ਆਦਿਵਾਸੀ ਸਮਾਰੋਹ ''ਚ ਰਾਹੁਲ ਗਾਂਧੀ ਦਾ ਅਲੱਗ ਅੰਦਾਜ, ਇਸ ਤਰ੍ਹਾਂ ਕੀਤਾ ਡਾਂਸ

12/27/2019 1:06:16 PM

ਨਵੀਂ ਦਿੱਲੀ— ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦਾ ਅੱਜ ਯਾਨੀ ਸ਼ੁੱਕਰਵਾਰ ਨੂੰ ਰਾਏਪੁਰ 'ਚ ਵੱਖ ਅੰਦਾਜ ਨਜ਼ਰ ਆਇਆ। ਰਾਏਪੁਰ 'ਚ ਆਯੋਜਿਤ ਰਾਸ਼ਟਰੀ ਆਦਿਵਾਸੀ ਡਾਂਸ ਉਤਸਵ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਢੋਲ ਦੀ ਥਾਪ 'ਤੇ ਆਦਿਵਾਸੀ ਡਾਂਸ ਕਰਦੇ ਨਜ਼ਰ ਆਏ। ਗਲੇ 'ਚ ਢੋਲ ਪਾ ਕੇ ਅਤੇ ਸਿਰ 'ਤੇ ਰਵਾਇਤੀ ਮੁਕੁਟ ਲਗਾ ਕੇ ਰਾਹੁਲ ਲੋਕ ਭਾਸ਼ਾ 'ਚ ਗਾਏ ਜਾ ਰਹੇ ਗੀਤ 'ਤੇ ਖੁਸ਼ ਹੁੰਦੇ ਅਤੇ ਡਾਂਸ ਕਰਦੇ ਨਜ਼ਰ ਆਏ। ਦੇਸ਼ 'ਚ ਇਸ ਸਮੇਂ ਸੀ.ਏ.ਏ. ਅਤੇ ਐੱਨ.ਪੀ.ਆਰ. ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਜਾਰੀ ਹੈ। ਇਸ ਦਰਮਿਆਨ ਰਾਹੁਲ ਬਿਲਕੁੱਲ ਵੱਖ ਅੰਦਾਜ 'ਚ ਖੁਸ਼ੀ ਦੇ ਮਾਹੌਲ 'ਚ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਰਾਹੁਲ ਨਾਲ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਵੀ ਹੈ ਅਤੇ ਉਹ ਸਾਬਕਾ ਕਾਂਗਰਸ ਪ੍ਰਧਾਨ ਨੂੰ ਡਾਂਸ ਕਰਦੇ ਦੇਖ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ। ਸੀਨੀਅਰ ਕਾਂਗਰਸ ਨੇਤਾ ਮੀਰਾ ਕੁਮਾਰ ਇਸ ਦੌਰਾਨ ਖੁਦ ਵੀ ਤਾੜੀ ਵਜਾ ਕੇ ਸਾਰਿਆਂ ਦਾ ਉਤਸ਼ਾਹ ਵਧਾਉਂਦੀ ਦਿੱਸ ਰਹੀ ਹੈ।

ਇਸ ਮੌਕੇ ਰਾਹੁਲ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਭੂਪੇਸ਼ ਬਘੇਲ ਜੀ ਨੇ ਮੈਨੂੰ ਪੁੱਛਿਆ ਕਿ ਮੈਂ ਇਸ ਡਾਂਸ ਉਤਸਵ 'ਚ ਆਉਣਾ ਚਾਹੁੰਦਾ ਹਾਂ ਤਾਂ ਮੈਂ ਕਿਹਾ ਕਿ ਪੁੱਛਣ  ਦੀ ਜ਼ਰੂਰਤ ਵੀ ਨਹੀਂ ਹੈ। ਰਾਹੁਲ ਨੇ ਕਿਹਾ,''ਆਦਿਵਾਸੀਆਂ ਦੀ ਗੱਲ ਜਦੋਂ ਹੁੰਦੀ ਹੈ ਤਾਂ ਮੈਨੂੰ ਉਸ 'ਚ ਸ਼ਾਮਲ ਹੋਣ ਲਈ 2 ਮਿੰਟ ਵੀ ਸੋਚਣਾ ਨਹੀਂ ਪੈਂਦਾ ਹੈ। ਅੱਜ ਦੇਸ਼ ਦੇ ਹਾਲਾਤ ਤੁਹਾਡੇ ਸਾਹਮਣੇ ਹਨ ਅਤੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਬਿਨਾਂ ਆਦਿਵਾਸੀਆਂ ਨੂੰ ਨਾਲ ਲਏ ਅਸੀਂ ਅੱਗੇ ਨਹੀਂ ਵਧ ਸਕਦੇ। ਮੈਨੂੰ ਖੁਸ਼ੀ ਹੈ ਕਿ ਛੱਤੀਸਗੜ੍ਹ ਦੀ ਸਰਕਾਰ, ਪ੍ਰਦੇਸ਼ ਦੀ ਵਿਧਾਨ ਸਭਾ 'ਚ ਆਦਿਵਾਸੀਆਂ ਦੀ ਗੱਲ ਸੁਣੀ ਜਾਂਦੀ ਹੈ।''

DIsha

This news is Content Editor DIsha