ਊਧਵ ਬੋਲੇ- ਟਰੇਨਾਂ ਤਾਂ ਨਹੀਂ ਚੱਲਣਗੀਆਂ ਪਰ ਮਜ਼ਦੂਰਾਂ ਨੂੰ ਘਰ ਭੇਜਣ ਲਈ ਕੋਸ਼ਿਸ਼ ਕਰ ਰਹੇ ਹਾਂ

04/26/2020 7:00:25 PM

ਮੁੰਬਈ— ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਸੂਬੇ ਵਿਚ ਫਸੇ ਮਜ਼ਦੂਰਾਂ ਨੂੰ ਵਾਪਸ ਭੇਜਣ ਲਈ ਸਰਕਾਰ ਹਰਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਇਕ ਗੱਲ ਤਾਂ ਤੈਅ ਹੈ ਕਿ ਟਰੇਨਾਂ ਤਾਂ ਨਹੀਂ ਚੱਲਣਗੀਆਂ ਪਰ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਲਈ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਬਾਬਤ ਦੂਜੇ ਸੂਬਿਆਂ ਨਾਲ ਗੱਲ ਕੀਤੀ ਜਾ ਰਹੀ ਹੈ। ਊਧਵ ਠਾਕਰੇ ਨੇ ਕਿਹਾ ਕਿ ਟਰੇਨਾਂ ਚੱਲੀਆਂ ਤਾਂ ਭੀੜ ਹੋਵੇਗੀ ਅਤੇ ਜੇਕਰ ਭੀੜ ਹੋਈ ਇਨਫੈਕਸ਼ਨ ਵੱਧਣ ਦਾ ਹੋਰ ਵੀ ਖਤਰਾ ਹੈ। ਇਸ ਵਜ੍ਹਾ ਤੋਂ ਲਾਕਡਾਊਨ ਨੂੰ ਹੋਰ ਵੀ ਵਧਾਉਣਾ ਪਵੇਗਾ। ਊਧਵ ਨੇ ਕਿਹਾ ਕਿ ਰਾਜਸਥਾਨ ਦੇ ਕੋਟਾ 'ਚ ਫਸੇ ਸੂਬੇ ਦੇ ਵਿਦਿਆਰਥੀਆਂ ਨੂੰ ਵੀ ਸਰਕਾਰ ਵਾਪਸ ਲਿਆਉਣ ਲਈ ਗੱਲ ਕਰ ਰਹੀ ਹੈ।

ਊਧਵ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕੋਰੋਨਾ ਵਾਇਰਸ ਨਾਲ ਜੰਗ ਵਿਚ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਅਜੇ ਗਲੀਆਂ ਵਿਚ ਆ ਕੇ ਨਮਾਜ਼ ਪੜ੍ਹਨ ਦਾ ਸਮਾਂ ਨਹੀਂ ਹੈ। ਉਹ ਅਪੀਲ ਕਰਦੇ ਹਨ ਕਿ ਲੋਕ ਘਰਾਂ 'ਚ ਹੀ ਰਹਿ ਕੇ ਨਮਾਜ਼ ਅਦਾ ਕਰਨ। ਸੀ. ਐੱਮ. ਨੇ ਕਿਹਾ ਕਿ ਇਸ ਸਮੇਂ ਸਾਡੇ ਭਗਵਾਨ ਡਾਕਟਰ, ਪੁਲਸ, ਨਰਸ ਅਤੇ ਸਫਾਈ ਕਰਮਚਾਰੀ ਹੀ ਹਨ। ਉਨ੍ਹਾਂ ਦਾ ਆਦਰ ਕਰਨਾ ਹੀ ਅਸਲੀ ਪੂਜਾ ਹੈ। ਸੂਬੇ ਵਿਚ ਕੋਰੋਨਾ ਦੀ ਸਥਿਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਲਾਕਡਾਊਨ ਦੀ ਵਜ੍ਹਾ ਕਰ ਕੇ ਸਾਨੂੰ ਕੋਰੋਨਾ ਦੇ ਤੇਜ਼ੀ ਨਾਲ ਫੈਲ ਰਹੇ ਇਨਫੈਕਸ਼ਨ ਨੂੰ ਰੋਕਣ 'ਚ ਸਫਲਤਾ ਮਿਲੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸੂਬੇ ੇਦੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਇਸ ਸਮੇਂ ਰਾਜਨੀਤੀ ਨਾ ਕਰੋ। ਇਹ ਚੰਗੀ ਪਹਿਲ ਹੈ।

Tanu

This news is Content Editor Tanu