ਯਾਤਰੀਆਂ ਨੂੰ ਰੇਲਵੇ ਨੇ ਦਿੱਤਾ ਝਟਕਾ, 30 ਜੂਨ ਤੱਕ ਦੀਆਂ ਸਾਰੀਆਂ ਟਿਕਟਾਂ ਰੱਦ

05/14/2020 1:45:48 PM

ਨਵੀਂ ਦਿੱਲੀ (ਭਾਸ਼ਾ)— ਰੇਲਵੇ ਨੇ 30 ਜੂਨ ਤੱਕ ਦੀ ਯਾਤਰਾ ਲਈ ਨਿਯਮਿਤ ਟਰੇਨਾਂ ਵਿਚ ਕੀਤੀ ਗਈਆਂ ਸਾਰੀਆਂ ਪੁਰਾਣੀਆਂ ਬੁਕਿੰਗ ਨੂੰ ਰੱਦ ਕਰਨ ਅਤੇ ਟਿਕਟ ਦੇ ਪੂਰੇ ਪੈਸੇ ਵਾਪਸ ਕੀਤੇ ਜਾਣ ਦਾ ਵੀਰਵਾਰ ਨੂੰ ਐਲਾਨ ਕੀਤਾ। ਇਸ ਦੇ ਨਾਲ ਹੀ ਰੇਲਵੇ ਨੇ ਇਹ ਸੰਕੇਤ ਵੀ ਦਿੱਤਾ ਕਿ ਉਸ ਤਰੀਕ ਤੱਕ ਆਮ ਯਾਤਰੀ ਸੇਵਾਵਾਂ ਦੇ ਸ਼ੁਰੂ ਹੋਣ ਦੀ ਉਮੀਦ ਨਹੀਂ ਹੈ। ਰੇਲਵੇ ਨੇ ਇਕ ਆਦੇਸ਼ ਵਿਚ ਇਹ ਜਾਣਕਾਰੀ ਦਿੱਤੀ। ਹਾਲਾਂਕਿ ਕਿਹਾ ਗਿਆ ਹੈ ਕਿ ਇਕ ਮਈ ਤੋਂ ਸ਼ੁਰੂ ਮਜ਼ਦੂਰ ਸਪੈਸ਼ਲ ਟਰੇਨ ਸੇਵਾਵਾਂ ਅਤੇ 12 ਮਈ ਤੋਂ ਸ਼ੁਰੂ ਕੀਤੀ ਗਈਆਂ ਵਿਸ਼ੇਸ਼ ਟਰੇਨਾਂ ਦਾ ਸੰਚਾਲਨ ਜਾਰੀ ਰਹੇਗਾ। ਜੋ ਟਿਕਟਾਂ ਰੱਦ ਕੀਤੀਆਂ ਜਾਣਗੀਆਂ, ਉਹ ਲਾਕਡਾਊਨ ਦੇ ਸਮੇਂ 'ਚ ਉਸ ਸਮੇਂ ਬੁਕ ਕਰਵਾਈਆਂ ਗਈਆਂ ਸਨ, ਜਦੋਂ ਰੇਲਵੇ ਨੇ ਜੂਨ 'ਚ ਯਾਤਰਾ ਲਈ ਬੁਕਿੰਗ ਦੀ ਆਗਿਆ ਦਿੱਤੀ ਸੀ।

ਰੇਲਵੇ ਨੇ ਇਸ ਤੋਂ ਪਹਿਲਾਂ ਆਦੇਸ਼ ਵਿਚ ਆਗਾਮੀ ਸਲਾਹ ਤੱਕ ਮੇਲ/ਐਕਸਪ੍ਰੈੱਸ, ਯਾਤਰੀ ਅਤੇ ਉਪ ਨਗਰੀ ਸੇਵਾਵਾਂ ਸਮੇਤ ਨਿਯਮਿਤ ਯਾਤਰੀ ਸੇਵਾਵਾਂ ਦੇ ਰੱਦ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਵੀਰਵਾਰ ਨੂੰ ਸੰਕੇਤ ਦੇ ਦਿੱਤਾ ਕਿ ਘੱਟ ਤੋਂ ਘੱਟ ਜੂਨ ਦੇ ਅਖੀਰ ਤਕ ਨਿਯਮਿਤ ਸੇਵਾਵਾਂ ਸ਼ੁਰੂ ਹੋਣ ਦੀ ਉਮੀਦ ਨਹੀਂ ਹੈ। ਨਵੇਂ ਆਦੇਸ਼ ਵਿਚ ਕਿਹਾ ਗਿਆ ਹੈ ਕਿ 30 ਜੂਨ 2020 ਤੱਕ ਦੀਆਂ ਉਕਤ ਟਰੇਨਾਂ ਲਈ ਬੁਕ ਕੀਤੀਆਂ ਗਈਆਂ ਸਾਰੀਆਂ ਟਿਕਟਾਂ ਰੱਦ ਕੀਤੀਆਂ ਜਾਣ ਅਤੇ ਵਿਵਸਥਾਵਾਂ ਮੁਤਾਬਕ ਪੂਰਾ ਪੈਸਾ ਵਾਪਸ ਕੀਤਾ ਜਾਵੇ। ਆਈ. ਆਰ. ਸੀ. ਟੀ. ਸੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਰੱਦ ਕੀਤੀਆਂ ਜਾਣ ਵਾਲੀਆਂ ਟਿਕਟਾਂ ਲਾਕਡਾਊਨ ਦੇ ਪਹਿਲੇ ਅਤੇ ਲਾਕਡਾਊਨ ਦੌਰਾਨ 14 ਅਪ੍ਰੈਲ ਨੂੰ ਬੁਕ ਕਰਵਾਏ ਗਏ ਸਨ, ਜਦੋਂ ਰੇਲਵੇ ਨੇ ਬੁਕਿੰਗ ਦੀ ਆਗਿਆ ਦਿੱਤੀ ਸੀ। ਆਨਲਾਈਨ ਬੁਕ ਕੀਤੀਆਂ ਗਈਆਂ ਟਿਕਟਾਂ ਦਾ ਪੈਸਾ ਵਾਪਸ ਆ ਜਾਵੇਗਾ।

Tanu

This news is Content Editor Tanu