ਟੀ. ਆਰ. ਐੱਸ. ਨੇ ਜਾਰੀ ਕੀਤੀ 10 ਉਮੀਦਵਾਰਾਂ ਦੀ ਤੀਜੀ ਲਿਸਟ

11/15/2018 1:20:25 PM

ਹੈਦਰਾਬਾਦ-ਤੇਲੰਗਾਨਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੱਤਾਧਾਰੀ ਦਲ ਤੇਲੰਗਾਨਾ ਰਾਸ਼ਟਰ ਸਮਿਤੀ (ਟੀ. ਆਰ. ਐੱਸ.) ਨੇ ਬੁੱਧਵਾਰ ਨੂੰ 10 ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ ਕੀਤੀ ਹੈ। ਸੂਬੇ 'ਚ 7 ਦਸੰਬਰ ਨੂੰ ਚੋਣਾਂ ਹਨ। ਪਾਰਟੀ ਵੱਲੋਂ ਜਾਰੀ ਕੀਤੀ ਗਈ ਤੀਜੀ ਲਿਸਟ 'ਚ ਮੁੱਖ ਉਮੀਦਵਾਰਾ 'ਚ ਖੈਰਤਰਬਾਦ ਵਿਧਾਨ ਸਭਾ ਖੇਤਰ ਤੋਂ ਸਾਬਕਾ ਮੰਤਰੀ ਦਾਨਮ ਨਾਗੇਂਦਰ ਅਤੇ ਮੇਡਚਲ ਵਿਧਾਨ ਸਭਾ ਖੇਤਰ ਤੋਂ ਐੱਮ. ਪੀ. ਸੀ. ਐੱਚ. ਮੱਲਾ ਰੈਡੀ ਸ਼ਾਮਿਲ ਹਨ। 

ਸਾਬਕਾ ਵਿਧਾਇਕ ਪ੍ਰੇਮ ਸਿੰਘ ਰਾਠੌੜ ਨੂੰ ਗੋਸ਼ ਮਹਲ ਸੀਟ ਤੋਂ ਅਤੇ ਐੱਮ. ਐੱਲ. ਸੀ. ਮਮਪਲੀ ਹਨਮਥਾ ਰਾਓ ਨੂੰ ਮਲਕਜਾਗਿਰੀ  ਵਿਧਾਨਸਭਾ ਸੀਟਾਂ ਵੰਡੀਆਂ ਗਈਆਂ ਹਨ। ਟੀ. ਆਰ. ਐੱਸ. ਨੇ 6 ਦਸੰਬਰ ਨੂੰ 105 ਉਮੀਦਵਾਰਾਂ ਦੀ ਪਹਿਲੀ ਲਿਸਟ ਦਾ ਐਲਾਨ ਕੀਤਾ ਅਤੇ ਬਾਅਦ 'ਚ ਦੂਜੀ ਲਿਸਟ ਜਾਰੀ ਕੀਤੀ, ਜਿਸ ਚ ਦੋ ਉਮੀਦਵਾਰਾਂ ਦਾ ਐਲਾਨ ਕੀਤਾ। ਪਾਰਟੀ ਹੁਣ ਤੱਕ ਕੁੱਲ 117 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਸੂਬੇ 'ਚ ਵਿਧਾਨ ਸਭਾ ਦੀ ਕੁੱਲ 119 ਸੀਟਾਂ ਹਨ।

Iqbalkaur

This news is Content Editor Iqbalkaur