ਮਸੂਰੀ ''ਚ ਯਾਤਰੀਆਂ ਨਾਲ ਭਰੀ ਬੱਸ ਪਲਟੀ, ਕਈ ਜ਼ਖਮੀ
Sunday, Apr 08, 2018 - 11:03 AM (IST)

ਉਤਰਾਖੰਡ— ਉਤਰਾਖੰਡ 'ਚ ਮਸੂਰੀ 'ਚ ਸ਼ਨੀਵਾਰ ਦੇਰ ਰਾਤੀ ਯਾਤਰੀਆਂ ਨਾਲ ਭਰੀ ਬੱਸ ਪਲਟ ਗਈ। ਇਸ ਹਾਦਸੇ 'ਚ ਕਰੀਬ ਅੱਧਾ ਦਰਜ਼ਨ ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਸਥਾਨਕ ਪੁਲਸ ਨੇ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਬੱਸ 'ਚ ਕਰੀਬ 24 ਯਾਤਰੀ ਸਵਾਰ ਸਨ। ਯਾਤਰੀ ਗੁਜਰਾਤ ਤੋਂ ਮਸੂਰੀ ਘੁੰਮਣ ਆਏ ਸਨ, ਜਿਨ੍ਹਾਂ ਦੀ ਬੱਸ ਵਾਪਸੀ 'ਚ ਪਲਟ ਗਈ। ਸੂਤਰਾਂ ਮੁਤਾਬਕ ਮੋੜ 'ਤੇ ਵਾਹਨ ਚਾਲਕ ਨੇ ਬੱਸ 'ਤੇ ਕੰਟਰੋਲ ਖੋਹ ਦਿੱਤਾ ਅਤੇ ਬੱਸ ਮਲਬੇ 'ਚ ਚੜ੍ਹਨ ਕਾਰਨ ਪਲਟ ਗਈ।
ਮਸੂਰੀ-ਦੂਨ ਮਾਰਗ 'ਤੇ ਰਿਸ਼ੀ ਆਸ਼ਰਮ ਨੇੜੇ ਇਹ ਹਾਦਸਾ ਹੋਇਆ। ਬੱਸ ਦੇ ਪਲਟਣ 'ਤੇ ਯਾਤਰੀਆਂ ਦੇ ਚੀਕਣ ਦੀਆਂ ਆਵਾਜ਼ਾਂ ਸੁਣ ਕੇ ਉਥੇ ਮੌਜੂਦ ਲੋਕਾਂ ਨੇ ਤੁਰੰਤ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਅਤੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਦੇ ਕੁਝ ਦੇ ਬਾਅਦ 'ਚ ਪੁਲਸ ਘਟਨਾ ਸਥਾਨ 'ਤੇ ਪੁੱਜ ਗਈ।