ਟਰੱਕ ਡਰਾਈਵਰ ਅਰਥਵਿਵਸਥਾ ਦੀ ਰੀੜ੍ਹ, ਨਵੇਂ ਕਾਨੂੰਨੀ ਪ੍ਰਬੰਧਾਂ ਦੇ ਨਤੀਜੇ ਘਾਤਕ : ਰਾਹੁਲ ਗਾਂਧੀ

01/02/2024 4:13:49 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੋਟਰ ਚਾਲਕਾਂ ਨਾਲ ਜੁੜੇ 'ਹਿਟ ਐਂਡ ਰਨ' ਸੜਕ ਹਾਦਸਿਆਂ ਦੇ ਸੰਬੰਧ 'ਚ ਨਵੇਂ ਦੰਡ ਕਾਨੂੰਨ ਦੇ ਪ੍ਰਬੰਧਾਂ ਨੂੰ ਲੈ ਕੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਟਰੱਕ ਡਰਾਈਵਰਾਂ ਨੂੰ ਭਾਰਤੀ ਅਰਥ ਵਿਵਸਥਾ ਦੀ ਰੀੜ੍ਹ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਦੇ ਨਤੀਜੇ ਖ਼ਤਰਨਾਕ ਹੋ ਸਕਦੇ ਹਨ। ਦੇਸ਼ ਭਰ ਦੇ ਟਰੱਕ ਡਰਾਈਵਰਾਂ ਨੇ ਨਵੇਂ ਸਜ਼ਾ ਕਾਨੂੰਨ ਦੇ ਪ੍ਰਬੰਧਾਂ ਖ਼ਿਲਾਫ਼ ਵੱਖ-ਵੱਖ ਸੂਬਿਆਂ 'ਚ ਵਿਰੋਧ ਪ੍ਰਦਰਸ਼ਨ ਕੀਤਾ। 

ਰਾਹੁਲ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਸੀਮਿਤ ਕਮਾਈ ਵਾਲੇ ਇਸ ਮਿਹਨਤੀ ਵਰਗ ਨੂੰ ਸਖ਼ਤ ਕਾਨੂੰਨੀ ਭੱਠੀ 'ਚ ਧੱਕਾ ਦੇ ਕੇ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ ਅਤੇ ਨਾਲ ਹੀ ਇਸ ਕਾਨੂੰਨ ਦੀ ਗਲਤ ਵਰਤੋਂ ਸੰਗਠਿਤ ਭ੍ਰਿਸ਼ਟਾਚਾਰ ਦੇ ਨਾਲ 'ਵਸੂਲੀ ਤੰਤਰ' ਨੂੰ ਉਤਸ਼ਾਹ ਦੇ ਸਕਦਾ ਹੀ।'' ਉਨ੍ਹਾਂ ਕਿਹਾ ਕਿ ਪ੍ਰਭਾਵਿਤ ਵਰਗ ਨਾਲ ਚਰਚਾ ਦੇ ਬਿਨਾਂ ਅਤੇ ਬਿਨਾਂ ਵਿਰੋਧੀ ਧਿਰ ਨਾਲ ਗੱਲਬਾਤ ਕੀਤੇ ਕਾਨੂੰਨ ਬਣਾਉਣ ਦੀ ਜਿੱਦ 'ਲੋਕਤੰਤਰ ਦੀ ਆਤਮਾ' 'ਤੇ ਲਗਾਤਾਰ ਹਮਲਾ ਹੈ। ਉਨ੍ਹਾਂ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ,''ਜਦੋਂ 150 ਤੋਂ ਜ਼ਿਆਦਾ ਸੰਸਦ ਮੈਂਬਰ ਮੁਅੱਤਲ ਸਨ, ਉਦੋਂ ਸੰਸਦ 'ਚ 'ਸ਼ਹਿਨਸ਼ਾਹ' ਨੇ ਭਾਰਤੀ ਅਰਥਵਿਵਸਥਾ ਦੀ ਰੀੜ੍ਹ, ਡਰਾਈਵਰਾਂ ਦੇ ਵਿਰੁੱਧ ਇਕ ਅਜਿਹਾ ਕਾਨੂੰਨ ਬਣਾਇਆ, ਜਿਸ ਦੇ ਨਤੀਜੇ ਖ਼ਤਰਨਾਕ ਹੋ ਸਕਦੇ ਹਨ। ਲੋਕਤੰਤਰ ਨੂੰ ਚਾਬੁਕ ਨਾਲ ਚਲਾਉਣ ਵਾਲੀ ਸਰਕਾਰ 'ਸ਼ਹਿਨਸ਼ਾਹ ਦੇ ਫਰਮਾਨ' ਅਤੇ 'ਨਿਆਂ' ਵਿਚਾਲੇ ਫ਼ਰਕ ਭੁੱਲ ਚੁੱਕੀ ਹੈ।'' ਦੱਸਣਯੋਗ ਹੈ ਕਿ ਜਦੋਂ ਸੰਬੰਧਤ ਬਿੱਲਾਂ ਨੂੰ ਸੰਸਦ ਤੋਂ ਪਾਸ ਕੀਤਾ ਗਿਆ ਸੀ, ਉਦੋਂ 147 ਵਿਰੋਧੀ ਮੈਂਬਰ ਦੋਹਾਂ ਸਦਨਾਂ ਤੋਂ ਮੁਅੱਤਲ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha