ਰਾਜਸਥਾਨ ''ਚ ਵੋਟਾਂ ਦੀ ਗਿਣਤੀ ਸੰਬੰਧੀ ਅਧਿਕਾਰੀਆਂ ਨੂੰ ਦਿੱਤੀ ਗਈ ਬਿਹਤਰੀਨ ਸਿਖਲਾਈ

05/15/2019 5:30:04 PM

ਜੈਪੁਰ—ਰਾਜਸਥਾਨ ਦੇ ਮੁੱਖ ਚੋਣ ਅਫਸਰ ਆਨੰਦ ਕੁਮਾਰ ਨੇ ਕਿਹਾ ਹੈ ਕਿ ਬਿਹਤਰੀਨ ਸਿਖਲਾਈ ਨਾਲ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਆਦਰਸ਼ ਤਰੀਕੇ ਨਾਲ ਪੂਰੀ ਕੀਤੀ ਜਾਵੇਗੀ। ਸ੍ਰੀ ਕੁਮਾਰ ਨੇ ਅੱਜ ਇੱਥੇ ਹਰਿਚੰਦਰ ਮਾਥੁਰ ਰਾਜਸਥਾਨ ਸੂਬਾ ਲੋਕ ਪ੍ਰਸ਼ਾਸਨ ਸੰਸਥਾਨ (ਓ. ਟੀ. ਐੱਸ) ਦੇ ਪਟੇਲ ਭਵਨ 'ਚ ਲੋਕ ਸਭਾ ਆਮ ਚੋਣਾਂ 2019 ਦੀਆਂ ਵੋਟਾਂ ਦੀ ਗਿਣਤੀ ਨਾਲ ਸੰਬੰਧਿਤ ਡਿਪਟੀ ਜ਼ਿਲਾ ਚੋਣ, ਸਹਾਇਕ ਰਿਟਰਨਿੰਗ ਅਫਸਰ ਅਤੇ ਸੂਚਨਾ ਤਕਨਾਲੌਜੀ ਅਫਸਰਾਂ ਨੂੰ ਸਿਖਲਾਈ ਦੇ ਉਦਘਾਟਨ ਸੈਸ਼ਨ 'ਚ ਸੰਬੋਧਿਤ ਕਰ ਰਹੇ ਸੀ। ਤਿੰਨ ਦਿਨਾਂ ਸਿਖਲਾਈ 'ਚ 17 ਮਈ ਨੂੰ ਸੂਬੇ ਦੇ ਸਾਰੇ 25 ਰਿਟਰਨਿੰਗ ਅਧਿਕਾਰੀ ਅਤੇ ਹਰ ਲੋਕ ਸਭਾ ਖੇਤਰ ਦੇ ਨਾਲ ਇੱਕ ਆਈ. ਟੀ. ਅਧਿਕਾਰੀ ਨੂੰ ਵੋਟਾਂ ਦੀ ਗਿਣਤੀ ਨਾਲ ਸੰਬੰਧਿਤ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਨੇ ਉਮੀਦ ਕੀਤੀ ਹੈ ਕਿ ਵੋਟਾਂ ਦੀ ਗਿਣਤੀ ਨਾਲ ਜੁੜੇ ਸਾਰੇ ਅਧਿਕਾਰੀ ਪੂਰੇ ਵੱਚਨਬੱਧ ਤਰੀਕੇ ਨਾਲ ਕੰਮ ਕਰਨਗੇ, ਜਿਸ ਤੋਂ ਅਸੀ ਵਧੀਆ ਨਤੀਜੇ ਜਾਰੀ ਕਰ ਸਕਾਂਗੇ। ਉਨ੍ਹਾਂ ਨੇ ਕਿਹਾ ਕਿ ਵੋਟਾਂ ਦੀ ਗਿਣਤੀ 'ਚ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।

Iqbalkaur

This news is Content Editor Iqbalkaur