ਪੰਚਕੂਲਾ ’ਚ ਬਣ ਸਕਦਾ ਹੈ ਟ੍ਰਿਬਿਊਨਲ ਦਾ ਹੈੱਡਕੁਆਰਟਰ

08/02/2019 1:57:24 AM

ਚੰਡੀਗੜ੍ਹ (ਪਾਂਡੇ)- ਹਰਿਆਣਾ ਵਿਚ ਸਟੇਟ ਪ੍ਰਸ਼ਾਸਨਿਕ ਟ੍ਰਿਬਿਊਨਲ ਦੇ ਗਠਨ ਨੂੰ ਲੈ ਕੇ ਮਚੇ ਸਿਆਸੀ ਸੰਗਰਾਮ ਵਿਚਾਲੇ ਹੁਣ ਸਰਕਾਰ ਵਲੋਂ ਟ੍ਰਿਬਿਊਨਲ ਦਾ ਹੈੱਡਕੁਆਰਟਰ ਬਦਲਣ ਨੂੰ ਲੈ ਕੇ ਵੀ ਕਵਾਇਦ ਸ਼ੁਰੂ ਹੋ ਗਈ ਹੈ। ਪਹਿਲਾਂ ਟ੍ਰਿਬਿਊਨਲ ਦਾ ਹੈੱਡਕੁਆਰਟਰ ਕਰਨਾਲ ਵਿਚ ਬਣਾਉਣ ਦਾ ਪ੍ਰਸਤਾਵ ਸੀ ਪਰ ਹੁਣ ਹਾਈ ਕੋਰਟ ਦੇ ਵਕੀਲਾਂ ਤੇ ਕਰਮਚਾਰੀਆਂ ਦੇ ਵਿਰੋਧ ਕਾਰਣ ਮੁਖ ਮੰਤਰੀ ਮਨੋਹਰ ਲਾਲ ਖੱਟੜ ਨੇ ਪੰਚਕੂਲਾ ਵਿਚ ਹੈੱਡਕੁਆਰਟਰ ਸਥਾਪਤ ਕਰਨ ਦੇ ਸੰਕੇਤ ਦਿੱਤੇ ਹਨ। ਹਾਲਾਂਕਿ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਵਿਰੋਧ ਕਰਨ ਵਾਲੇ ਵਕੀਲਾਂ ਜਾਂ ਹੋਰ ਸੰਗਠਨਾਂ ਨੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ। ਜੇਕਰ ਉਹ ਮਿਲਦੇ ਹਨ ਤਾਂ ਸਰਕਾਰ ਉਨ੍ਹਾਂ ਦੀਆਂ ਮੰਗਾਂ ’ਤੇ ਜ਼ਰੂਰ ਵਿਚਾਰ ਕਰੇਗੀ।


Inder Prajapati

Content Editor

Related News