ਪੁਲਸ ਨੂੰ ਮਿਲੀ ਦੇਸ਼ਧ੍ਰੋਹੀ ਸ਼ਰਜੀਲ ਇਮਾਮ ਦੀ ਟ੍ਰਾਂਜਿਟ ਰਿਮਾਂਡ, ਲਿਆਂਦਾ ਜਾਵੇਗਾ ਦਿੱਲੀ

01/28/2020 8:42:17 PM

ਨਵੀਂ ਦਿੱਲੀ — ਜਹਾਨਾਬਾਦ ਕੋਰਟ ਨੇ ਦੇਸ਼ਧ੍ਰੋਹ ਦੇ ਦੋਸ਼ੀ ਸ਼ਰਜੀਲ ਇਮਾਮ ਨੂੰ ਟ੍ਰਾਂਜਿਟ ਰਿਮਾਂਡ 'ਤੇ ਭੇਜ ਦਿੱਤਾ ਹੈ। ਹੁਣ ਸ਼ਰਜੀਲ ਇਮਾਮ ਨੂੰ ਮੰਗਲਵਾਰ ਨੂੰ ਬਿਹਾਰ ਦੇ ਜਹਾਨਾਬਦ ਜ਼ਿਲੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਸ਼ਰਜੀਲ 'ਤੇ ਕਥਿਤ ਤੌਰ 'ਤੇ ਭੜਕਾਊ ਭਾਸ਼ਣ ਦੇਣ ਦੇ ਮਾਮਲੇ 'ਚ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਫਰਾਰ ਹੋ ਗਿਆ ਸੀ। ਸ਼ਰਜੀਲ ਦੀ ਉੱਤਰ ਪ੍ਰਦੇਸ਼, ਅਸਾਮ, ਮਣੀਪੁਰ, ਅਰੂਣਾਚਲ ਪ੍ਰਦੇਸ਼ ਅਤੇ ਦਿੱਲੀ ਸਣੇ ਕਈ ਸੂਬਿਆਂ ਦੀ ਪੁਲਸ ਤਲਾਸ਼ ਕਰ ਰਹੀ ਸੀ।

ਪੁਲਸ ਜਨਰਲ ਡਾਇਰੈਕਟਰ ਗੁਪਤੇਸ਼ਵਰ ਪਾਂਡੇ ਨੇ ਕਿਹਾ, 'ਸ਼ਰਜੀਲ ਇਮਾਮ ਨੂੰ ਜਹਾਨਾਬਾਦ 'ਚ ਉਸ ਦੇ ਜੱਦੀ ਪਿੰਡ ਕਾਕੋ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅੱਜ ਦਿਨ 'ਚ ਸ਼ਰਜੀਲ ਦੀ ਤਲਾਸ਼ 'ਚ ਪੁਲਸ ਨੇ ਉਸ ਦੇ ਭਰਾ ਨੂੰ ਫੜ੍ਹਿਆ ਸੀ। ਪੁਲਸ ਨੇ ਐਤਵਾਰ ਨੂੰ ਉਸ ਦੇ ਜੱਦੀ ਪਿੰਡ 'ਤੇ ਵੀ ਛਾਪੇਮਾਰੀ ਕੀਤੀ ਸੀ ਪਰ ਇਮਾਮ ਨਹੀਂ ਮਿਲਿਆ ਸੀ। ਉਸ ਨੂੰ ਬਿਹਾਰ ਦੀ ਇਕ ਅਦਾਲਤ 'ਚ ਪੇਸ਼ ਕੀਤਾ ਗਿਆ। ਦਿੱਲੀ ਪੁਲਸ ਦਿੱਲੀ ਲਿਆ ਕੇ ਪੁੱਛਗਿੱਛ ਕਰੇਗੀ।

ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦੇ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹ ਬਿਹਾਰ ਤੋਂ ਗ੍ਰਿਫਤਾਰ ਹੋਇਆ ਹੈ। ਸ਼ਰਜੀਲ ਇਮਾਮ ਦਾ ਵਿਵਾਦਿਤ ਵੀਡੀਓ ਪਿਛਲੇ ਹਫਤੇ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਇਹ ਮਾਮਲਾ ਅੱਗ ਦੀ ਤਰ੍ਹਾਂ ਫੈਲ ਗਿਆ। ਇਸ 'ਚ ਉਹ ਅਸਾਮ ਨੂੰ ਭਾਰਤ ਤੋਂ ਵੱਖ ਕਰਨ ਦੀ ਗੱਲ ਕਹਿ ਰਿਹਾ ਸੀ।

Inder Prajapati

This news is Content Editor Inder Prajapati