ਟੱਕਰ ਲੱਗਣ ਦੇ ਬਾਅਦ ਔਰਤ ਨੂੰ 100 ਮੀਟਰ ਤੱਕ ਘਸੀਟਦਾ ਲੈ ਗਿਆ ਟਰੱਕ

05/21/2018 2:55:49 PM

ਸੋਨੀਪਤ— ਸੋਨੀਪਤ 'ਚ ਦਰਦਨਾਕ ਹਾਦਸੇ 'ਚ ਇਕ ਔਰਤ ਦੀ ਮੌਤ ਹੋ ਗਈ। ਹਾਦਸਾ ਬਰੋਟਾ ਚੌਕ ਦੇ ਕੋਲ ਟੋਲ ਟੈਕਸ ਬੈਰੀਅਰ ਕੋਲ ਹੋਇਆ, ਜਿੱਥੇ ਇਕ ਤੇਜ਼ ਰਫਤਾਰ ਟਰੱਕ ਨੇ ਸਕੂਟਰੀ ਸਵਾਰ ਔਰਤ ਨੂੰ ਕੁਚਲ ਦਿੱਤਾ ਅਤੇ 100 ਮੀਟਰ ਤੱਕ ਉਸ ਨੂੰ ਘਸੀਟਦਾ ਲੈ ਗਿਆ। ਹਾਦਸੇ ਦੇ ਬਾਅਦ ਚਾਲਕ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


ਜਾਣਕਾਰੀ ਮੁਤਾਬਕ ਸੋਨੀਪਤ ਦੇ ਸਫੀਆਬਾਦ ਪਿੰਡ ਦਾ ਰਹਿਣ ਵਾਲਾ ਸਤਬੀਰ ਆਪਣੀ ਪਤਨੀ ਰਾਜਬਾਲਾ ਨਾਲ ਸਕੂਟਰੀ 'ਤੇ ਸਵਾਰ ਹੋ ਕੇ ਮੁਰਥਲ ਜਾ ਰਿਹਾ ਸੀ। ਜਦੋਂ ਉਹ ਟੋਲ ਟੈਕਸ ਕੋਲ ਪੁੱਜਾ ਤਾਂ ਇਕ ਤੇਜ਼ ਰਫਤਾਰ ਟਰੱਕ ਨੇ ਪਤੀ-ਪਤਨੀ ਨੂੰ ਆਪਣੀ ਲਪੇਟ 'ਚ ਲੈ ਲਿਆ। ਸਤਬੀਰ ਟਰੱਕ ਦੀ ਟੱਕਰ ਲੱਗਣ ਨਾਲ ਸਾਈਡ 'ਤੇ ਡਿੱਗ ਗਿਆ। ਅਤੇ ਉਸ ਦੀ ਪਤਨੀ ਟਰੱਕ ਦੇ ਟਾਇਰ 'ਚ ਫਸ ਗਈ। ਚਾਲਕ ਉਸ ਨੂੰ 100 ਮੀਟਰ ਤੱਕ ਘਸੀਟਦਾ ਲੈ ਗਿਆ। ਔਰਤ ਦੀ ਮੌਤ ਇੰਨੀ ਦਰਦਨਾਕ ਸੀ ਕਿ ਉਸ ਦੀ ਲਾਸ਼ ਨੂੰ ਇਕ ਚਾਦਰ 'ਚ ਬੰਨ੍ਹਣਾ ਪਿਆ। 


ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪੁੱਜੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਟਰੱਕ ਨੂੰ ਪੁਲਸ ਨੇ ਕਬਜ਼ੇ 'ਚ ਲੈ ਲਿਆ ਅਤੇ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ। ਜਲਦੀ ਹੀ ਪੁਲਸ ਚਾਲਕ ਨੂੰ ਗ੍ਰਿਫਤਾਰ ਕਰ ਲਵੇਗੀ।