ਚੰਗੀ ਖਬਰ: ਦੇਸ਼ ਦਾ ਕੋਰੋਨਾ ਮੁਕਤ ਚੌਥਾ ਸੂਬਾ ਬਣਿਆ ''ਤ੍ਰਿਪੁਰਾ''

04/24/2020 12:08:50 PM

ਅਗਰਤਲਾ-ਦੇਸ਼ ਭਰ 'ਚ ਜਿੱਥੇ ਖਤਰਨਾਕ ਕੋਰੋਨਾਵਾਇਰਸ ਦੇ ਪੀੜਤ ਮਾਮਲਿਆਂ ਦੀ ਗਿਣਤੀ ਦਿਨੋ-ਦਿਨ ਵੱਧਦੀ ਜਾ ਰਹੀ ਹੈ, ਉੱਥੇ ਹੀ ਰਾਹਤ ਭਰੀ ਖਬਰ ਵੀ ਸਾਹਮਣੇ ਆ ਰਹੀ ਹੈ। ਦਰਅਸਲ ਗੋਆ, ਮਣੀਪੁਰ ਅਤੇ ਅਰੁਣਾਚਲ ਪ੍ਰਦੇਸ਼ ਤੋਂ ਬਾਅਦ ਤ੍ਰਿਪੁਰਾ ਦੇਸ਼ ਦਾ ਚੌਥਾ ਸੂਬਾ ਬਣ ਗਿਆ ਹੈ ਜੋ ਕਿ 'ਕੋਰੋਨਾ ਮੁਕਤ' ਹੋ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਬਿਪਲਵ ਕੁਮਾਰ ਦੇਬ ਨੇ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। 

ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੇ ਟਵਿੱਟਰ 'ਤੇ ਲਿਖਿਆ ਹੈ, "ਅਪਡੇਟ ਤ੍ਰਿਪੁਰਾ 'ਚ ਕੋਰੋਨਾ ਦੇ ਦੂਜੇ ਮਰੀਜ਼ ਦੀ ਲਗਾਤਾਰ ਜਾਂਚ ਤੋਂ ਬਾਅਦ ਰਿਪੋਰਟ ਨੈਗੇਟਿਵ ਆਈ ਹੈ। ਇਸ ਦੇ ਨਾਲ ਹੀ ਸਾਡਾ ਸੂਬਾ ਕੋਰੋਨਾ ਤੋਂ ਮੁਕਤ ਹੋ ਗਿਆ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰੋ। ਘਰ ਰਹੋ, ਸੁਰੱਖਿਅਤ ਰਹੋ।"ਦਰਅਸਲ ਬੀਤੇ ਦਿਨ ਵੀਰਵਾਰ (23 ਅਪ੍ਰੈਲ 2020) ਨੂੰ ਸੂਬੇ ਦੇ ਦੂਜੇ ਅਤੇ ਆਖਰੀ ਕੋਵਿਡ-19 ਮਰੀਜ਼ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਇਸ ਤੋਂ ਸੂਬੇ 'ਚ ਖੁਸ਼ੀ ਦੀ ਲਹਿਰ ਹੈ। ਦੱਸ ਦੇਈਏ ਕਿ ਕੋਰੋਨਾ ਖਿਲਾਫ ਇਸ ਲੜਾਈ 'ਚ ਜਿੱਤ ਹਾਸਲ ਕਰਨ ਵਾਲੇ 3 ਹੋਰ ਸੂਬੇ ਵੀ ਹਨ।"

ਮੁੱਖ ਮੰਤਰੀ ਦੇਬ ਨੇ ਅਗਲੇ ਟਵੀਟ 'ਚ ਕਿਹਾ ਹੈ, "ਮਾਂ ਤ੍ਰਿਪੁਰਸੁੰਦਰੀ ਜੀ ਦੇ ਅਸ਼ੀਰਵਾਦ ਨਾਲ ਅਤੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਦਿਖਾਏ ਮਾਰਗ ਤੋਂ ਪ੍ਰੇਰਿਤ ਹੋ ਕੇ ਸਾਡਾ ਆਪਣਾ ਤ੍ਰਿਪੁਰਾ ਅੱਜ ਕੋਰੋਨਾ ਮੁਕਤ ਹੋ ਗਿਆ ਹੈ। ਉਮੀਦ ਹੈ ਕਿ ਜਲਦ ਹੀ ਪੂਰਾ ਭਾਰਤ ਅਤੇ ਫਿਰ ਪੂਰਾ ਵਿਸ਼ਵ ਇਸ ਗਲੋਬਲੀ ਮਹਾਮਾਰੀ ਤੋਂ ਮੁਕਤ ਹੋਵੇਗਾ। ਜੈਹਿੰਦ।"

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਾਰੇ ਡਾਕਟਰਾਂ, ਸਿਹਤ ਕਰਮਚਾਰੀਆਂ ਅਤੇ ਸਾਰੇ ਕੋਰੋਨਾ ਯੋਧਿਆਂ ਸਮੇਤ ਜਨਤਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਕੋਰੋਨਾ ਨਾਲ ਨਜਿੱਠਣ ਲਈ ਮਹਾਨ ਯੋਗਦਾਨ ਪਾਇਆ ਸੀ। ਉਨ੍ਹਾਂ ਨੇ ਸਾਰਿਆਂ ਨੂੰ ਸਮਾਜਿਕ ਦੂਰੀ ਅਤੇ ਉੱਚਿਤ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰ ਇਹ ਸਥਿਤੀ ਬਣਾਈ ਰੱਖਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਤ੍ਰਿਪੁਰਾ 'ਚ ਹੁਣ ਤੱਕ 2 ਹੀ ਕੋਰੋਨਾ ਇਨਫੈਕਟਡ ਮਾਮਲੇ ਸਾਹਮਣੇ ਆਏ ਸੀ। 

ਇਹ ਵੀ ਪੜ੍ਹੋ -   ਦੇਸ਼ 'ਚ ਕੋਰੋਨਾ ਇਨਫੈਕਟਡ ਮਾਮਲਿਆਂ ਦੀ ਗਿਣਤੀ 23 ਹਜ਼ਾਰ ਤੋਂ ਪਾਰ, ਜਾਣੋ ਸੂਬਿਆਂ ਦੀ ਸਥਿਤੀ

Iqbalkaur

This news is Content Editor Iqbalkaur