ਦਰਖੱਤ ਨਾਲ ਲਟਕਦੀ ਮਿਲੀ ਪ੍ਰੇਮੀ ਦੀ ਲਾਸ਼, ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ''ਤੇ ਕਤਲ ਦਾ ਆਰੋਪ

09/24/2017 1:25:43 PM

ਛਪਰਾ— ਬਿਹਾਰ ਦੇ ਸਾਰਨ ਜ਼ਿਲੇ ਦੇ ਮਸ਼ਰਖ ਥਾਣੇ ਦੇ ਸ਼ੇਖਪੁਰਾ ਪਿੰਡ 'ਚ ਘਰ ਦੇ ਨੇੜੇ ਵਿਅਕਤੀ ਦੀ ਦਰਖੱਤ ਨਾਲ ਲਟਕਦੀ ਲਾਸ਼ ਮਿਲੀ। ਵਿਅਕਤੀ ਦੇ ਘਰਦਿਆਂ ਨੇ ਪ੍ਰੇਮਿਕਾ ਦੇ ਪਰਿਵਾਰਕ ਮੈਬਰਾਂ 'ਤੇ ਕਤਲ ਕਰਨ ਦਾ ਆਰੋਪ ਲਗਾਇਆ ਹੈ। ਵਿਅਕਤੀ ਇਕ ਲੜਕੀ ਨਾਲ ਪਿਆਰ ਕਰਦਾ ਸੀ। ਕਿਸੇ ਗੱਲ ਨੂੰ ਲੈ ਕੇ ਦੋ ਦਿਨ ਪਹਿਲੇ ਲੜਕੀ ਨਾਲ ਉੁਸ ਦਾ ਝਗੜਾ ਹੋਇਆ ਸੀ।
ਵਿਅਕਤੀ ਦੀ ਮਾਂ ਦੌਲਤ ਦੇਵੀ ਨੇ ਥਾਣੇ 'ਚ ਪਿੰਡ ਦੇ ਲੋਕਾਂ ਖਿਲਾਫ ਕੇਸ ਦਰਜ ਕਰਵਾਇਆ ਹੈ। ਪੁਲਸ ਦੋਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਘਟਨਾ ਦੇ ਬਾਰੇ 'ਚ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲੇ ਪਿੰਡ ਦੇ ਹੀ ਸੋਨੂੰ ਕੁਮਾਰ ਅਤੇ ਇਕ ਲੜਕੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਨੂੰ ਲੈ ਕੇ ਪਿੰਡ 'ਚ ਸਮਝੌਤਾ ਵੀ ਹੋਇਆ ਸੀ। ਪੁਲਸ ਹੁਣ ਘਟਨਾ ਦਾ ਕਾਰਨ ਪ੍ਰੇਮ ਪਸੰਗ ਮੰਨ ਰਹੀ ਹੈ। ਮਡੌਰਾ ਦੇ ਏ.ਐਸ.ਪੀ ਅਸ਼ੋਕ ਕੁਮਾਰ ਸਿੰਘ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਲਈ ਛਪਰਾ ਸਦਰ ਹਸਪਤਾਲ ਭੇਜਿਆ ਗਿਆ ਹੈ। ਰਿਪੋਰਟ ਆਉਣ ਦੇ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।