ਟੀ.ਆਰ.ਪੀ. ਦੀ ਰਾਜਨੀਤੀ ''ਚ ਲੱਗੇ ਹਨ ਮੋਦੀ- ਰਾਹੁਲ

12/02/2016 11:36:18 AM

ਨਵੀਂ ਦਿੱਲੀ— ਸੰਸਦ ''ਚ ਸ਼ੁੱਕਰਵਾਰ ਨੂੰ ਹੋਈ ਸੰਸਦੀ ਬੈਠਕ ਖਤਮ ਹੋ ਗਈ ਹੈ। ਬੈਠਕ ਦੀ ਪ੍ਰਧਾਨਗੀ ਪਹਿਲੀ ਵਾਰ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕੀਤੀ। ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ''ਤੇ ਇਕ ਵਾਰ ਫਿਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਆਪਣੀ ਹੀ ਅਕਸ ਬਣਾਉਣ ''ਚ ਲੱਗੇ ਰਹਿੰਦੇ ਹਨ ਅਤੇ ਉਨ੍ਹਾਂ ਦੀ ''ਟੀ.ਆਰ.ਪੀ. ਦੀ ਰਾਜਨੀਤੀ'' ''ਚ ਜ਼ਿਆਦਾ ਰੁਚੀ ਹੈ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੰਮੂ-ਕਸ਼ਮੀਰ ਦੇ ਮੁੱਦੇ ''ਤੇ ਚੁੱਪ ਕਿਉਂ ਹਨ। ਰਾਹੁਲ ਵੱਲੋਂ ਬੈਠਕ ਦੀ ਪ੍ਰਧਾਨਗੀ ਕਰਨ ''ਤੇ ਕਈ ਕਿਆਸ ਲਾਏ ਜਾ ਰਹੇ ਹਨ ਕਿ ਉਨ੍ਹਾਂ ਦੇ ਚੇਅਰਮੈਨ ਬਣਨ ਦੀ ਦਿਸ਼ਾ ''ਚ ਇਹ ਇਕ ਮਹੱਤਵਪੂਰਨ ਕਦਮ ਹੈ।
ਸਿਹਤ ਠੀਕ ਨਾ ਹੋਣ ਕਾਰਨ ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ ਇਸ ਬੈਠਕ ''ਚ ਮੌਜੂਦ ਨਹੀਂ ਸੀ। ਕਾਂਗਰਸ ਦੇ ਕਈ ਸੀਨੀਅਰ ਨੇਤਾਵਾਂ ਨੇ ਦਰਵਾਜ਼ੇ ''ਤੇ ਹੀ ਰਾਹੁਲ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸੰਸਦ ਦੇ ਸੈਂਟਰਲ ਹਾਲ ਲੈ ਗਏ। 
ਜੰਮੂ ਦੇ ਨਗਰੋਟਾ ''ਚ ਫੌਜ ਦੇ ਕੈਂਪਸ ''ਤੇ ਹੋਏ ਹਮਲੇ ਨੂੰ ਲੈ ਕੇ ਸਰਕਾਰ ''ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੇਸ਼ ''ਚ ਸੁਰੱਖਿਆ ਇੰਤਜ਼ਾਮ ਘੱਟ ਹਨ। ਸੁਰੱਖਿਆ ''ਚ ਹੋਈ ਚੂਕ ਨੂੰ ਲੈ ਕੇ ਸਰਕਾਰ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਸ਼੍ਰੀ ਗਾਂਧੀ ਨੇ ਦੋਸ਼ ਲਾਇਆ ਕਿ ਜੰਮੂ-ਕਸ਼ਮੀਰ ''ਚ ਸੱਤਾਧਾਰੀ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਇਕ ਅਵਸਰਵਾਦੀ ਗਠਜੋੜ ਹੈ ਅਤੇ ਪ੍ਰਧਾਨ ਮੰਤਰੀ ਕਸ਼ਮੀਰ ਦੇ ਮੁੱਦੇ ''ਤੇ ਮੌਨ ਸਾਧੇ ਹੋਏ ਹਨ।

Disha

This news is News Editor Disha