ਤ੍ਰਿਣਮੂਲ ਕਾਂਗਰਸ ਦੇ ਨੇਤਾ ਦੀ ਲਾਸ਼ ਹੁਗਲੀ ਤੋਂ ਬਰਾਮਦ

02/12/2019 4:01:17 AM

ਕੋਲਕਾਤਾ,(ਯੂ. ਐੈੱਨ. ਆਈ.)– ਪੱਛਮੀ ਬੰਗਾਲ ਪੁਲਸ ਨੇ ਪੂਰਬੀ ਮੇਦਿਨੀਪੁਰ ਦੇ ਕੋਂਤਾਈ ਤੋਂ ਤ੍ਰਿਣਮੂਲ ਕਾਂਗਰਸ ਦੇ ਇਕ ਨੇਤਾ ਦੀ ਲਾਸ਼ ਹੁਗਲੀ ਤੋਂ ਬਰਾਮਦ ਕੀਤੀ ਹੈ। ਪੁਲਸ ਅਨੁਸਾਰ ਤ੍ਰਿਣਮੂਲ ਦੀ ਪੰਚਾਇਤ ਕਮੇਟੀ ਦੇ ਖੇਤਰੀ ਪ੍ਰਧਾਨ ਰਿਤੇਸ਼ ਰਾਏ ਦੀ ਲਾਸ਼ ਐਤਵਾਰ ਨੂੰ ਹੁਗਲੀ ਜ਼ਿਲੇ ਦੇ ਦਾਦਪੁਰ 'ਚੋਂ ਮਿਲੀ। ਉਹ ਤਿੰਨ ਦਿਨ ਪਹਿਲਾਂ ਘਰੋਂ ਨਿਕਲੇ ਸੀ। ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਕੁਝ ਘਟਨਾ ਪਹਿਲਾਂ ਸੱਤਾਧਾਰੀ ਪਾਰਟੀ ਦੇ ਵਿਧਾਇਕ ਸੱਤਿਆਜੀਤ ਬਿਸ਼ਵਾਸ  ਦੀ  ਨਾਦੀਆ 'ਚ  ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹਾਵੜਾ ਭਾਜਪਾ ਦੇ ਇਕ ਨੇਤਾ 'ਤੇ ਗੋਲੀ ਮਾਰ ਕੇ ਹਾਵੜਾ 'ਚ ਜਾਨਲੇਵਾ ਹਮਲਾ ਕੀਤਾ ਸੀ।