8 ਦਿਨਾਂ ਬਾਅਦ ਪਹਾੜੀਆਂ ''ਚੋਂ ਸੁਰੱਖਿਅਤ ਨਿਕਲਿਆਂ ਦਿੱਲੀ ਦਾ ਨੌਜਵਾਨ

03/26/2019 2:13:03 PM

ਧਰਮਸ਼ਾਲਾ-''ਜਾਕੋ ਰੱਖੇ ਸਾਈਆਂ, ਮਾਰ ਸਕੇ ਨਾ ਕੋਈ '' ਕਹਿੰਦੇ ਹਨ ਕਿ ਜਿਸ 'ਤੇ ਪ੍ਰਮਾਤਮਾ ਦੀ ਮਿਹਰ ਹੋਵੇ, ਉਸ ਦਾ ਵਾਲ ਵੀ ਵਿੰਗਾ ਨਹੀ ਹੋ ਸਕਦਾ ਇਸ ਕਹਾਵਤ ਨੂੰ ਸੱਚ ਕਰਦਾ ਹੋਇਆ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਹਿਮਾਚਲ ਦੇ ਮੈਕਲਾਡਗੰਜ 'ਚ ਟ੍ਰੈਕਿੰਗ ਲਈ ਗਿਆ ਦਿੱਲੀ ਦਾ 20 ਸਾਲਾਂ ਨੌਜਵਾਨ ਲਾਪਤਾ ਹੋ ਗਿਆ ਸੀ। 8 ਦਿਨਾਂ ਤੱਕ ਲੱਭਣ ਤੋਂ ਬਾਅਦ ਆਖਰ ਬੀਤੇ ਦਿਨ ਸੋਮਵਾਰ (25 ਮਾਰਚ) ਨੂੰ ਪਹਾੜਾ 'ਚੋਂ ਬਚਾਇਆ ਗਿਆ। ਉਸ ਦੇ ਸਰੀਰ 'ਤੇ ਮਾਮੂਲੀ ਜਿਹੀਆਂ ਸੱਟਾਂ ਲੱਗੀਆਂ ਹਨ। ਇੱਥੋ ਦੇ ਖਰਾਬ ਮੌਸਮ 'ਚੋਂ ਨੌਜਵਾਨ ਦਾ 8 ਦਿਨਾਂ ਬਾਅਦ ਵੀ ਸੁਰੱਖਿਅਤ ਮਿਲਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। 

ਮਿਲੀ ਜਾਣਕਾਰੀ ਮੁਤਾਬਕ ਹਿਮਾਂਸ਼ੂ ਅਹੂਜਾ ਕਾਲਜ ਦੇ ਟ੍ਰਿਪ ਰਾਹੀਂ ਇੱਥੇ ਆਇਆ ਸੀ ਅਤੇ ਉਸ ਨਾਲ 40 ਹੋਰ ਵਿਦਿਆਰਥੀ ਅਤੇ ਟੀਚਰਾਂ ਦਾ ਇੱਕ ਗਰੁੱਪ ਸੀ। ਇੱਥੇ ਭਾਗਸੁਨਾਗ ਵਾਟਰਫਾਲਸ ਦੇ ਕੋਲ ਹਿਮਾਂਸ਼ੂ ਅਚਾਨਕ ਲਾਪਤਾ ਹੋ ਗਿਆ ਅਤੇ ਕਾਫੀ ਲੱਭਣ ਤੋਂ ਬਾਅਦ ਵੀ ਜਦੋਂ ਵਿਦਿਆਰਥੀਆਂ ਅਤੇ ਟੀਚਰਾਂ ਨੂੰ ਹਿਮਾਂਸ਼ੂ ਨਾ ਮਿਲਿਆ ਤਾਂ ਉਨ੍ਹਾਂ ਨੇ ਤਰੁੰਤ ਕਾਲਜ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ। ਕਾਲਜ ਪ੍ਰਸ਼ਾਸਨ ਨੇ ਪੁਲਸ ਨੂੰ ਹਿਮਾਂਸ਼ੂ ਦੇ ਲਾਪਤਾ ਹੋਣ ਦੀ ਐੱਫ. ਆਈ. ਆਰ ਦਰਜ ਕਰਵਾਈ। 

ਪੁਲਸ ਅਤੇ ਫੌਜ ਦੀਆਂ ਟੀਮਾਂ ਸਮੇਤ ਕਈ ਹੋਰ ਟੀਮਾਂ ਵੀ ਹਿਮਾਂਸ਼ੂ ਨੂੰ ਲੱਭਣ ਲਈ ਲੱਗ ਗਈਆ। 5 ਦਿਨਾਂ ਬਾਅਦ ਤੱਕ ਕੋਈ ਸਫਲਤਾ ਹੱਥ ਨਾ ਲੱਗੀ। ਸਾਰਿਆਂ ਨੇ ਇਸ ਗੱਲ ਨੂੰ ਮੰਨ ਲਿਆ ਸੀ ਕਿ ਖਰਾਬ ਮੌਸਮ ਕਾਰਨ ਹਿਮਾਸ਼ੂ ਜਿਉਂਦਾ ਨਹੀਂ ਹੋਵੇਗਾ।ਦੂਜੇ ਪਾਸੇ ਟ੍ਰੈਕਰ ਰਣਜੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਖੋਜ ਮੁਹਿੰਮ ਰਾਹੀਂ ਹਿਮਾਂਸ਼ੂ ਨੂੰ ਹਿਮਾਂਸ਼ੂ ਇੱਕ ਦਰੱਖਤ ਦੇ ਹੇਠਾਂ ਚੁੱਪ ਚਾਪ ਬੈਠਾ ਹੋਇਆ ਮਿਲ ਗਿਆ, ਜਿਸ ਦੇ ਪੈਰਾਂ 'ਤੇ ਸੱਟਾਂ ਲੱਗੀਆਂ ਹੋਈਆ ਸਨ। ਉਸ ਦੇ ਨੇੜੇ ਇਕ ਗੁਫਾ ਸੀ ਅਤੇ ਇਕ ਝਰਨਾ ਵੀ ਵੱਗ ਰਿਹਾ ਸੀ। ਖਾਣ ਲਈ ਕੁਝ ਵੀ ਨੇੜੇ ਨਹੀਂ ਸੀ। ਲੋਕਾਂ ਇਹ ਦੇਖ ਕੇ ਹੈਰਾਨ ਹੋ ਗਏ ਕਿ ਇੰਨੇ ਘੱਟ ਤਾਪਮਾਨ 'ਚ ਉਹ ਬਿਨਾਂ ਖਾਣੇ ਅਤੇ ਸਿਰਫ ਪਾਣੀ ਪੀ ਕੇ ਕਿਵੇਂ 8 ਦਿਨਾਂ ਤੱਕ ਜਿੰਦਾ ਰਿਹਾ। ਫਿਲਹਾਲ ਹਿਮਾਂਸ਼ੂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਉਹ ਕਾਫੀ ਸਦਮੇ 'ਚ ਹੈ।

ਜਦੋਂ ਹਿਮਾਂਸ਼ੂ ਲਾਪਤਾ ਹੋਇਆ ਸੀ ਤਾਂ ਉਸ ਨੇ ਗਰਮ ਕੱਪੜੇ ਪਾਏ ਹੋਏ ਸੀ ਅਤੇ ਸਿਰ 'ਤੇ ਟੋਪੀ ਵੀ ਪਹਿਨੀ ਹੋਈ ਸੀ। ਉਸ ਦਾ ਆਪਣੇ ਦੋਸਤਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਕਾਰਨ ਉਹ ਵੱਖਰਾ ਚਲਾ ਗਿਆ ਅਤੇ ਰਸਤਾ ਭਟਕ ਗਿਆ ਸੀ।

Iqbalkaur

This news is Content Editor Iqbalkaur