮ ਨਾਲ ਮੁਲਾਕਾਤ ਕੀਤੀ। ਉਸ ਨੇ ਇਸ ਦੌਰਾਨ ਸੋਫੀ ਦੇ ਨਾਲ ਫੋਟੋ ਵੀ ਖਿਚਾਈ ਸੀ।