ਟਰੱਕ ਦੇ ਪਹੀਏ ''ਚ ਅੱਧਾ ਫਸਿਆ ਵਿਅਕਤੀ ਦਾ ਸਰੀਰ, ਦੇਖਦੇ ਹੀ ਦੇਖਦੇ ਹੋ ਗਈ ਮੌਤ

Wednesday, Jul 26, 2017 - 01:27 PM (IST)

ਇੰਦੌਰ— ਆਗਰਾ-ਮੁੰਬਈ 'ਤੇ ਖਰਗੋਨ ਦੇ ਨਿਮਰਾਨੀ ਨੇੜੇ ਮੰਗਲਵਾਰ ਦੁਪਹਿਰ ਇਕ ਦਰਦਨਾਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਟਰੱਕ ਨੇ ਗਲਤ ਸਾਈਡ 'ਤੇ ਜਾ ਕੇ ਇਕ ਬਾਈਕ ਨੂੰ ਆਪਣੀ ਲਪੇਟ 'ਚ ਲੈ ਲਿਆ। ਟੱਕਰ ਦੇ ਬਾਅਦ ਵਿਅਕਤੀ ਦਾ ਅੱਧਾ ਸਰੀਰ ਟਰੱਕ ਦੇ ਅਗਲੇ ਪਹੀਏ ਹੇਠਾਂ ਆ ਗਿਆ ਅਤੇ ਉਸ ਨੇ ਮੌਕੇ 'ਤੇ ਹੀ ਦਮ ਤੌੜ ਦਿੱਤਾ।

PunjabKesari

ਮਿਲੀ ਜਾਣਕਾਰੀ ਮੁਤਾਬਕ ਹਾਦਸਾ ਨਿਮਰਾਨੀ 'ਚ ਖੇਤਾਨ ਕੈਮੀਕਲਸ ਫੈਕਟਰੀ ਸਾਹਮਣੇ ਹੋਇਆ। ਇੱਥੇ ਇੰਦੌਰ ਤੋਂ ਸੇਂਧਵਾ ਜਾ ਰਹੇ ਇਕ ਟਰੱਕ ਨੇ ਸਾਹਮਣੋਂ ਤੋਂ ਆ ਰਹੇ ਇਕ ਬਾਈਕ ਸਵਾਰ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਬਾਈਕ ਸਵਾਰ ਸੇਂਧਵਾ ਤੋਂ ਇੰਦੌਰ ਵੱਲ ਆ ਰਹੇ ਸੀ। ਉਹ ਆਪਣੀ ਸਾਈਡ 'ਤੇ ਜਾ ਰਿਹਾ ਸੀ। ਸਾਹਮਣੇ ਤੋਂ ਆ ਰਹੇ ਟਰੱਕ ਨੇ ਅਚਾਨਕ ਗਲਤ ਸਾਈਡ 'ਤੇ ਜਾ ਕੇ ਬਾਈਕ ਸਵਾਰ ਨੂੰ ਆਪਣੀ ਲਪੇਟ 'ਚ ਲੈ ਲਿਆ। ਟੱਕਰ ਦੇ ਬਾਅਦ ਬਾਈਕ ਸਮੇਤ ਟਰੱਕ ਦੇ ਅਗਲੇ ਪਹੀਏ 'ਚ ਫਸ ਗਿਆ ਅਤੇ ਉਸ ਦਾ ਸਿਰ ਸੜਕ ਨਾਲ ਟਕਰਾ ਗਿਆ।

PunjabKesari

ਰੋਡ ਨਾਲ ਟਰਕਾਉਂਦੇ ਹੀ ਉਸ ਦਾ ਸਿਰ ਫੱਟ ਗਿਆ ਅਤੇ ਖੂਨ ਰੋਡ 'ਚ ਵਹਿਣ ਲੱਗਾ। ਸਿਰ ਫੱਟਦੇ ਹੀ ਖੂਨ ਦਾ ਫੁਹਾਰਾ ਵਹਿਣ ਲੱਗਾ ਅਤੇ ਉਸ ਨੇ ਕੁਝ ਦੇਰ ਦੇ ਬਾਅਦ ਹੀ ਦਮ ਤੌੜ ਦਿੱਤਾ। ਹਾਦਸੇ ਦੇ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਭੱਜ ਗਿਆ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਉਹ ਜਿਸ ਬਾਈਕ 'ਤੇ ਸਵਾਰ ਸੀ, ਉਹ ਗਰੋਠ ਦੇ ਬਾਲੂ ਬੰਜਾਰਾ ਨਾਮ ਵਿਅਕਤੀ ਦੇ ਨਾਮ 'ਤੇ ਰਜਿਸਟਰਡ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari


Related News