ਆਗਰਾ ''ਚ ਟਰੂਡੋ ਦੇ ਬੱਚਿਆਂ ਨੇ ਕੀਤੀ ਹਾਥੀਆਂ ਨਾਲ ਮੌਜ-ਮਸਤੀ

Monday, Feb 19, 2018 - 01:52 AM (IST)

ਨਵੀਂ ਦਿੱਲੀ — ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਪਰਿਵਾਰ ਅਤੇ ਵਫਦ ਦੇ ਨਾਲ ਐਤਵਾਰ ਨੂੰ ਆਪਣੇ ਭਾਰਤ ਦੇ ਦੌਰੇ ਸ਼ੁਰੂਆਤ ਕਰਦਿਆ ਆਗਰਾ 'ਚ ਪਿਆਰ ਦੀ ਨਿਸ਼ਾਨੀ ਕਹੇ ਜਾਣ ਵਾਲੇ 'ਤਾਜ ਮਹਿਲ' ਦਾ ਦੀਦਾਰ ਕੀਤਾ। ਤਾਜ ਮਹਿਲ ਦਾ ਦੀਦਾਰ ਕਰਨ ਤੋਂ ਬਾਅਦ ਉਹ ਆਪਣੇ ਪਰਿਵਾਰ ਸਮੇਤ ਆਗਰਾ 'ਚ ਸਥਿਤ ਵਾਇਲਡ ਲਾਈਫ ਐੱਸ. ਓ. ਐੱਸ. ਐਲੀਫੈਂਟ ਕਨਸਰਵੈਸ਼ਨ ਐਂਡ ਕੇਅਰ ਸੈਂਟਰ ਵੀ ਪੁੱਜੇ। ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਕਰ ਦਿੱਤੀ, ਜਿਸ 'ਚ ਨੇ ਉਨ੍ਹਾਂ ਲਿੱਖਿਆ ਕਿ, 'ਪੂਰੇ ਭਾਰਤ 'ਚ ਕੈਪੀਟ ਏਸ਼ੀਅਨ ਹਾਥੀਆਂ ਨੂੰ ਬਚਾਉਣ ਲਈ ਕਾਫੀ ਮਹੱਤਵਪੂਰਨ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਜ਼ਿੰਦਗੀ ਜਿਓਣ ਦਾ ਨਵਾਂ ਮੌਕਾ ਦੇ ਰਹੀ ਹੈ। ਉਨ੍ਹਾਂ ਨੇ ਇੱਥੇ ਆਉਣ 'ਤੇ ਉਨ੍ਹਾਂ ਦਾ ਸਵਾਗਤ ਕਰਨ 'ਤੇ ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ।' ਇੱਥੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਬੱਚਿਆਂ ਨੇ ਹਾਥੀਆਂ ਨਾਲ ਖੂਬ ਮੌਜ-ਮਸਤੀ ਕੀਤੀ ਅਤੇ ਹਾਥੀਆਂ ਨੂੰ ਫਲ ਅਤੇ ਸਬਜ਼ੀਆਂ ਵੀ ਖਵਾਈਆਂ। 

PunjabKesari


ਤਾਜ ਮਹਿਲਾ ਦਾ ਦੀਦਾਰ ਕਰਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਪਰਿਵਾਰ ਨਾਲ ਕਾਫੀ ਮੌਜ-ਮਸਤੀ ਵੀ ਕੀਤੀ ਅਤੇ ਇਕ ਟਵੀਟ ਕਰ ਆਪਣੀ ਇਕ 35 ਸਾਲਾਂ ਪੁਰਾਣੀ ਯਾਦ ਵੀ ਤਾਜ਼ਾ ਕੀਤੀ, ਜਿਸ ਉਨ੍ਹਾਂ ਨੇ ਕਿਹਾ ਹੈ ਕਿ, 'ਮੈਂ ਜ਼ੈਵੀਨ ਦੀ ਉਮਰ ਦਾ ਸੀ ਜਦੋਂ ਉਹ ਆਪਣੇ ਮਾਪਿਆਂ ਨਾਲ ਤਾਜ ਮਹਿਲਾ ਦਾ ਦੀਦਾਰ ਕਰਨ ਆਇਆ ਸੀ ਅਤੇ ਹੁਣ ਉਹ ਆਪਣੇ ਪਰਿਵਾਰ ਨਾਲ ਇਸ ਖੂਬਸੂਰਤ ਤਾਜ ਦਾ ਦੀਦਾਰ ਕਰ ਰਿਹਾ ਹੈ। ਉਸ ਨੂੰ ਬਹੁਤ ਖੁਸ਼ੀ ਹੋ ਰਹੀ ਹੈ।'

PunjabKesari


Related News